22 ਜੁਲਾਈ ਨੂੰ ਹੋਵੇਗੀ ਪੇਸ਼ ਹੋਵੇਗੀ ਸੈਕਿੰਡ ਜਨਰੇਸ਼ਨ Renault Duster

Sunday, Jun 18, 2017 - 03:00 PM (IST)

22 ਜੁਲਾਈ ਨੂੰ ਹੋਵੇਗੀ ਪੇਸ਼ ਹੋਵੇਗੀ ਸੈਕਿੰਡ ਜਨਰੇਸ਼ਨ Renault Duster

ਜਲੰਧਰ- ਫ਼ਰਾਂਸ ਦੀ ਕਾਰ ਨਿਰਮਾਤਾ ਕੰਪਨੀ ਰੇਨੋ ਇਨ ਦਿਨੀਂ ਆਪਣੀ ਸੈਕਿੰਡ ਜਨਰੇਸ਼ਨ ਡਸਟਰ SUV 'ਤੇ ਕੰਮ ਕਰ ਰਹੀ ਹੈ। ਰਿਪੋਰਟਸ ਦੀ ਮੰਨਿਏ ਤਾਂ ਕੰਪਨੀ ਇਸ ਨੂੰ 22 ਜੂਨ ਨੂੰ ਪੈਰਿਸ 'ਚ ਹੋਣ ਵਾਲੇ ਸਪੈਸ਼ਲ ਈਵੈਂਟ ਦੇ ਦੌਰਾਨ ਪੇਸ਼ ਕਰੇਗੀ ਅਤੇ ਇਸ ਦੇ ਪ੍ਰੋਡਕਸ਼ਨ ਵਰਜਨ ਨੂੰ ਫਰੈਂਕਫਰਟ ਮੋਟਰ ਸ਼ੋਅ-2017 'ਚ ਵਿਖਾਇਆ ਜਾ ਸਕਦਾ ਹੈ। ਰੇਨੋ ਦੀ ਨਵੀਂ ਜਨਰੇਸ਼ਨ ਡਸਟਰ ਨਿਸਾਨ ਦੇ ਨਵੇਂ CMF-B ਪਲੇਟਫਾਰਮ 'ਤੇ ਬਣਾਈ ਜਾਵੇਗੀ। ਹਾਲਾਂਕਿ ਇਸ ਕਾਰ ਦੇ ਬਾਰੇ 'ਚ ਪੁੱਸ਼ਟੀ ਇਸ ਦੇ ਪੇਸ਼ ਹੋਣ ਤੋਂ ਬਾਅਦ ਹੀ ਮਿਲ ਸਕੇਗੀ। 

ਫੀਚਰਸ ਹੋਣਗੇ ਖਾਸ : 
ਰੇਨੋ ਦੀ ਨੈਕਸਟ ਜਨਰੇਸ਼ਨ ਡਸਟਰ 'ਚ ਪ੍ਰੋਜੈਕਟਰ ਹੈੱਡਲੈਂਪਸ, LED ਡੇ-ਟਾਈਮ ਰਨਿੰਗ ਲਾਈਟਸ, ਨਵਾਂ ਫ੍ਰੰਟ ਅਤੇ ਰਿਅਰ ਬੰਪਰ ਲਗਾਇਆ ਜਾਵੇਗਾ। ਇਸ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ 'ਚ ਨਵੇਂ ਕੰਫਰਟ ਫੀਚਰਸ ਦੇ ਨਾਲ ਅਪਗ੍ਰੇਡਡ ਇੰਟੀਰਿਅਰ ਦਿੱਤਾ ਜਾਵੇਗਾ। ਸੈਫਟੀ ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਇਸ 'ਚ ਏਅਰਬੈਗਸ, ABS ਅਤੇ ਇਲੈਕਟ੍ਰਾਨਿਕ ਸਟੇਬੀਲਟੀ ਕੰਟਰੋਲ (5S3) ਸਟੈਂਡਰਡ ਦਿੱਤੇ ਜਾਣਗੇ।

ਆ ਸਕਦਾ ਹੈ 7 ਸੀਟਰ ਵਰਜਨ : 
ਨਵੀਂ ਡਸਟਰ 'ਚ 5 ਸੀਟਰ ਵਰਜਨ ਦੇ ਨਾਲ 7 ਸੀਟਰ ਵਰਜ਼ਨ ਵੀ ਦਿੱਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਤੋਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਸਟਰ 'ਚ ਅਪਗਰੇਡ 1.6 ਲਿਟਰ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ 1.2 ਲਿਟਰ ਟਰਬੋਚਾਰਜਡ ਪੈਟਰੋਲ ਇੰਜਣ ਵੀ ਦਿੱਤਾ ਜਾ ਸਕਦਾ ਹੈ।


Related News