ਅੱਜ ਤੋਂ ਸ਼ੁਰੂ ਹੋਵੇਗੀ ਫੋਰਡ ਫ੍ਰੀਸਟਾਇਲ SUV ਦੀ ਬੂਕਿੰਗ
Saturday, Apr 07, 2018 - 12:08 PM (IST)

ਜਲੰਧਰ- ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ ਆਪਣੀ ਨਵੀਂ ਕਾਰ ਫ੍ਰੀਸਟਾਇਲ ਸੀ. ਯੂ. ਵੀ. ਨੂੰ ਜਲਦ ਹੀ ਭਾਰਤੀ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ, ਜਦਕਿ ਇਸ ਦੀ ਲਾਂਚਿੰਗ ਤਾਰੀਕ ਦੇ ਬਾਰੇ 'ਚ ਹੁਣ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਅਗਲੇ ਕੁਝ ਹਫਤਿਆਂ 'ਚ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਫੋਰਡ ਇੰਡੀਆ ਇਸ ਕਾਰ ਦੇ ਲਈ ਬੂਕਿੰਗ 7 ਅਪ੍ਰੈਲ 2018 ਮਤਲਬ ਅੱਜ ਤੋਂ ਸ਼ੁਰੂ ਹੋਵੇਗੀ। ਦੱਸ ਦੱਈਏ ਕਿ ਫਰਵਰੀ ਮਹੀਨੇ 'ਚ ਫੋਰਡ ਨੇ ਆਪਣੀ ਫ੍ਰੀਸਟਾਇਲ ਨੂੰ ਭਾਰਤ 'ਚ ਪਹਿਲੀ ਵਾਰ ਸ਼ੋਅਕੇਸ਼ ਕੀਤਾ ਸੀ। ਕੰਪਨੀ ਇਸ ਨੂੰ ਫੀਗੋ ਹੈਚਬੈਕ ਅਤੇ ਈਕੋਸਪੋਰਟ ਕੰਪੈਕਟ ਐੱਸ. ਯੂ. ਵੀ. ਦੇ ਵਿਚਕਾਰ ਪਾਜਿਸ਼ਨ ਕਰੇਗੀ।
ਫੀਚਰਸ -
ਕੰਪਨੀ ਨੇ ਆਪਣੀ ਫ੍ਰੀਸਟਾਇਲ ਸੀ. ਯੂ. ਵੀ. 'ਚ ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ ਸ਼ਾਮਿਲ ਹੈ। ਸੈਫਟੀ ਦੀ ਗੱਲ ਕਰੀਏ ਤਾਂ ਕਾਰ 'ਚ ਡਿਊਲ ਏਅਬੈਗਸ ਅਤੇ ਏ. ਬੀ. ਐੱਸ. ਸਟੈਂਡਰਡ ਤੌਰ 'ਤੇ ਮਿਲੇਗਾ। ਟਾਈਟੈਨਿਅਮ ਪਲੱਸ ਵੇਰੀਐਂਟ 'ਚ ਕਰਟਨ ਏਅਰਬੈਗਸ ਵੀ ਮਿਲਣਗੇ।
ਇੰਜਣ -
ਫੋਰਡ ਫ੍ਰੀਟਸਟਾਇਲ 'ਚ 1.2 ਲੀਟਰ ਡ੍ਰੈਗਨ ਸੀਰੀਜ਼ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 94bhp ਦੀ ਪਾਵਰ ਅਤੇ 120Nm ਪੀਕ ਟਾਰਕ ਵਾਲਾ ਹੈ। ਇਸ ਤੋਂ ਇਲਾਵਾ 1.5 ਲੀਟਰ ਸੀ ਸਿਲੰਡਰ ਡੀਜ਼ਲ ਦਿੱਤਾ ਗਿਆ ਹੈ, ਜੋ 99bhp ਅਤੇ 215Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਦੋਵੇਂ ਇੰਜਣ 'ਚ 5 ਸਪੀਡ ਮੈਨੂਅਲ ਗਿਅਰਬਾਕਸ ਸਟੈਂਡਰਡ ਦਿੱਤੇ ਗਏ ਹਨ।