765cc Liquid Cooled ਇੰਜਣ ਨਾਲ ਭਾਰਤ ''ਚ ਲਾਂਚ ਹੋਈ ਟਰਾਇੰਫ ਸਟਰੀਟ Triple S

06/13/2017 3:38:40 PM

ਜਲੰਧਰ- ਟਰਾਇੰਫ ਇੰਡੀਆ ਨੇ ਭਾਰਤ 'ਚ ਆਪਣੀ ਸਟਰੀਟ ਟਰਿਪਲ S ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 8.50 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। ਕੰਪਨੀ ਆਪਣੀ ਇਸ ਬਾਈਕ ਨੂੰ ਭਾਰਤ 'ਚ ਹੀ ਬਣਾਵੇਗੀ। ਟਰਾਇੰਫ ਦੇ ਮੁਤਾਬਕ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਬਾਈਕ ਦੀ 35 ਤੋਂ 40 ਬੁਕਿੰਗਸ ਮਿਲ ਚੁੱਕੀਆਂ ਹਨ। ਅਗਲੇ ਹਫਤੇ ਤੋਂ ਦਿੱਲੀ ਅਤੇ ਮੁੰਬਈ 'ਚ ਇਸ ਦੀ ਡਿਲਵਿਰੀ ਸ਼ੁਰੂ ਕਰ ਦਿੱਤੀ ਜਾਵੇਗੀ । ਧਿਆਨ ਯੋਗ ਹੈ ਟਰਾਇੰਫ ਸਟਰੀਟ ਟਰਿਪਲ ਨੂੰ ਭਾਰਤ 'ਚ ਪਹਿਲੀ ਵਾਰ 2007 'ਚ ਭਾਰਤ 'ਚ ਉਤਾਰਿਆ ਗਿਆ ਸੀ।

PunjabKesari

ਕੰਪਨੀ ਨੇ ਕਿਹਾ
ਟਰਾਇੰਫ ਮੋਟਰਸਾਈਕਲ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸੰਬਲੀ ਨੇ ਕਿਹਾ, ਟਰਾਇੰਫ ਸਟਰੀਲ ਟਰਿਪਲ S ਨੂੰ ਦੋ ਕਲਰ ਆਪਸ਼ਨ ਨਾਲ 60 ਤੋਂ ਜ਼ਿਆਦਾ ਐਕਸਸਰੀਜ਼ ਨਾਲ ਉਤਾਰਿਆ ਗਿਆ ਹੈ। ਟਰਾਇੰਫ ਇੰਡੀਆ ਦੀ ਸਾਲਾਨਾ ਵਾਧਾ ਦਰ ਵੀ ਕਰੀਬ 60 ਫੀਸਦੀ ਹੈ।

 

PunjabKesari

ਪਾਵਰ ਸਪੈਸੀਫਿਕੇਸ਼ਨ : 
ਟਰਾਇੰਫ ਸਟਰੀਟ ਟਰਿਪਲ S 'ਚ 765cc ਦਾ ਲਕਵਿਡ-ਕੂਲਡ, 12 ਵੇਲਵ,DOHC, ਇਨ-ਲਾਈਨ 3 ਸਿਲੰਡਰ ਇੰਜਣ ਲਗਾ ਹੈ। ਇਹ ਇੰਜਣ 11,250rpm 'ਤੇ 111bhp ਦੀ ਪਾਵਰ ਅਤੇ 10, 421rpm 'ਤੇ 73Nm ਦਾ ਟਾਰਕ ਜਨਰੇਟ ਕਰਦਾ ਹੈ। ਟਰਾਇੰਫ ਇਸ ਸਾਲ ਦੇ ਅੰਤ ਤੱਕ ਸਟਰੀਟ ਟਰਿਪਲ R ਅਤੇ RS ਮਾਡਲ ਨੂੰ ਲਾਂਚ ਕਰੇਗੀ। R ਮਾਡਲ ਦੀ ਪਾਵਰ 116bhp ਅਤੇ RS ਮਾਡਲ ਦੀ ਪਾਵਰ 121bhp ਹੈ। ਭਾਰਤ 'ਚ ਸਟਰੀਟ ਟਰਿਪਲ S ਦਾ ਮੁਕਾਬਲਾ ਕਾਵਾਸਾਕੀ Z900, ਡੁਕਾਟੀ ਮਾਂਸਟਰ 821, ਅਪ੍ਰਿਲਿਆ ਸ਼ਿਵਰ 900 ਵਰਗੀ ਮੋਟਰਸਾਇਕਲ ਨਾਲ ਹੋਵੇਗਾ।

PunjabKesari

 


Related News