2018 ਮਰਸਡੀਜ਼ ਬੈਂਜ਼ ਸੀ ਕਲਾਸ ਫੇਸਲਿਫਟ 20 ਸਤੰਬਰ ਨੂੰ ਭਾਰਤ ''ਚ ਹੋਵੇਗੀ ਲਾਂਚ
Sunday, Sep 02, 2018 - 05:09 PM (IST)

2018 ਮਰਸਿਡੀਜ- ਬੈਂਜ ਸੀ-ਕਲਾਸ ਭਾਰਤ 'ਚ 20 ਸਤੰਬਰ ਨੂੰ ਲਾਂਚ ਹੋਣ ਜਾ ਰਹੀ ਹੈ। ਕੰਪਨੀ ਨਵੀਂ ਸੀ-ਕਲਾਸ ਫੇਸਲਿਫਟ ਨੂੰ ਮਹੱਤਵਪੂਰਨ ਡਿਜ਼ਾਈਨ ਤੇ ਕਾਸਮੈਟਿਕ ਅਪਡੇਟਸ ਦੇ ਨਾਲ ਗਲੋਬਲੀ ਪੱਧਰ 'ਤੇ ਪਹਿਲਾਂ ਹੀ ਪੇਸ਼ ਕਰ ਚੁੱਕੀ ਹੈ। ਕੰਪਨੀ ਨੇ ਇਸ ਕਾਰ 'ਚ ਨਵਾਂ ਪਾਵਰਫੁੱਲ ਇੰਜਣ ਵੀ ਦਿੱਤਾ ਹੈ। ਨਵੀਂ ਸੀ-ਕਲਾਸ 'ਚ ਕੰਪਨੀ 1.5 ਲਿਟਰ ਇੰਜਣ ਦੇ ਰਹੀ ਹੈ। ਉਥੇ ਹੀ, 3220d 'ਚ 2-ਲਿਟਰ ਆਇਲ ਬਰਨਰ ਵਾਲਾ ਜ਼ਿਆਦਾ ਪਾਵਰਫੁੱਲ ਇੰਜਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਰਸਡੀਜ਼ ਨਵੀਂ 3300 ਵੇਰੀਐਂਟ ਨੂੰ ਜ਼ਿਆਦਾ ਪਾਵਰਫੁੱਲ 3300d ਟਰਿਕ ਦੇ ਨਾਲ ਪੇਸ਼ ਕਰੇਗੀ, ਜੋ ਕਿ ਮੌਜੂਦਾ 3250d ਮਾਡਲ ਨੂੰ ਰਿਪਲੇਸ ਕਰੇਗੀ।
ਨਵੀਂ ਮਰਸਡੀਜ਼-ਬੇਂਜ 3300 'ਚ 2-ਲਿਟਰ ਮੋਟਰ ਇੰਜਣ ਦਿੱਤਾ ਜਾਵੇਗਾ, ਜੋ 258bhp ਦੀ ਪਾਵਰ ਤੇ 370Nm ਦਾ ਟਾਰਕ ਜਨਰੇਟ ਕਰੇਗਾ। ਉਥੇ ਹੀ 3300d 'ਚ ਸਮਾਨ 2- ਲਿਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ ਜੋ 3220 'ਚ ਦਿੱਤਾ ਗਿਆ ਹੈ। ਹਾਲਾਂਕਿ ਇਹ ਇੰਜਣ ਜ਼ਿਆਦਾ ਪਾਵਰ ਤੇ ਜ਼ਿਆਦਾ ਟਾਰਕ ਜਨਰੇਟ ਕਰੇਗਾ ਮਤਲਬ ਇਹ 245bhp ਦੀ ਪਾਵਰ ਤੇ 500Nm ਦਾ ਟਾਰਕ ਜਨਰੇਟ ਕਰੇਗਾ।
2018 ਮਰਸਡੀਜ਼-ਬੈਂਜ਼ ਸੀ-ਕਲਾਸ 'ਚ ਅਪਡੇਟਿਡ ਫੇਸ ਫੀਚਰ ਦੇ ਤੌਰ ਤੇ ਬਰਾਂਡ ਸਿਗਨੇਚਰ ਗਰਿਲ ਡਿਜ਼ਾਈਨ ਦੇ ਨਾਲ ਵਿਚਕਾਰ ਥਰੀ-ਪੁਵਾਇੰਟਡ ਸਟਾਰ ਦਿੱਤੇ ਜਾਣਗੇ। ਅਪਡੇਟਿਡ ਸੀ-ਕਲਾਸ 'ਚ ਨਵੇਂ ਅਲੌਏ ਵ੍ਹੀਲਸ ਤੇ ਰੀਵਾਇਜ਼ਡ ORVMs ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਾਰ ਦੇ ਰੀਅਰ 'ਚ ਨਵੇਂ LED ਟੇਲਲੈਂਪਸ ਦਿੱਤੇ ਜਾਣਗੇ।
ਫੀਚਰਸ ਦੇ ਤੌਰ 'ਤੇ ਮਰਸਡੀਜ 'ਚ ਨਵੇਂ ਗੈਜੇਟ ਤੇ ਗਿਜਮੋਜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਾਰ 'ਚ ਸਟੈਂਡਰਡ ਕਲਸਟਰ ਤੋਂ ਇਲਾਵਾ ਨਵਾਂ 12.3 ਇੰਚ ਡਿਜੀਟਲ ਇੰਸਟਰੂਮੈਂਟ ਡਿਸਪਲੇ ਦਿੱਤਾ ਜਾਵੇਗਾ। ਕਾਰ 'ਚ ਨਵੇਂ ਸਟੀਈਰਿੰਗ ਵ੍ਹੀਲ ਦੇ ਨਾਲ ਟੱਚ ਕੰਟਰੋਲ ਬਟਨਸ, ਈ-ਕਲਾਸ ਤੇ ਐੱਸ-ਕਲਾਸ ਵਾਲੇ ਕੁਝ ਫੀਚਰਸ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ 2018 ਸੀ-ਕਲਾਸ 'ਚ ਸਟੈਂਡਰਡ 7- ਇੰਚ ਡਿਸਪਲੇਅ ਤੋਂ ਇਲਾਵਾ ਨਵਾਂ 10.25 ਇੰਚ ਸਕ੍ਰੀਨ ਦੀ ਆਪਸ਼ਨ ਦਿੱਤਾ ਜਾਵੇਗਾ। ਮਰਸਡੀਜ਼ ਆਪਣੀ ਇਸ ਕਾਰ 'ਚ ਲੇਟੈਸਟ ਡਰਾਈਵਰ ਅਸਿਸਟੈਂਸ ਸਿਸਟਮ, ਐਕਟਿਵ ਲੇਨ ਚੈਂਜ ਅਸਿਸਟ ਜਿਹੇ ਫੀਚਰਸ ਤੇ ਐਕਟਿਵ ਐਮਰਜੈਂਸੀ ਸਟਾਪ ਅਸਿਸਟ ਵਾਲੇ ਫੰਕਸ਼ਨਸ ਦੇ ਸਕਦੀ ਹੈ।