15 ਫਰਵਰੀ ਨੂੰ ਪੋਰਸ਼ ਭਾਰਤ ਚ ਪੇਸ਼ ਕਰੇਗੀ ਨਵੀਂ ਦਮਦਾਰ ਕਾਰਾਂ
Wednesday, Jan 25, 2017 - 11:08 AM (IST)
.jpg)
ਜਲੰਧਰ- ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਪੋਰਸ਼ ਨਵੀਂ 718 ਕੈਮਨ ਜਾਂ 718 ਬਾਕਸਟਰ ਕਾਰਾਂ ਨੂੰ 15 ਫਰਵਰੀ ਨੂੰ ਭਾਰਤ ''ਚ ਪੇਸ਼ ਕਰਨ ਵਾਲੀ ਹੈ। ਇਸ ਕਾਰਾਂ ''ਚ ਨਵਾਂ ਸਸਪੇਂਸ਼ਨ ਅਤੇ ਵੱਖ ਤਰ੍ਹਾਂ ਦਾ ਐਕਸਟੀਰਿਅਰ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਇਨ੍ਹਾਂ ''ਚ ਲੇਟੈਸਟ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ ਵੀ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀ ਕੀਮਤ 80 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।
ਇਨ੍ਹਾਂ ਕਾਰਾਂ ''ਚ ਨਵਾਂ ਟਰਬੋਚਾਰਜਡ ਫੋਰ-ਸਿਲੈਂਡਰ 2 ਲਿਟਰ ਇੰਜਣ ਲਗਾ ਹੋਵੇਗਾ ਜੋ 296bhp ਦੀ ਪਾਵਰ ਜਾਂ 380Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 7 ਸਪੀਡ P4K ਗਿਅਰ ਬਾਕਸ ਦੇ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਾਂ ਨੂੰ 0 ਤੋਂ 100 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਫੜਨ ''ਚ ਸਿਰਫ਼ 4.9 ਸੈਕਿੰਡ ਦਾ ਸਮਾਂ ਲਗੇਗਾ ਅਤੇ ਇਨ੍ਹਾਂ ਦੀ ਟਾਪ ਸਪੀਡ 275 ਕਿ. ਮੀ ਪ੍ਰਤੀ ਘੰਟੇ ਕੀਤੀ ਹੋਵੇਗੀ।