ਆਟੋਮੈਟਿਕ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਮਈ ''ਚ ਲਾਂਚ ਹੋਵੇਗੀ TATA Nexon
Friday, Apr 20, 2018 - 11:14 AM (IST)

ਜਲੰਧਰ- ਟਿਆਗੋ, ਟਿਗੋਰ ਅਤੇ ਹੈਕਸਾ ਦੀ ਕਾਮਯਾਬੀ ਤੋਂ ਬਾਅਦ ਟਾਟਾ ਮੋਟਰਸ ਦੀ ਕੰਪੈਕਟ ਐੱਸ.ਯੂ.ਵੀ. ਨੈਕਸਨ ਨੂੰ ਬਾਜ਼ਾਰ 'ਚ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ, ਇਹ 1.2 ਲੀਟਰ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਨਾਲ ਲੈਸ ਹੈ। ਫਿਲਹਾਲ ਇਸ ਦੇ ਦੋਵੇਂ ਵਰਜਨਸ 'ਚ ਮੈਨੁਅਲ ਗਿਅਰਬਾਕਸ ਦੀ ਸੁਵਿਧਾ ਹੈ ਪਰ ਗਾਹਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕੰਪਨੀ ਇਸ ਨੂੰ ਹੁਣ ਏ.ਐੱਮ.ਟੀ. ਦੇ ਨਾਲ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਨੈਕਸਨ 'ਚ ਹੁਣ ਆਟੋਮੈਟਿਕ ਮੈਨੁਅਲ ਟ੍ਰਾਂਸਮਿਸ਼ਨ (ਏ.ਐੱਮ.ਟੀ.) ਮਿਲੇਗਾ, ਫਿਲਹਾਲ ਇਸ ਮਾਡਲ ਦੀ ਟੈਸਟਿੰਗ ਚੱਲ ਰਹੀ ਹੈ। ਉਮੀਦ ਕੀਤੀ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਮਈ ਮਹੀਨੇ 'ਚ ਲਾਂਚ ਕਰ ਦੇਵੇਗੀ। ਖਾਸ ਗੱਲ ਇਹ ਹੈ ਕਿ ਨੈਕਸਨ ਦੇ ਪੈਟਰੋਲ ਅਤੇ ਡੀਜ਼ਲ ਮਾਡਲ 'ਚ ਏ.ਐੱਮ.ਟੀ. ਦੀ ਸੁਵਿਧਾ ਮਿਲੇਗੀ।
ਸੋਰਸ ਮੁਤਾਬਕ ਨੈਕਸਨ ਦੇ ਆਟੋਮੈਟਿਕ ਵੇਰੀਐਂਟ (ਟਾਟਾ ਨੈਕਸਨ ਐਕਸ.ਜ਼ੈੱਡ.ਏ.) ਦਾ ਕਮਰਸ਼ੀਅਲ ਪ੍ਰਾਡਕਸ਼ਨ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਵਿਚ 6 ਸਪੀਡ ਏ.ਐੱਮ.ਟੀ. ਯੂਨਿਟ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 6 ਐਕਸਟੀਰਿਅਰ ਕਲਰ ਆਪਸ਼ੰਸ ਦਿੱਤੇ ਜਾਣਗੇ। ਟਾਟਾ ਨੈਕਸਨ ਏ.ਐੱਮ.ਟੀ. ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦਾ ਪੈਟਰੋਲ ਏ.ਐੱਮ.ਟੀ. ਵੇਰੀਐਂਟ ਕਰੀਬ 9 ਲੱਖ ਰੁਪਏ ਅਤੇ ਡੀਜ਼ਲ ਏ.ਐੱਮ.ਟੀ. ਕਰੀਬ 9.90 ਲੱਖ ਰੁਪਏ 'ਚ ਲਾਂਚ ਹੋ ਸਕਦਾ ਹੈ।