ਇਨ੍ਹਾਂ ਖਾਸ ਅਪਡੇਟਸ ਨਾਲ ਨਵੀਂ Tata Tigor ਹੋਵੇਗੀ ਲਾਂਚ

Saturday, Oct 06, 2018 - 04:12 PM (IST)

ਇਨ੍ਹਾਂ ਖਾਸ ਅਪਡੇਟਸ ਨਾਲ ਨਵੀਂ Tata Tigor ਹੋਵੇਗੀ ਲਾਂਚ

ਜਲੰਧਰ-ਟਾਟਾ ਮੋਟਰਸ ਦੀ ਮਸ਼ਹੂਰ ਸਿਡਾਨ ਟਿਗੋਰ ਦਾ ਅਪਡੇਟਿਡ ਵਰਜ਼ਨ ਪਿਛਲੇ  ਕੁਝ ਸਮੇਂ ਤੋਂ ਚਰਚਾ 'ਚ ਹੈ। ਹੁਣ ਇਸ ਦੀ ਲਾਂਚ ਤਾਰੀਖ ਸਾਹਮਣੇ ਆਈ ਹੈ। ਅਪਡੇਟਿਡ ਟਾਟਾ ਟਿਗੋਰ ਨੂੰ ਕੰਪਨੀ 10 ਅਕਤੂਬਰ ਤੱਕ ਲਾਂਚ ਕਰੇਗੀ। ਟਾਟਾ ਨੇ ਨਵੀਂ ਟਿਗੋਰ ਦਾ ਬ੍ਰਾਂਡ ਐਂਬੈਸਡਰ ਬਾਲੀਵੁੱਡ ਐਕਟਰ ਰਿਤਿਨ ਰੌਸ਼ਨ ਨੂੰ ਬਣਾਇਆ ਹੈ। ਅਪਡੇਟਿਡ ਟਾਟਾ ਟਿਗੋਰ ਕਈ ਨਵੇਂ ਫੀਚਰਸ ਨਾਲ ਆਵੇਗੀ। ਇਨ੍ਹਾਂ 'ਚ ਕੁਝ ਫੀਚਰਸ ਦਾ ਖੁਲਾਸਾ ਕੰਪਨੀ ਨੇ ਕੀਤਾ ਹੈ।

ਰਿਪੋਰਟ ਮੁਤਾਬਕ ਟਾਟਾ ਮੋਟਰਸ ਨੇ ਕੁਝ ਦਿਨਾਂ ਪਹਿਲਾਂ ਨਵੀਂ ਟਿਗੋਰ ਦਾ ਫਸਟ ਟੀਜ਼ਰ ਰਿਲੀਜ਼ ਕੀਤਾ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ 'ਚ ਨਵੀਂ ਐੱਲ. ਈ. ਡੀ. ਟੇਲ ਲੈਂਪ ਮਿਲੇਗੀ। ਹੁਣ ਰਿਤਿਕ ਰੌਸ਼ਨ ਵਾਲੇ ਕੰਪਨੀ ਨੇ ਦੂਜੇ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਅਪਡੇਟਿਡ ਟਾਟਾ ਟਿਗੋਰ 'ਚ ਪ੍ਰੋਜੈਕਟਰ ਲਾਈਟ ਅਤੇ ਇੰਟੀਗ੍ਰੇਟਿਡ ਟਰਨ ਸਿਗਨਲ ਲਾਈਟਾਂ ਦੇ ਨਾਲ ਨਵੇਂ ਡਬਲ ਬੈਰਲ ਹੈੱਡਲੈਂਪ, ਸ਼ਾਰਕ ਫਿਨ ਐਂਟੀਨਾ ਅਤੇ ਦੋਬਾਰਾ ਡਿਜ਼ਾਈਨ ਕੀਤੀ ਗਈ ਗ੍ਰਿਲ ਦੇਖਣ ਨੂੰ ਮਿਲੇਗੀ।

ਇਸ ਤੋਂ ਇਲਾਵਾ ਟਾਟਾ ਨੇ ਵੀਡੀਓ 'ਚ ਆਫਿਸ਼ੀਅਲੀ ਜਾਣਕਾਰੀ ਦਿੱਤੀ ਹੈ ਕਿ ਇਸ 'ਚ ਨਵੀਂ 6.5 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ। ਉਮੀਦ ਹੈ ਕਿ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸਪੋਰਟ ਕਰੇਗਾ। ਇਸ ਦੇ ਡੈਸ਼ਬੋਰਡ 'ਤੇ ਘੱਟ ਬਟਨ ਦਿੱਤੇ ਗਏ ਹਨ।

ਰਿਪੋਰਟ ਮੁਤਾਬਕ 2018 ਟਾਟਾ ਟਿਗੋਰ ਨੂੰ ਨਵੇਂ ਕਲਰਸ ਆਪਸ਼ਨ 'ਚ ਲਾਂਚ ਕੀਤੀ ਜਾ ਸਕਦੀ ਹੈ। ਮੌਜੂਦਾ ਮਾਡਲ ਦੇ ਮੁਕਾਬਲੇ ਇਸ 'ਚ ਅਪਡੇਟਿਡ ਸੇਫਟੀ ਫੀਚਰਸ ਅਤੇ ਨਵੇਂ ਐਲਾਏ ਵ੍ਹੀਲ ਦੇਖਣ ਨੂੰ ਮਿਲ ਸਕਦੇ ਹਨ। ਪਾਵਰ ਫੀਚਰਸ ਦੀ ਗੱਲ ਕਰੀਏ ਤਾਂ ਅਪਡੇਟਿਡ ਟਾਟਾ ਟਿਗੋਰ 'ਚ ਮੌਜੂਦਾ ਮਾਡਲ ਵਾਲਾ 1.2 ਲਿਟਰ ਪੈਟਰੋਲ ਇੰਜਣ ਮੌਜੂਦ ਹੋਵੇਗਾ, ਜੋ 83 ਬੀ. ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ। ਕਾਰ 'ਚ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਗਿਆ ਹੈ। ਪੈਟਰੋਲ ਵੇਰੀਐਂਟ 'ਚ ਏ. ਐੱਮ. ਟੀ. (AMT) ਗਿਆਰਬਾਕਸ ਦਾ ਆਪਸ਼ਨ ਵੀ ਦਿੱਤਾ ਗਿਆ ਹੈ।


Related News