ਟੈਸਟਿੰਗ ਦੌਰਾਨ ਸਾਹਮਣੇ ਆਈ ਮਰਸਡੀਜ਼-ਬੇਂਜ਼ GLC ਫੇਸਲਿਫਟ

Tuesday, May 01, 2018 - 10:53 AM (IST)

ਟੈਸਟਿੰਗ ਦੌਰਾਨ ਸਾਹਮਣੇ ਆਈ ਮਰਸਡੀਜ਼-ਬੇਂਜ਼ GLC ਫੇਸਲਿਫਟ

ਜਲੰਧਰ-ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੇਂਜ਼ ਦਾ ਜੀ. ਐੱਲ. ਸੀ. (GLC) ਫੇਸਲਿਫਟ ਪ੍ਰੋਟੋਟਾਈਪ ਮਾਡਲ ਟੈਸਟਿੰਗ ਦੌਰਾਨ ਨਜ਼ਰ ਆਇਆ ਹੈ। ਟੈਸਟਿੰਗ ਦੌਰਾਨ ਇਸਦੀ ਖਾਸੀਅਤ ਦਾ ਪਤਾ ਲੱਗਾ ਹੈ ਕਿ ਮਾਡਲ 'ਚ ਰਾਈਟ ਹੈਂਡ ਡਰਾਈਵ ਵਰਜਨ ਅਤੇ ਐਕਸਪੋਰਟ ਯੂਨਿਟ ਹੈ। ਇਸ ਦੀ ਬਾਡੀ ਹਲਕੀ ਕਵਰਡ ਹੈ ਅਤੇ ਫੇਸ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਹੈ। ਇਸ ਐੱਸ. ਯੂ. ਵੀ. (SUV) 2018 ਦੇ ਅੰਤ ਜਾਂ ਫਿਰ 2019 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ।

 

ਮਰਸਡੀਜ਼ ਬੇਂਜ਼ GLC SUV ਨੂੰ ਸਭ ਤੋਂ ਪਹਿਲਾਂ 2015 'ਚ ਪੇਸ਼ ਕੀਤਾ ਗਿਆ ਸੀ। ਇਸ ਐੱਸ. ਯੂ. ਵੀ. ਨੂੰ ਭਾਰਤੀ ਬਾਜ਼ਾਰ 'ਚ ਜੂਨ 2016 'ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਸਮੇਂ ਜੀ. ਐੱਲ. ਸੀ. 'ਚ ਮਿਡ ਲਾਈਫ ਫੇਸਲਿਫਟ ਅਪਡੇਟਸ ਦਿੱਤੇ ਜਾ ਰਹੇ ਹਨ, ਜਿਸ ਨੂੰ 2017 ਫ੍ਰੈਂਕਫਰਟ ਮੋਟਰ ਸ਼ੋਅ ਦੌਰਾਨ ਪੇਸ਼ ਕੀਤਾ ਗਿਆ ਸੀ। ਇਸ ਨਾਲ ਮਰਸਡੀਜ਼ ਨੇ ਆਪਣੀ ਜੀ. ਐੱਲ. ਸੀ. ਦੇ ਪ੍ਰੀ-ਪ੍ਰੋਡਕਸ਼ਨ ਵਰਜਨ ਨੂੰ ਵੀ ਪੇਸ਼ ਕੀਤਾ ਸੀ।

 

ਐੱਫ ਸੇਲ ਮਤਲਬ ਜੀ. ਐੱਲ. ਸੀ. ਫਿਊਲ ਸੇਲ ਕੰਪਨੀ ਦੀ ਫਿਊਲ ਸੇਲ ਪਾਵਰਡ ਲਗਜ਼ਰੀ ਕ੍ਰਾਸਓਵਰ ਹੋਵੇਗੀ, ਜਿਸ 'ਚ ਬੈਟਰੀ ਲਈ ਪਲੱਗ ਇਨ ਚਾਰਜ ਦੀ ਸਹੂਲਤ ਦਿੱਤੀ ਜਾਵੇਗੀ। ਟੈਸਟਿੰਗ ਦੌਰਾਨ ਦੇਖੀ ਗਈ ਨਵੀਂ ਜੀ. ਐੱਲ. ਸੀ. ਦੇ ਬੰਪਰ ਅਤੇ ਗ੍ਰਿਲ ਸਾਫ ਦਿਖਾਈ ਨਹੀਂ ਦੇ ਰਹੇ ਪਰ ਇਸ 'ਚ ਰੀਵਾਈਜ਼ਡ ਫਰੰਟ ਐਡ ਨਾਲ ਕੁਝ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਹੈੱਡਲਾਈਟਸ ਵੀ ਜਿਆਦਾ ਕਵਰਡ ਨਹੀਂ ਹੋਈ ਹੈ, ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਫੇਸਲਿਫਟ ਮਾਡਲ ਰੀਵਾਈਜ਼ਡ ਡਿਜ਼ਾਈਨ ਨਾਲ ਆਵੇਗਾ, ਜੋ ਕਿ ਜੀ. ਐੱਲ. ਐੱਸ .ਐੱਫ. ਸੇਲ ਤੋਂ ਵੱਖਰਾ ਹੋਵੇਗਾ। ਰਿਅਰ ਸੈਕਸ਼ਨ ਦੀ ਗੱਲ ਕਰੀਏ ਤਾਂ ਕਾਰ 'ਚ ਕਾਫੀ ਕੁਝ ਮੌਜੂਦ ਜੀ. ਐੱਲ. ਸੀ. ਮਾਡਲ ਵਰਗਾ ਹੋਵੇਗਾ ਪਰ ਫਾਈਨਲ ਪ੍ਰੋਡਕਸ਼ਨ ਵਰਜਨ ਐੱਸ. ਯੂ. ਵੀ. 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

 

ਮਰਸਡੀਜ਼ ਬੇਂਜ਼ ਜੀ. ਐੱਲ. ਸੀ. ਦੀਆਂ ਤਸਵੀਰਾਂ 'ਚ ਕੇਬਿਨ 'ਚ ਸਨੀਕ ਪੀਕ ਮੌਜੂਦ ਹੈ। ਕਾਰ ਦੇ ਇੰਟੀਰਿਅਰ ਬਾਰੇ ਗੱਲ ਕਰੀਏ ਤਾਂ ਇਸ 'ਚ ਫੀਚਰਸ ਦੇ ਤੌਰ 'ਤੇ ਨਵਾਂ 12.3 ਇੰਚ ਡਿਜੀਟਲ ਡਰਾਈਵਰ ਡਿਸਪਲੇਅ ਅਤੇ ਵੱਡਾ 10.25 ਇੰਚ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਹੁਣ ਇਸ ਦੇ ਇੰਜਣ ਅਤੇ ਦੂਜੇ ਟੈਕਨੀਕਲ ਸਪੈਸੀਫਿਕੇਸ਼ਨ ਦੀ ਜਾਣਕਾਰੀ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਮਰਸਡੀਜ਼ ਬੇਂਜ਼ ਜੀ. ਐੱਲ. ਸੀ. ਫੇਸਲਿਫਟ ਦਾ ਮੁਕਾਬਲਾ BMW xDrive 20d ਨਾਲ ਹੋਵੇਗਾ।
 


Related News