ਭਾਰਤ ''ਚ ਲਾਂਚ ਹੋਈ ਸੁਜ਼ੂਕੀ ਦੀ ਨਵੀਂ intruder Fi ਬਾਈਕ

03/17/2018 3:56:30 PM

ਜਲੰਧਰ- ਜਾਪਾਨੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਭਾਰਤ 'ਚ Suzuki intruder ਦੇ FI (ਫਿਊਲ-ਇੰਜੈਕਸ਼ਨ) ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਬਾਈਕ 'ਚ ਫਿਊਲ ਇੰਜੈਕਸ਼ਨ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਥੇ ਹੀ ਬਾਈਕ ਦੇ ਇੰਜਣ ਸਪੈਸੀਫਿਕੇਸ਼ਨ 'ਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਬਾਈਕ ਦੋ ਕਲਰ ਆਪਸ਼ਨ 'ਚ ਉਪਲੱਬਧ ਹੈ।

ਇੰਜਣ
Suzuki intruder FI 'ਚ ਉਸੀ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਦਾ ਇਸਤੇਮਾਲ ਕੰਪਨੀ Suzuki Gixxer 'ਚ ਵੀ ਕਰਦੀ ਹੈ। ਬਾਈਕ 'ਚ 154.9 ਸੀ. ਸੀ,  ਸਿੰਗਲ-ਸਿਲੈਂਡਰ, ਏਅਰ-ਕੂਲਡ, 4-ਸਟ੍ਰੋਕ ਇੰਜਣ ਲਗਾ ਹੈ ਜੋ 14 ਬੀ. ਐੱਚ. ਪੀ ਦਾ ਪਾਵਰ ਅਤੇ 14Nm ਦਾ ਅਧਿਕਤਮ ਟਾਰਕ ਦਿੰਦਾ ਹੈ। ਇਸ ਇੰਜਣ ਦੇ ਨਾਲ 5-ਸਪੀਡ ਗਿਅਰਬਾਕਸ ਲਗਾਇਆ ਗਿਆ ਹੈ।

ਫੀਚਰਸ 
ਇਸ ਬਾਈਕ 'ਚ ਪ੍ਰੋਜੈਕਟਰ ਹੈੱਡਲੈਂਪ, ਐੱਲ. ਈ. ਡੀ ਪੋਜੀਸ਼ਨ ਲਾਈਟ, ਆਲ ਡਿਜੀਟਲ ਇੰਸਟਰੂਮੇਂਟ ਕਲਸਟਰ, ਐੱਲ. ਈ. ਡੀ ਟੇਲਲੈਂਪ, ਸ਼ਾਰਪ ਟਵਿਨ ਐਗਜ਼ਾਹਾਸਟ, ਬਲੈਕ ਅਲੌਏ ਵ੍ਹੀਲ, ਸਿੰਗਲ ਚੈਨਲ ਏ. ਬੀ. ਐੈੱਸ ਆਦਿ ਜਿਵੇਂ ਫੀਚਰਸ ਦਿੱਤੇ ਗਏ ਹਨ। ਹੁਣ ਵੇਖਣਾ ਹੋਵੇਗਾ ਕਿ ਇਸ ਨਵੀਂ ਬਾਈਕ ਨੂੰ ਭਾਰਤੀ ਮਾਰਕੀਟ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।


Related News