Tata ਨੇ ਲਾਂਚ ਕੀਤੀ ਨਵੀਂ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀ ਹੈਚਬੈਕ Tiago, ਜਾਣੋ ਖਾਸੀਅਤਾਂ
Thursday, Aug 17, 2017 - 01:52 PM (IST)

ਜਲੰਧਰ- ਟਾਟਾ ਨੇ ਆਪਣੀ ਨਵੀਂ ਆਟੋਮੈਟਿਕ ਟਰਾਂਸਮਿਸ਼ਨ ਵਾਲੀ ਕਾਰ ਟਿਆਗੋ XTA ਲਾਂਚ ਕਰ ਦਿੱਤੀ ਹੈ। ਇਹ ਕਾਰ ਪੁਰਾਣੀ ਆਟੋਮੈਟਿਕ ਟਿਆਗੋ ਦੇ ਮੁਕਾਬਲੇ ਕਾਫ਼ੀ ਸਸਤੇ ਮੁੱਲ 'ਤੇ ਬਾਜ਼ਾਰ 'ਚ ਉਤਾਰੀ ਗਈ ਹੈ। ਮਾਰਚ 2017 'ਚ ਟਾਟਾ ਨੇ ਟਿਆਗੋ ਦਾ ਪਹਿਲਾ AMT ਵਰਜ਼ਨ XZ1 ਲਾਂਚ ਕੀਤਾ ਸੀ ਅਤੇ ਇਸ ਕਾਰ ਤੋਂ ਕੰਪਨੀ ਨੇ ਮਾਰੂਤੀ ਸੁਜ਼ੂਕੀ ਸਿਲੇਰੀਓ ਅਤੇ ਹੁੰਡਈ ਆਈ10 ਵਰਗੀਆਂ ਕਾਰਾਂ ਨਾਲ ਮੁਕਾਬਲਾ ਸ਼ੁਰੂ ਕੀਤਾ ਸੀ। ਮਾਰਚ 'ਚ ਲਾਂਚ ਹੋਈ ਆਟੋਮੈਟਿਕ ਟਿਆਗੋ ਦੀ ਕੀਮਤ 5.39 ਲੱਖ ਰੁਪਏ ਰੱਖੀ ਗਈ ਸੀ ਪਰ ਹੁਣ ਟਾਟਾ ਨੇ ਆਟੋਮੈਟਿਕ ਟਰਾਂਸਮਿਸ਼ਨ ਵਾਲੀ ਨਵੀਂ ਟਿਆਗੋ ਲਾਂਚ ਕੀਤੀ ਹੈ ਜਿਸ ਦੀ ਐਕਸ ਸ਼ੋਰੂਮ ਕੀਮਤ 4.79 ਲੱਖ ਰੁਪਏ ਹੈ ਜੋ ਹੋਰ ਵੀ ਜ਼ਿਆਦਾ ਬਜਟ 'ਚ ਆ ਗਈ ਹੈ।
ਟਾਟਾ ਮੋਟਰਸ ਨੇ ਮੈਗਨੇਟੀ ਮੇਰੇਲੀ ਤੋਂ ਲਏ ਗਏ ਇਸ ਆਟੋਮੈਟਿਕ ਟਰਾਂਸਮਿਸ਼ਨ ਨੂੰ ਈਜ਼ੀ ਸ਼ਿਫਟ AMT ਦਾ ਨਾਮ ਦਿੱਤਾ ਹੈ। ਇਹ ਓਹੀ ਟਰਾਂਸਮਿਸ਼ਨ ਹੈ ਜੋ ਟਾਟਾ ਦੀ ਜੈਸਟ ਅਤੇ ਨੈਨੋ ਵਰਗੀਆਂ ਕਾਰਾਂ 'ਚ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਨੇ ਟਿਆਗੋ XTA AMT 'ਚ 1.2-ਲਿਟਰ ਦਾ 3-ਸਿਲੰਡਰ ਵਾਲਾ ਰੇਵੇਟਰਾਨ ਪੈਟਰੋਲ ਇੰਜਣ ਲਗਾਇਆ ਹੈ। ਇਹ ਇੰਜਣ 6000 rpm 'ਤੇ 84 bhp ਪਾਵਰ ਅਤੇ 3500 rpm 'ਤੇ 114 Nm ਟਾਰਕ ਜਨਰੇਟ ਕਰਦਾ ਹੈ।
ਟਾਟਾ ਟਿਆਗੋ ਈਜ਼ੀ ਸ਼ਿਫਟ AMT 'ਚ ਆਟੋਮੈਟਿਕ, ਨਿਊਟਰਲ, ਰਿਵਰਸ ਅਤੇ ਮੈਨੂਅਲ ਜਿਹੇ ਚਾਰ ਗਿਅਰ ਦਿੱਤੇ ਗਏ ਹਨ। ਇਸ ਕਾਰ 'ਚ ਦੋ ਡਰਾਈਵਿੰਗ ਮੋਡਸ ਵੀ ਦਿੱਤੇ ਗਏ ਹਨ ਜੋ ਸਪੋਰਟਸ ਅਤੇ ਸਿਟੀ ਹਨ ਜੋ ਮੈਨੂਅਲ ਵਰਜ਼ਨ 'ਚ ਵੀ ਦਿੱਤੇ ਗਏ ਹਨ। AMT ਵੇਰੀਐਂਟ 'ਚ ਮੈਨੂਅਲ ਵਰਜ਼ਨ ਡਰਾਇਵਰ ਨੂੰ ਜਲਦੀ-ਜਲਦੀ ਗਿਅਰ ਸ਼ਿਫਟ ਕਰਨ ਦੀ ਸਹੂਲਤ ਦਿੰਦਾ ਹੈ। ਕੰਪਨੀ ਨੇ ਟਾਟਾ ਟਿਆਗੋ AMT 'ਚ ਇਨ-ਬਿਲਟ ਕ੍ਰੀਪ ਫੀਚਰ ਦਿੱਤਾ ਹੈ ਜਿਸ 'ਚ ਬ੍ਰੇਕ ਅਤੇ ਐਕਸੇਲਰੇਟਰ ਦੇ 'ਚ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ। ਇਸ 'ਚ ਬ੍ਰੇਕ ਪੈਡਲ ਤੋਂ ਪੈਰ ਹਟਾਉਣ ਤੇ ਹੀ ਕਾਰ ਆਪਣੇ ਆਪ ਹੀ ਚੱਲਣ ਲਗੇਗੀ ਅਤੇ ਤੁਹਾਨੂੰ ਐਕਸੇਲਰੇਟਰ ਦਬਾਉਣ ਦੀ ਜ਼ਰੂਰਤ ਹੀ ਨਹੀਂ ਪਵੇਗੀ।