ਭਾਰਤ ਆ ਸਕਦੀਆਂ ਹਨ ਚੀਨ ਦੀਆਂ ਇਹ ਕਾਰਾਂ, ਇਨ੍ਹਾਂ ਕੰਪਨੀਆਂ ਨੂੰ ਮਿਲੇਗੀ ਟੱਕਰ

07/15/2017 5:12:26 PM

ਜਲੰਧਰ- ਭਾਰਤੀ ਆਟੋਮੋਬਾਇਲ ਮਾਰਕੀਟ 'ਚ ਚੀਨ ਵੀ ਆਪਣੀ ਐਂਟਰੀ ਕਰਨ ਲਈ ਤਿਆਰ ਹੈ। ਚੀਨ ਦੀ ਕਾਰ ਕੰਪਨੀ SAIC ਮੋਟਰ ਕਾਰਪੋਰੇਸ਼ਨ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਉਹ ਭਾਰਤ 'ਚ ਆਉਣ ਲਈ ਤਿਆਰ ਹੈ। ਕੰਪਨੀ ਆਪਣੇ ਬ੍ਰਿਟਿਸ਼ ਸਪੋਰਟਸ ਕਾਰ ਬ੍ਰਾਂਡ ਐੱਮ.ਜੀ. (Morris Garages) ਦੀਆਂ ਕਾਰਾਂ ਭਾਰਤ 'ਚ ਲਾਂਚ ਕਰੇਗੀ। SAIC ਮੋਟਰ ਨੇ ਕਿਹਾ ਹੈ ਕਿ ਉਹ ਜੀ.ਐੱਮ. ਇੰਡੀਆ ਦੇ ਬੰਦ ਪਏ ਹਲੋਲ ਪਲਾਂਟ 'ਚ ਆਪਣੀ ਫੈਕਟਰੀ ਲਗਾਏਗੀ। ਅਜਿਹੇ 'ਚ ਇਸ ਬ੍ਰਾਂਡ ਦੇ ਕਈ ਮਾਡਲਸ ਹਨ ਜੋ ਆਉਣ ਵਾਲੇ ਸਮੇਂ 'ਚ ਭਾਰਤ ਆ ਸਕਦੇ ਹਨ। ਕੰਪਨੀ ਭਾਰਤ 'ਚ ਮੇਕ ਇਨ ਇੰਡੀਆ ਅਤੇ ਸਕਿੱਲ ਇੰਡੀਆ ਪ੍ਰੋਗਰਾਮ ਦੇ ਤਹਿਤ ਆਪਰੇਸ਼ਨ ਕਰੇਗੀ। 

 

MG 3 
ਇਹ ਬੀ ਪਲੱਸ ਸੈਗਮੈਂਟ ਦੀ ਹੈਟਬੈਕ ਕਾਰ ਹੈ। ਇਸ ਕਾਰ ਦੀ ਟੱਕਰ ਭਾਰਤ 'ਚ ਮਾਰੂਤੀ ਬਲੈਨੋ, ਹੁੰਡਈ ਐਲਿਟ ਆਈ 20 ਅਤੇ ਹੌਂਡਾ ਜੈਜ਼ ਨਾਲ ਹੋਵੇਗਾ। ਇਸ ਕਾਰ ਦਾ ਵ੍ਹੀਲਬੇਸ ਵੀ ਬਲੈਨੋ ਵਰਗਾ ਹੀ ਹੈ। ਇੰਨਾ ਹੀ ਨਹੀਂ, ਇਸ ਦੇ ਸਟੈਂਡਰਡ ਸੈਗਮੈਂਟ 'ਚ ਕਲਾਈਮੈਂਟ ਕੰਟਰੋਲ, ਰੇਨ ਸੈਂਸਿੰਗ, ਚਾਰ ਤਰ੍ਹਾਂ ਵਨ ਟੱਚ ਵਿੰਡੋਜ਼, ਕਰੂਜ਼ ਕੰਟਰੋਲ ਅਤੇ ਮਲਟੀਪਲ ਏਅਰਬੈਗਸ ਹਨ। 

MG GS
ਭਾਰਤ 'ਚ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ.) ਕਾਰਾਂ ਦੀ ਮੰਗ ਵਧ ਰਹੀ ਹੈ। ਅਜਿਹੇ 'ਚ SAIC ਵੀ ਇਸ ਸੈਗਮੈਂਟ ਦੀ ਆਪਣੀ ਪ੍ਰਸਿੱਧ ਕਾਰ ਨੂੰ ਪੇਸ਼ ਕਰ ਸਕਦੀ ਹੈ। MG GS ਐੱਸ.ਯੂ.ਵੀ. ਪਲੇਟਫਾਰਮ 'ਤੇ ਬਣੀ ਹੈ। ਇਸ ਦਾ ਡਾਇਮੈਂਸ਼ਨ 4,500 ਐੱਮ.ਐੱਮ. ਚੌੜੀ ਅਤੇ 1,665 ਐੱਮ.ਐੱਮ. ਉੱਚੀ ਹੈ। ਇਹ ਕਾਰ ਹੁੰਡਈ ਟੁੰਸਾ ਦੇ ਸਾਈਜ਼ ਦੀ ਹੈ। 

MG XS
ਇਸ ਕਾਰ ਨੂੰ ਹਾਲਹੀ 'ਚ ਸ਼ੋਕੇਸ ਕੀਤਾ ਗਿਆ ਹੈ। MG XS ਇਕ ਕੰਪੈੱਕਟ ਐੱਸ.ਯੂ.ਵੀ. ਹੈ। ਇਸ ਕਾਰ ਨੂੰ SAIC ਨੇ ਡਿਜ਼ਾਈਨ ਕੀਤਾ ਹੈ। ਭਾਰਤ 'ਚ ਇਸ ਦੀ ਟੱਕਰ ਫੋਈ ਈਕੋ ਸਪੋਰਟ, ਵਿਟਾਰਾ ਬਰੇਜ਼ਾ ਅਤੇ ਹੁੰਡਈ ਕਰੇਟਾ ਨਾਲ ਹੋਵੇਗੀ। ਇਸ ਦੀ ਲੁੱਕ ਕਾਫੀ ਸਟਾਈਲਿਸ਼ ਹੈ। MG XS ਨੂੰ ਦੋ ਪੈਟਰੋਲ ਇੰਜਨ 1.0 ਲੀਟਰ ਟਰਬੋਚਾਰਜਰਡ ਅਤੇ 1.5 ਲੀਟਰ ਦੇ ਨਾਲ ਉਪਲੱਬਧ ਕਰਾਇਆ ਜਾ ਸਕਦਾ ਹੈ। 

MG G6

ਇਹ ਐੱਮ.ਜੀ. ਬ੍ਰਾਂਡ ਦੀ ਇਕਲੌਤੀ ਸੇਡਾਨ ਕਾਰ ਹੈ। ਇਸ ਦੀ ਖਾਸੀਅਤ ਇਸ ਦਾ ਇੰਟੀਰੀਅਰ ਸਪੇਸ ਹੈ। ਇਸ ਕਾਰ 'ਚ ਚਾਰ ਸਿਲੈਂਡਰ, 1.9 ਲੀਟਰ ਮੋਟਰ ਇੰਜਨ ਲੱਗਾ ਹੈ ਜੋ ਕਿ 148 ਬੀ.ਐੱਚ.ਪੀ. ਦੀ ਪਾਵਰ ਅਤੇ 350 ਐੱਨ.ਐੱਮ. ਟਾਰਕ ਪੈਦਾ ਕਰਨ 'ਚ ਸਮਰਥਾ ਰੱਖਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 8.4 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ੍ਹ ਸਕਦੀ ਹੈ ਅਤੇ ਇਸ ਦੀ ਟਾਪ ਸਪੀਡ 200 kmph ਹੈ।


Related News