Suzuki Vitara ਦੇ ਫੇਸਲਿਫਟ ਮਾਡਲ ਦਾ ਹੋਇਆ ਖੁਲਾਸਾ, ਜਾਣੋ ਖਾਸੀਅਤ
Tuesday, Jul 31, 2018 - 01:46 PM (IST)

ਜਲੰਧਰ— ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੇ 2019 ਦੀ ਵਿਟਾਰਾ ਦੇ ਫੇਸਲਿਫਟ ਮਾਡਲ ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਗੱਡੀ ਸਤੰਬਰ 'ਚ ਬ੍ਰਿਟੇਨ 'ਚ ਲਾਂਚ ਕੀਤੀ ਜਾਵੇਗੀ। ਲੁੱਕ ਦੇ ਨਾਲ-ਨਾਲ ਨਵੇਂ ਮਾਡਲ 'ਚ ਕਾਫੀ ਤਕਨੀਕੀ ਬਦਲਾਅ ਵੀ ਹਨ। ਡਿਵਾਈਸ 'ਚ ਬਦਲਾਅ ਦੇ ਨਾਲ-ਨਾਲ ਇਸ ਗੱਡੀ ਲਈ ਦੋ ਕਲਰ ਆਪਸ਼ਨ ਹਨ। ਹਾਲਾਂਕਿ, ਇਸ ਗੱਡੀ ਦੀ ਕੀਮਤ ਦਾ ਐਲਾਨ ਅਜੇ ਨਹੀਂ ਹੋਇਆ। ਕੰਪਨੀ ਇਸ ਦੀ ਕੀਮਤ ਦਾ ਖੁਲਾਸਾ ਲਾਂਚ ਦੇ ਕੁਝ ਦਿਨ ਪਹਿਲਾਂ ਕਰ ਸਕਦੀ ਹੈ।
ਇੰਡੀਅਨ ਮਾਡਲ ਦੀ ਬਜਾਏ ਇਸ ਸਬ-4 ਸੀਟਰ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਫੇਸਲਿਫਟ ਦੀ ਲੰਬਾਈ ਥੋੜ੍ਹੀ ਜ਼ਿਆਦਾ 4.2 ਮੀਟਰ ਹੈ। 2019 ਮਾਡਲ 'ਚ ਅਪਡੇਟਿਡ ਫੇਸ, ਫੀਚਰ ਦੇ ਤੌਰ 'ਤੇ ਮੋਟਰ ਰੀਡਿਜ਼ਾਈਨ ਗ੍ਰਿੱਲ, ਵਰਟਿਕਲ ਪਾਜੀਸ਼ੰਡ ਸਲੇਟਸ ਅਤੇ ਰਿਵਾਈਜ਼ਡ ਫਰੰਟ ਬੰਪਰ ਦੇ ਨਾਲ ਵੱਡਾ ਏਅਰਡੈਮ ਅਤੇ ਵੱਡੇ ਐੱਲ.ਈ.ਡੀ. ਡੇਅ ਟਾਈਮ ਰਨਿੰਗ ਲੈਂਪਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ਦੇ ਪ੍ਰੋਫਾਈਲ 'ਚ ਨਵੇਂ ਅਲੌਏ ਸ਼ਾਮਲ ਕੀਤੇ ਗਏ ਹਨ। ਕਾਰ ਦੇ ਰੀਅਰ 'ਚ ਐੱਲ.ਈ.ਡੀ. ਕੰਬੀਨੇਸ਼ਨ ਲੈਂਪਸ ਦਿੱਤੇ ਗਏ ਹਨ।
ਕਾਰ ਦੇ ਕੈਬਿਨ ਦੇ ਮਟੀਰੀਅਲ ਦੀ ਕੁਆਲਿਟੀ ਨੂੰ ਵੀ ਸੁਧਾਰਿਆ ਗਿਆ ਹੈ। ਕਾਰ ਦੇ ਡੈਸ਼ਬੋਰਡ 'ਚ ਸਾਫਟ-ਟੱਚ ਮਟੀਰੀਅਲ ਦੇ ਨਾਲ ਇੰਸਟਰੂਮੈਂਟ ਪੈਨਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ 'ਚ ਇੰਸਟਰੂਮੈਂਟ ਕਲੱਸਟਰ ਦੇ ਨਾਲ ਨਵਾਂ ਡਿਜ਼ਾਈਨ ਅਤੇ ਕਲਰ ਸੈਂਟਰਲ ਇਨਫਾਰਮੇਸ਼ਨ ਡਿਸਪਲੇਅ ਦਿੱਤੀ ਗਈ ਹੈ। ਕਾਰ ਦੇ ਟਾਪ-ਐਂਡ ਵੇਰੀਐਂਟ 'ਚ ਡਿਊਲ ਸੈਂਸਰ ਬ੍ਰੇਕ ਸਪੋਰਟ, ਲੇਨ ਡਿਪਾਰਚਰ ਵਾਰਨਿੰਗ ਅਤੇ ਪ੍ਰਿਵੈਂਸ਼ਨ, ਟ੍ਰੈਫਿਕ ਸਾਈਨ ਰਿਕੋਗਨੀਸ਼ਨ, ਬਲਾਇੰਡ ਸਪਾਟ ਮਾਨੀਟਰ ਅਤੇ ਰੀਅਰ ਕ੍ਰਾਸ ਟ੍ਰੈਫਿਕ ਅਲਰਟ ਦਿੱਤਾ ਗਿਆ ਹੈ।
ਪਾਵਰ ਸਪੈਸ਼ੀਫਿਕੇਸ਼ੰਸ ਦੀ ਗੱਲ ਕਰੀਏ ਤਾਂ 2019 ਸੁਜ਼ੂਕੀ ਵਿਟਾਰਾ 'ਚ 1.0 ਲੀਟਰ ਅਤੇ 1.4 ਲੀਟਰ ਬੂਸਟਰਜੈੱਟ ਟਰਬੋਚਾਰਜਰਡ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਮੌਜੂਦਾ 1.6 ਲੀਟਰ ਪੈਟਰੋਲ ਇੰਜਣ ਨੂੰ ਰਿਪਲੇਸ ਕਰੇਗਾ। 1.0 ਲੀਟਰ ਬੂਸਟਰਜੈੱਟ ਇੰਜਣ 109bhp ਦੀ ਪਾਵਰ ਦੇ ਨਾਲ ਸੁਜ਼ੂਕੀ ਦੇ ਆਲਗ੍ਰਿੱਪ ਫੋਰ ਵ੍ਹੀਲ-ਡ੍ਰਾਈਵ ਸਿਸਟਮ ਨਾਲ ਲੈਸ ਹੈ। ਕਾਰ ਦੇ ਟਾਪ-ਐਂਡ ਵੇਰੀਐਂਟ 'ਚ 1.4 ਲੀਟਰ ਬੂਸਟਰਜੈੱਟ ਇੰਜਣ ਦਿੱਤਾ ਗਿਆ ਹੈ ਜੋ 138bhp ਦੀ ਪਾਵਰ ਅਤੇ 220Nm ਦਾ ਟਾਰਕ ਜਨਰੇਟ ਕਰੇਗਾ। ਭਾਰਤੀ ਬਾਜ਼ਾਰ 'ਚ 2019 ਵਿਟਾਰਾ ਬ੍ਰੇਜ਼ਾ ਫੇਸਲਿਫਟ ਦਾ ਮੁਕਾਬਲਾ ਹੁੰਡਈ ਕ੍ਰੇਟਾ ਅਤੇ ਜੀਪ ਕੰਪਾਸ ਨਾਲ ਹੋਵੇਗਾ।