ਮਰਸਡੀਜ਼ ਬੈਂਜ ਨੇ ਆਪਣੀ ਵਿਕਰੀ ਤੇ ਮਾਰਕੀਟਿੰਗ ਇਕਾਈ ਵਿਚ ਫੇਰਬਦਲ ਕੀਤਾ

Wednesday, May 12, 2021 - 03:22 PM (IST)

ਨਵੀਂ ਦਿੱਲੀ, (ਭਾਸ਼ਾ)- ਜਰਮਨੀ ਦੀ ਪ੍ਰਮੁੱਖ ਕਾਰ ਨਿਰਮਾਤਾ ਮਰਸਡੀਜ਼ ਬੈਂਜ ਨੇ ਬੁੱਧਵਾਰ ਨੂੰ ਆਪਣੀ ਵਿਕਰੀ ਤੇ ਮਾਰਕੀਟਿੰਗ ਇਕਾਈ ਵਿਚ ਫੇਰਬਦਲ ਕੀਤਾ ਅਤੇ ਪ੍ਰਦੀਪ ਸ਼੍ਰੀਨਿਵਾਸਨ ਨੂੰ ਮਾਰਕੀਟਿੰਗ ਤੇ ਗਾਹਕ ਸੇਵਾਵਾਂ ਦਾ ਮੁਖੀ ਨਿਯੁਕਤ ਕੀਤਾ।

ਮਰਸਡੀਜ਼ ਬੈਂਜ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਸ਼੍ਰੀਨਿਵਾਸਨ ਨੇ ਅਮਿਤ ਥੇਤੇ ਦੀ ਜਗ੍ਹਾ ਲਈ ਹੈ ਅਤੇ ਉਹ 17 ਮਈ ਤੋਂ ਨਵੀਂ ਜਿੰਮੇਵਾਰੀ ਸੰਭਾਲਣਗੇ। 

ਸ਼੍ਰੀਨਿਵਾਸਨ ਪਹਿਲਾਂ ਕੰਪਨੀ ਦੇ ਈ-ਕਾਮਰਸ, ਡਾਟਾ ਪ੍ਰਬੰਧਨ ਅਤੇ ਸਿਸਟਮ ਦਾ ਕੰਮਕਾਰ ਸੰਭਾਲ ਰਹੇ ਸਨ। ਕੰਪਨੀ ਨੇ ਕਿਹਾ ਕਿ ਵਿਕਰੀ ਸੰਚਾਲਨ ਵਿਚ ਫੇਰਬਦਲ ਨਾਲ ਮਰਸਡੀਜ਼-ਬੈਂਜ ਦੇ ਭਵਿੱਖ ਦੇ ਵਿਕਾਸ ਅਤੇ ਗਾਹਕ ਸੇਵਾ ਨੂੰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ। ਮਰਸਡੀਜ਼-ਬੈਂਜ ਇੰਡੀਆ ਦੇ ਉਪ ਮੁਖੀ (ਵਿਕਰੀ ਤੇ ਮਾਰਕੀਟਿੰਗ) ਸੰਤੋਸ਼ ਅਇਰ ਨੇ ਕਿਹਾ ਕਿ ਥੇਤੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਹੁਣ ਉਹ ਵਿਕਰੀ ਦੇ ਇਕ ਹੋਰ ਮਹੱਤਵਪੂਰਨ ਕੰਮ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਈ-ਕਾਮਰਸ ਕਾਰੋਬਾਰ ਅਤੇ ਡਾਟਾ ਪ੍ਰਬੰਧਨ ਨੂੰ ਸਫਲਤਾਪੂਰਵਕ ਸਥਾਪਤ ਕਰਨ ਤੋਂ ਬਾਅਦ ਪ੍ਰਦੀਪ ਹੁਣ ਮਾਰਕੀਟਿੰਗ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।


Sanjeev

Content Editor

Related News