Renault Kwid ਦਾ ਫੇਸਲਿਫਟ ਮਾਡਲ ਜਲਦ ਹੋਵੇਗਾ ਲਾਂਚ

07/14/2018 5:32:22 PM

ਜਲੰਧਰ-ਭਾਰਤ 'ਚ Renault ਨੂੰ ਸਭ ਤੋਂ ਵੱਡੀ ਕਾਮਯਾਬੀ ਡਸਟਰ ਕਾਰ ਦੀ ਲਾਂਚ ਤੋਂ ਬਾਅਦ ਮਿਲੀ ਸੀ ਅਤੇ ਬਾਕੀ ਕਮੀ ਛੋਟੀ ਕਾਰ Kwid ਨੇ ਪੂਰੀ ਕਰ ਦਿੱਤੀ ਸੀ।ਹੈਚਬੈਕ ਕਾਰ ਸੈਗਮੈਂਟ 'ਚ Kwid ਇਕ ਕਾਮਯਾਬ ਕਾਰ ਬਣ ਚੁੱਕੀ ਹੈ, ਇਸ ਨੂੰ ਲਾਂਚ ਹੋਏ ਕਾਫੀ ਸਮਾਂ ਹੋ ਗਿਆ ਹੈ। ਜਲਦ ਹੀ ਹੁਣ ਇਸ ਦਾ ਫੇਸਲਿਫਟ ਮਾਡਲ ਲਾਂਚ ਹੋਵੇਗਾ।

 

ਰਿਪੋਰਟ ਮੁਤਾਬਕ ਰੇਨੋ ਹੁਣ ਨਵੀਂ Kwid 'ਤੇ ਕੰਮ ਕਰ ਰਹੀਂ ਹੈ। ਕਵਿਡ ਦਾ ਫੇਸਲਿਫਟ ਮਾਡਲ ਜਲਦ ਹੀ ਭਾਰਤ 'ਚ ਲਿਆਂਦਾ ਜਾ ਸਕਦਾ ਹੈ। ਕਵਿਡ, Renault  ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਨਵੇਂ ਮਾਡਲ ਨੂੰ ਮੌਜੂਦਾ ਮਾਡਲ ਦੇ ਮੁਕਾਬਲੇ ਜ਼ਿਆਦਾ ਫਰੈਸ਼ ਬਣਾਇਆ ਜਾਵੇਗਾ। ਇਸ ਦੇ ਫਰੰਟ ਲੁੱਕ , ਹੈੱਡ ਲੈਂਪਸ ਅਤੇ ਟੇਲ ਲੈਂਪਸ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਦਾ ਮੁਕਾਬਲਾ ਭਾਰਤ 'ਚ ਮਾਰੂਤੀ ਅਲਟੋ , K10, ਟਾਟਾ ਟਿਆਗੋ ਅਤੇ ਡੈਟਸਨ ਰੇਡੀ ਗੋ ਨਾਲ ਹੋਵੇਗਾ।
 

 

 

ਲਾਂਚਿੰਗ ਅਤੇ ਕੀਮਤ-
ਇਸ ਨੂੰ ਸਾਲ 2019 'ਚ ਲਾਂਚ ਕੀਤੀ ਜਾ ਸਕਦੀ ਹੈ। ਕਵਿੱਡ ਦੀ ਦਿੱਲੀ ਐਕਸ ਸ਼ੋ-ਰੂਮ ਕੀਮਤ 2.65 ਲੱਖ ਰੁਪਏ ਤੋਂ ਲੈ ਕੇ 4.31 ਲੱਖ ਰੁਪਏ ਹੋਵੇਗੀ। ਇਹ ਸਾਰੀਆਂ ਕੀਮਤਾਂ ਇਸ ਦੇ 800 ਸੀ. ਸੀ. ਅਤੇ 1.0L ਇੰਜਣ ਦੀ ਹੈ। ਕਵਿੱਡ 'ਚ 800 ਸੀ. ਸੀ. ਦਾ ਪੈਟਰੋਲ ਇੰਜਣ ਲੱਗਾ ਹੈ, ਜੋ 54 ਪੀ. ਐੱਸ. ਦੀ ਪਾਵਰ ਅਤੇ 72 ਐੱਨ. ਐੱਮ. ਦਾ ਟਾਰਕ ਦਿੰਦਾ ਹੈ ਪਰ ਇਸ ਦਾ 1.0 ਲਿਟਰ ਪੈਟਰੋਲ ਇੰਜਣ 68 ਪੀ. ਐੱਸ. ਦੀ ਪਾਵਰ ਅਤੇ 91 ਐੱਨ. ਐੱਮ. ਜਨਰੇਟ ਕਰਦਾ ਹੈ। ਨਵੀਂ ਕਵਿੱਡ ਇਕ ਲਿਟਰ 'ਚ 25km ਦੀ ਮਾਈਲੇਜ ਦਿੰਦੀ ਹੈ।

 


Related News