Nissan ਦੀ ਸਪੋਰਟ ਕੂਪੇ 370z ਕਾਰ ਨੂੰ ਕੀਤਾ ਗਿਆ ਅਪਗ੍ਰੇਡ, ਜਾਣੋ ਖੂਬੀਆਂ

Sunday, Sep 03, 2017 - 04:23 PM (IST)

Nissan ਦੀ ਸਪੋਰਟ ਕੂਪੇ 370z ਕਾਰ ਨੂੰ ਕੀਤਾ ਗਿਆ ਅਪਗ੍ਰੇਡ, ਜਾਣੋ ਖੂਬੀਆਂ

ਜਲੰਧਰ- ਨਿਸਾਨ ਨੇ ਆਪਣੀ ਸਪੋਰਟਸ ਕੂਪੇ 370Z ਨੂੰ ਅਪਗਰੇਡ ਕੀਤਾ ਹੈ। ਇਸ ਫੇਸਲਿਫਟ ਵਰਜ਼ਨ ਨੂੰ 2018 'ਚ ਇੰਟਰਨੈਸ਼ਨਲ ਮਾਰਕੀਟ 'ਚ ਲਾਂਚ ਕੀਤਾ ਜਾਵੇਗਾ। ਇਸ ਕਾਰ ਦੀ ਪਰਫਾਰਮੇਨਸ ਨੂੰ ਵਧਾਇਆ ਗਿਆ ਹੈ। ਜਾਪਾਨੀ ਕਾਰ ਮੇਕਰ ਕੰਪਨੀ ਦਾ ਦਾਅਵਾ ਹੈ ਕਿ ਗਿਅਰ ਚੇਂਜਿੰਗ ਨੂੰ ਪਹਿਲਾਂ ਤੋਂ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ। ਇਸ ਕਾਰ 'ਚ 3.7 ਲਿਟਰ ਦਾ ਵੀ6 ਇੰਜਣ ਲਗਾ ਹੈ, ਜੋ ਕਿ 333 ਹਾਰਸਪਾਵਰ ਦੀ ਤਾਕਤ ਜਨਰੇਟ ਕਰਦਾ ਹੈ।

ਇਸ ਕਾਰ ਦੇ ਬਾਹਰ ਵੇਖੋ ਤਾਂ ਡਿਜ਼ਾਇਨ ਬਹੁਤ ਹੀ ਸ਼ਾਨਦਾਰ ਹੈ। ਟਿੰਟੇਡ ਲਾਈਟਸ ਇਸ ਨੂੰ ਸਪੋਰਟੀ ਲੁੱਕ ਦਿੰਦੀਆਂ ਹਨ। 19 ਇੰਚ ਦੇ ਨਵੇਂ ਅਲੌਏ ਵ੍ਹੀਲਜ਼ ਅਤੇ ਨਵਾਂ ਮਟੈਲਿਕ ਰੈੱਡ ਪੇਂਟ ਆਪਸ਼ਨ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਇਸ ਦੀ ਸਟਾਇਲ 'ਚ ਬਦਲਾਵ ਨਾਲ ਜੁੜੀਆਂ ਡਿਟੇਲਸ ਇਸ ਸਾਲ ਅਮਰੀਕਾ 'ਚ ਮੋਟਰ ਸ਼ੋਅ ਦੇ ਦੌਰਾਨ ਸਾਰਵਜਨਿਕ ਕਰ ਦਿੱਤੇ ਗਏ ਸਨ।PunjabKesari

ਇਸ ਦੇ ਇੰਟੀਰਿਅਰ 'ਚ 7.0 ਇੰਚ ਟੱਚ-ਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਕਿ ਸੈਟਾਲਾਈਟ ਨੈਵੀਗੇਸ਼ਨ ਨਾਲ ਲੈਸ ਹੈ। ਇਸ 'ਚ ਰਿਵਰਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਫੀਚਰ ਸਿਰਫ ਨਿਸਾਨ 370Z Nismo 'ਚ ਦਿੱਤਾ ਗਿਆ ਸੀ।PunjabKesari

ਨਿਸਾਨ 370Z ਇੰਟਰਨੈਸ਼ਨਲੀ ਮਾਰਕੀਟ 'ਚ 9 ਸਾਲ ਤੋਂ ਵਿੱਕ ਰਹੀ ਹੈ। ਨਿਸਾਨ ਭਾਰਤ 'ਚ ਇਸ ਕਾਰ ਨੂੰ ਬਤੌਰ ਸੀ. ਬੀ. ਯੂ ਮਤਲਬ ਕੰਪਲੀਟਲੀ ਬਿਲਟ ਯੂਨੀਟ ਲਿਆਈ ਸੀ ਅਤੇ 2014 'ਚ ਇਸ ਦੀ ਵਿਕਰੀ ਇੱਥੇ ਬੰਦ ਕਰ ਦਿੱਤੀ ਗਈ ਸੀ।


Related News