ਦੇਸ਼ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਸ ਕਾਰ ਦਾ ਫੇਸਲਿਫਟ ਜਲਦ ਕਰੇਗੀ ਪੇਸ਼

Sunday, Apr 22, 2018 - 05:09 PM (IST)

ਦੇਸ਼ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਸ ਕਾਰ ਦਾ ਫੇਸਲਿਫਟ ਜਲਦ ਕਰੇਗੀ ਪੇਸ਼

ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇਸ ਸਾਲ ਕਈ ਨਵੇਂ ਮਾਡਲ ਭਾਰਤ 'ਚ ਪੇਸ਼ ਕਰਣ ਦੀ ਤਿਆਰੀ 'ਚ ਹੈ ਜਿਨ੍ਹਾਂ 'ਚੋਂ ਨਵੀਂ ਆਲਟੋ ਵੀ ਲਾਈਨ 'ਚ ਹੈ। ਖਬਰਾਂ ਦੀ ਮੰਨੀਏ ਤਾਂ ਕੰਪਨੀ ਨਵੀਂ ਆਲਟੋ ਨੂੰ 2020 ਤੋਂ ਪਹਿਲਾਂ ਹੀ ਮਾਰਕਿਟ 'ਚ ਉਤਾਰ ਸਕਦੀ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਨੇ ਬੀ. ਐੈੱਸ-6 ਇੰਜਣ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੀ ਯੋਜਨਾ ਸਭ ਤੋਂ ਪਹਿਲਾਂ ਆਪਣੀ ਛੋਟੀ ਕਾਰ ਆਲਟੋ ਨੂੰ ਬੀ. ਐੱਸ-6 ਇੰਜਣ ਨਾਲ ਲੈਸ ਕਰਣ ਦੀ ਤਿਆਰੀ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਮੁਤਾਬਕ ਅਪ੍ਰੈਲ 2020 ਤੋਂ ਪਹਿਲਾਂ ਬੀ. ਐੱਸ-6 ਇੰਜਣ ਵਾਲੀ ਆਲਟੋ ਨੂੰ ਮਾਰਕਿਟ 'ਚ ਪੇਸ਼ ਕਰ ਦੇਵੇਗੀ। ਜਾਣਕਾਰੀ ਲਈ ਦੱਸ ਦੇ ਕਿ ਦੇਸ਼ 'ਚ ਬੀ. ਐੱਸ-6 ਉਤਸਰਜਨ ਨਿਯਮ ਇਕ ਅਪ੍ਰੈਲ 2020 ਤੋ ਲਾਗੂ ਹੋਣਗੇ।

ਮਾਰੂਤੀ ਆਲਟੋ ਨੂੰ ਬੀ. ਐੱਸ-4 ਤੋਂ ਬੀ ਐੱਸ-6 ਵਾਲੇ ਇੰਜਣ 'ਚ ਅਪਗ੍ਰੇਡ ਕਰਨ 'ਤੇ ਇਸ ਦੀ ਕੀਮਤ ਚ 10,000 ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਦਾ ਵਾਧਾ ਹੋ ਸਕਦੀ ਹੈ। ਮੌਜੂਦਾ ਸਮੇਂ 'ਚ ਮਾਰੂਤੀ ਆਲਟੋ ਦੀ ਕੀਮਤ 2.51 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ 4.19 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਤੱਕ ਜਾਂਦੀ ਹੈ। ਕੰਪਨੀ ਮੁਤਾਬਕ ਆਲਟੋ ਦੇ ਦੋਨੋਂ ਪੈਟਰੋਲ ਇੰਜਣ 796cc ਅਤੇ 998cc ਨੂੰ ਬੀ. ਐੱਸ-6 ਨਿਯਮਾਂ ਦੇ ਮੁਤਾਬਕ ਮਾਡੀ-ਫਾਈ ਕੀਤਾ ਜਾਵੇਗਾ। ਇਹ ਦੋਨੋਂ ਇੰਜਣ ਮਾਰੂਤੀ ਓਮਿਨੀ, ਵੈਗਨ-ਆਰ ਅਤੇ ਸੇਲੈਰੀਓ 'ਚ ਵੀ ਲਗੇ ਹਨ। ਆਲਟੋ ਤੋਂ ਬਾਅਦ ਕੰਪਨੀ ਬਾਕੀ ਕਾਰਾਂ ਨੂੰ ਵੀ ਅਪਗ੍ਰੇਡ ਕਰੇਗੀ।


Related News