2018 ''ਚ ਲਾਂਚ ਹੋਵੇਗੀ Mahindra S201 ਕੰਪੈਕਟ SUV, ਇੰਜਣ ਡਿਟੇਲ ਦਾ ਹੋਇਆ ਖੁਲਾਸਾ
Sunday, Oct 22, 2017 - 03:17 PM (IST)

ਜਲੰਧਰ- ਭਾਰਤ ਦੀ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਆਪਣੀ ਨਵੀਂ ਕੰਪੈਕਟ ਐੱਸ.ਯੂ.ਵੀ. 'ਤੇ ਕੰਮ ਕਰ ਰਹੀ ਹੈ ਜਿਸ ਦਾ ਕੋਡ ਨਾਮ ਐੱਸ201 ਰੱਖਿਆ ਹੈ। ਇਹ ਕਾਰ ਸਾਲ 2018 ਦੇ ਅੱਧ ਤੱਕ ਲਾਂਚ ਹੋਵੇਗੀ। ਮਹਿੰਦਰਾ ਦੇ EVP, R&4 ਅਤੇ ਗਲੋਬਲ ਪ੍ਰੋਡਕਟ ਡਿਵੈੱਲਪਮੈਂਟ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਆਉਣ ਵਾਲੀ ਇਹ ਨਵੀਂ ਕੰਪੈਕਟ ਐੱਸ.ਯੂ.ਵੀ. ਪੈਟਰੋਲ ਅਤੇ ਡੀਜ਼ਲ ਦੋਵਾਂ ਹੀ ਆਪਸ਼ਨ 'ਚ ਮਿਲੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਐੱਸ.ਯੂ.ਵੀ. 'ਚ ਕੰਪਨੀ 1.2 ਲੀਟਰ ਪੈਟਰੋਲ ਇੰਜਣ ਦੇਵੇਗੀ ਜੋ ਕਿ ਡਾਇਰੈਕਟ ਇਨਜੈਕਸ਼ਨ ਦੇ ਨਾਲ ਟਰਬੋਚਾਰਜਡ ਇੰਜਣ ਹੋਵੇਗਾ ਅਤੇ ਮਹਿੰਦਰਾ ਫੈਮਿਲੀ 'ਚ ਹੁਣ ਨਵਾਂ ਇੰਜਣ ਸ਼ਾਮਿਲ ਹੋਣ ਵਾਲਾ ਹੈ ਅਤੇ ਇਹ ਹੈ ਕੰਪਨੀ ਦਾ ਨਵਾਂ mFalcon ਇੰਜਣ।
ਉਥੇ ਹੀ mFalcon ਸੀਰੀਜ਼ ਦੇ ਦੋ ਇੰਜਣ ਹੋਰ ਹਨ ਜੋ ਕਿ 780 1.2-ਲਿਟਰ 3 ਸਿਲੈਂਡਰ ਯੂਨਿਟ ਦੇ ਨਾਲ ਹੈ ਅਤੇ ਇਹ 80.6bhp ਦੀ ਪਾਵਰ ਜਨਰੇਟ ਕਰਦਾ ਹੈ, ਉਥੇ ਹੀ ਦੂਜਾ 1.2 3 ਸਿਲੈਂਡਰ ਡੀਜ਼ਲ ਇੰਜਣ ਦੇ ਨਾਲ ਆਏਗਾ।