ਮੈਸੇਜ ਆਉਂਦੇ ਹੀ ਕ੍ਰੈਸ਼ ਹੋ ਰਿਹੈ iphone

02/17/2018 4:18:42 PM

ਜਲੰਧਰ : ਐਪਲ ਸਾਫਟਵੇਅਰ ਵਿਚ ਇਕ ਬਗ ਦੇ ਆਉਣ ਨਾਲ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨਵਾਂ ਬਗ ਆਈਫੋਨ, ਮੈਕ ਅਤੇ ਐਪਲ ਵਾਚ ਦੀ ਐਪਲੀਕੇਸ਼ਨਸ ਨੂੰ ਫ੍ਰੀਜ਼ ਕਰ ਦਿੰਦਾ ਹੈ, ਜਿਸ ਨਾਲ ਐਪਲ ਡਿਵਾਈਸ ਕੰਮ ਕਰਨਾ ਬੰਦ ਕਰ ਦਿੰਦੀ ਹੈ।
ਇਤਾਲਵੀ ਸਾਈਟ ਮੋਬਾਇਲ ਵਰਲਡ ਨੇ ਪਤਾ ਲਾਇਆ ਹੈ ਕਿ ਭਾਰਤੀ ਭਾਸ਼ਾ ਤੇਲਗੂ ਦੇ ਇਕ ਸਿੰਗਲ ਸ਼ਬਦ ਨੂੰ ਆਈ.ਓ.ਐੱਸ. ਡਿਵਾਈਸਿਸ 'ਤੇ ਭੇਜਣ 'ਤੇ ਇਹ ਓਪਨ ਨਹੀਂ ਹੁੰਦਾ ਪਰ ਇਹ ਐਪਸ ਨੂੰ ਫ੍ਰੀਜ਼ ਕਰਨ ਦੇ ਨਾਲ ਆਪ੍ਰੇਟਿੰਗ ਸਿਸਟਮ ਨੂੰ ਕ੍ਰੈਸ਼ ਕਰ ਦਿੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿਚ 70 ਮਿਲੀਅਨ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ ਮਤਲਬ ਇਸ ਨੂੰ ਭਾਰਤੀ ਆਬਾਦੀ ਦਾ 5 ਫੀਸਦੀ ਕਿਹਾ ਜਾ ਸਕਦਾ ਹੈ। ਅਜਿਹੇ ਵਿਚ ਇਕ ਸਾਧਾਰਨ ਮੋਬਾਇਲ ਵੀ ਜਿਨ੍ਹਾਂ ਭਾਸ਼ਾਵਾਂ ਨੂੰ ਆਸਾਨੀ ਨਾਲ ਸਪੋਰਟ ਕਰਦਾ ਹੈ, ਉਥੇ ਹੀ ਇਸ ਤੇਲਗੂ ਭਾਸ਼ਾਈ ਮੈਸੇਜ ਆਉਣ 'ਤੇ ਮਹਿੰਗੇ ਐਪਲ ਡਿਵਾਈਸਿਸ ਦਾ ਕ੍ਰੈਸ਼ ਹੋਣਾ ਆਪਣੇ-ਆਪ ਵਿਚ ਸ਼ਰਮਨਾਕ ਗੱਲ ਹੈ। 

ਇਨ੍ਹਾਂ ਐਪਸ ਨੂੰ ਕ੍ਰੈਸ਼ ਕਰ ਰਿਹੈ ਇਹ ਬਗ
ਇਹ ਬਗ ਥਰਡ ਪਾਰਟੀ ਐਪਸ ਜਿਵੇਂ ਵਟਸਐਪ, ਫੇਸਬੁਕ ਮੈਸੰਜਰ, ਜੀ-ਮੇਲ ਅਤੇ ਆਊਟਲੁਕ ਨੂੰ ਵੀ ਕ੍ਰੈਸ਼ ਕਰ ਰਿਹਾ ਹੈ। ਐਪਲ ਯੂਜ਼ਰਸ ਨੇ ਦੁਨੀਆ ਭਰ ਤੋਂ ਐਪਲ ਡਿਵਾਈਸਿਸ ਵਿਚ ਆਏ ਇਸ ਨਵੇਂ ਬਗ ਨੂੰ ਲੈ ਕੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਅਜਿਹਾ ਹੋਣ 'ਤੇ ਫੋਨ ਰੀ-ਸਟਾਰਟ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਫੋਨ ਨੂੰ ਰੀਬੂਟ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਜ਼ਰੂਰੀ ਕਾਲਸ ਮਿਸ ਹੋ ਜਾਂਦੀਆਂ ਹਨ ਤੇ ਉਨ੍ਹਾਂ  ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ।PunjabKesari

ios11 'ਤੇ ਕੰਮ ਕਰਨ ਵਾਲੇ ਡਿਵਾਈਸ ਹੋਏ ਪ੍ਰਭਾਵਿਤ
ਦਿ ਵਰਜ ਦੀ ਰਿਪੋਰਟ ਮੁਤਾਬਕ ios 11 'ਤੇ ਕੰਮ ਕਰਨ ਵਾਲੀਆਂ ਡਿਵਾਈਸਿਸ ਇਸ ਬਗ ਤੋਂ ਪ੍ਰਭਾਵਿਤ ਹੋਈਆਂ ਹਨ। ਰਿਪੋਰਟ ਮੁਤਾਬਕ ਇਟਲੀ ਦੇ ਇਕ ਬਲਾਗ ਮੋਬਾਇਲ ਵਰਲਡ ਨੇ ਇਸ ਬਗ ਬਾਰੇ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਜਨਤਕ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਵੀ ਐਪਲੀਕੇਸ਼ਨ 'ਤੇ ਇਸ ਅੱਖਰ ਵਾਲਾ ਮੈਸੇਜ ਆਉਂਦਾ ਹੈ ਤਾਂ ਉਹ ਹੈਂਗ ਹੋ ਜਾਂਦਾ ਹੈ ਅਤੇ ਰਿਸਪੌਂਸ ਕਰਨਾ ਬੰਦ ਕਰ ਦਿੰਦੀ ਹੈ। ਇਨ੍ਹਾਂ ਐਪਸ ਵਿਚ ਆਈਮੈਸੇਜ ਅਤੇ ਥਰਡ ਪਾਰਟੀ ਐਪਲੀਕੇਸ਼ਨਸ ਸ਼ਾਮਲ ਹਨ। ਹਾਲਾਂਕਿ ਟੈਲੀਗ੍ਰਾਮ ਅਤੇ ਸਕਾਈਪ ਵਰਗੀ ਐਪ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ।

ਐਪਲ ਨੇ ਦਿੱਤੀ ਪ੍ਰਤੀਕਿਰਿਆ
ਐਪਲ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਮੈਕਓਐੱਸ ਹਾਈ ਸਿਅਰਾ, ਆਈ. ਓ. ਐੱਸ. 11, ਵਾਚ ਓ. ਐੱਸ. 4 ਅਤੇ ਟੀ. ਵੀ. ਓ. ਐੱਸ. 11 ਵਰਜ਼ਨ ਵਿਚ ਆਏ ਇਸ ਬਗ ਨੂੰ ਸੁਲਝਾਉਣ 'ਤੇ ਕੰਮ ਕਰ ਰਹੀ ਹੈ। ਇਸ ਸਮੱਸਿਆ ਨੂੰ ਅਪਡੇਟ ਰਾਹੀਂ ਛੇਤੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।


Related News