1 ਬਿਲੀਅਨ ਡਾਊਨਲੋਡਸ ਵਾਲੀ ਪਹਿਲੀ ਐਂਡ੍ਰਾਇਡ ਗੇਮ ਬਣੀ Subway Surfers
Sunday, Mar 18, 2018 - 11:05 AM (IST)

ਜਲੰਧਰ - ਐਂਡ੍ਰਾਇਡ ਪਲੇਟਫਾਰਮ 'ਤੇ ਮੌਜੂਦ ਗੂਗਲ ਪਲੇਅ ਸਟੋਰ 'ਚ ਕਈ ਤਰ੍ਹਾਂ ਦੀਆਂ ਗੇਮਜ਼ ਮੌਜੂਦ ਹਨ। ਉਥੇ ਹੀ ਪਲੇਅ ਸਟੋਰ 'ਤੇ ਮੌਜੂਦ Subway Surfers ਨਾਮ ਗੇਮ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਗੇਮ ਦੀ ਕੰਪਨੀ ਨੇ ਹਾਲ ਹੀ 'ਚ ਘੋਸ਼ਣਾ ਦੀ ਕਿ ਇਸ ਨੂੰ ਹੁਣ ਤੱਕ ਪਲੇਅ ਸਟੋਰ 'ਤੇ 1 ਬਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ ਅਤੇ ਇਹ ਗਿਣਤੀ ਹੁਣ ਤੱਕ ਦੀ ਡਾਊਨਲੋਡ ਹੋਈ ਕਿਸੇ ਵੀ ਐਂਡ੍ਰਾਇਡ ਗੇਮ ਤੋਂ ਜ਼ਿਆਦਾ ਹੈ।
ਕੰਪਨੀ ਨੇ ਇਹ ਵੀ ਦੱਸਿਆ ਕਿ ਇਸ 'ਚ 20 ਲੱਖ ਖਿਡਾਰੀ ਹਨ ਜੋ ਲੋਕੋਮੇਟਿਕ ਗਲੀਆਂ ਦੇ ਰਾਹੀਂ ਰੋਜ਼ਾਨਾ ਚੱਲਦੇ ਹਨ। 2017 'ਚ ਸੱਬਵੇ ਸਰਫਰਸ ਗੇਮ ਨੂੰ 400 ਮਿਲੀਅਨ ਵਾਰ ਡਾਉਨਲੋਡ ਕੀਤਾ ਗਿਆ ਸੀ। ਦਸ ਦਈਏ ਕਿ ਇਸ ਗੇਮ 'ਚ ਮੁੱਖ ਕਿਰਦਾਰ, ਜੈੱਕ, ਅਤੇ ਦੋਸਤ ਹਨ ਟੋਕੀਓ 'ਚ ਦੋੜ ਰਹੇ ਹਨ। ਤੁਸੀਂ ਆਪਣੇ ਐਂਡ੍ਰਾਇਡ ਅਤੇ ਆਈ. ਓ. ਐੱਸ ਸਮਾਰਟਫੋਨ ਜਾਂ ਟੈਬਲੇਟ 'ਤੇ ਗੇਮ ਨੂੰ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ।