ਸੁਜ਼ੂਕੀ ਅਗਲੇ ਮਹੀਨੇ ਦੇਸ਼ ''ਚ ਲਾਂਚ ਕਰੇਗੀ ਨਵੀਂ GSX-S750 ਸਟਰੀਟ ਫਾਈਟਰ ਬਾਈਕ
Sunday, Apr 01, 2018 - 11:13 AM (IST)

ਜਲੰਧਰ- ਜਪਾਨ ਦੀ ਵਾਬਨ ਨਿਰਮਾਤਾ ਕੰਪਨੀ ਸੁਜ਼ੂਕੀ ਜਲਦੀ ਹੀ ਆਪਣੀ ਨਵੀਂ ਬਾਈਕ GSX-S750 ਸਟਰੀਟ ਫਾਈਟਰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਬਾਈਕ ਨੂੰ ਆਟੋ ਐਕਸਪੋ 2018 'ਚ ਸ਼ੋਅਕੇਸ ਕੀਤਾ ਸੀ ਅਤੇ ਹੁਣ ਇਸ ਨੂੰ ਅਪ੍ਰੈਲ 2018 'ਚ ਦੇਸ਼ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਬਾਈਕ ਦੀ ਲਾਂਚ ਤਰੀਕ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਕੰਪਨੀ ਨੇ ਪਿਛਲੀ ਵਾਰ ਕਿਹਾ ਸੀ ਕਿ ਇਸ ਨੂੰ 2018 ਦੀ ਦੂਜੀ ਤਿਮਾਹੀ 'ਚ ਲਾਂਚ ਕੀਤਾ ਜਾਵੇਗਾ। ਉਥੇ ਹੀ ਕੀਮਤ ਦੀ ਗੱਲ ਕਰੀਏ ਤਾਂ ਇਸ ਬਾਈਕ ਦੀ ਕੀਮਤ 8 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।
ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 749 ਸੀਸੀ ਦਾ ਇਨ-ਲਾਈਨ 4-ਸਿਲੈਂਡਰ, ਲਿਕੁਇਡ-ਕੂਲਡ ਇੰਜਣ ਲਗਾਇਆ ਗਿਆ ਹੈ। ਇਸ ਬਾਈਕ 'ਚ ਦਿੱਤਾ ਗਿਆ ਇੰਜਣ 10500 ਆਰ.ਪੀ.ਐੱਮ. 'ਤੇ 110 ਬੀ.ਐੱਚ.ਪੀ. ਪਾਵਰ ਅਤੇ 9000 ਆਰ.ਪੀ.ਐੱਮ. 'ਤੇ 81 ਐੱਨ.ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ ਬਾਈਕ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ ਸੁਜ਼ੂਕੀ GSX-S750 ਸਟਰੀਟ ਫਾਈਟਰ ਨਿਸਾਨ ਰੇਡੀਅਲ ਫਲਿਪਰਜ਼ ਦੇ ਨਾਲ ਡਿਊਲ-ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ। ਉਥੇ ਹੀ ਇਸ ਬਾਈਕ 'ਚ ਇਲੈਕਟ੍ਰੋਨਿਕ ਅਸਿਸਟੈਂਟ ਵੀ ਦਿੱਤਾ ਗਿਆ ਹੈ ਜਿਸ ਵਿਚ ਟ੍ਰੈਕਸ਼ਨ ਕੰਟਰੋਲ, ਘੱਟ ਆਰ.ਪੀ.ਐੱਮ. 'ਤੇ ਅਸਿਸਟ ਅਤੇ ਸੁਜ਼ੂਕੀ ਇਜ਼ੀ ਸਟਾਰਟ ਸਿਸਟਮ ਸ਼ਾਮਿਲ ਹੈ।