ਹੋਰ ਵੀ ਸੁਰੱਖਿਅਤ ਹੋਵੇਗੀ ਮਹਿੰਦਰਾ ਦੀ ਇਹ ਮਸ਼ਹੂਰ ਗੱਡੀ, ਸ਼ਾਮਿਲ ਹੋਣਗੇ ਇਹ ਖਾਸ ਫੀਚਰਸ
Tuesday, Feb 20, 2018 - 01:56 PM (IST)
ਜਲੰਧਰ- ਮਹਿੰਦਰਾ ਆਪਣੀ ਮਸ਼ਹੂਰ ਐੈੱਸ. ਯੂ .ਵੀ., ਬਲੇਰੋ 'ਚ ਏਅਰਬੈਗਸ ਅਤੇ ਏ. ਬੀ. ਐੱਸ ਮਤਲਬ ਐਂਟੀ ਲਾਕਿੰਗ ਬ੍ਰੇਕਿੰਗ ਸਿਸਟਮ ਜੋੜ ਕੇ ਵੱਡੀ ਅਪਗ੍ਰੇਡੇਸ਼ਨ ਕਰਣ ਨੂੰ ਤਿਆਰ ਹੈ। ਅਜਿਹਾ ਕੰਪਨੀ ਉਉਨ੍ਹਾਂ ਸੁਰੱਖਿਆ ਪੈਮਾਨਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹਾ ਕਰ ਰਹੀ ਹੈ ਜੋ ਕਿ ਅਗਲੇ ਸਾਲ ਤੋਂ ਲਾਗੂ ਕੀਤੇ ਜਾਣਾ ਲਾਜ਼ਮੀ ਹੈ। ਇਸ ਤੋਂ ਬਾਅਦ ਹਰ ਨਵੀਂ ਕਾਰ ਲਈ ਹੇਠਲਾ ਸੁਰੱਖਿਆ ਮਾਣਕ ਤੈਅ ਕੀਤੇ ਗਏ ਹਨ। ਇਨ੍ਹਾਂ 'ਚ ਹਰ ਕਾਰ 'ਚ ਏ. ਬੀ. ਐੱਸ, ਏਅਰਬੈਗਸ, ਸੀਟ ਬੈਲਟ ਵਾਰਨਿੰਗ ਲਾਈਟ ਅਤੇ ਰਿਵਰਸ ਪਾਰਕਿੰਗ ਸੈਂਸਰਸ ਦਿੱਤਾ ਜਾਣਾ ਲਾਜ਼ਮੀ ਹੈ।
ਖਾਸ ਫੀਚਰਸ
ਅਜਿਹੇ 'ਚ Mahindra Bolero ਨੂੰ ਵੀ ਅਪਡੇਟ ਕੀਤਾ ਜਾਵੇਗਾ। ਫਿਲਹਾਲ ਇਸ 'ਚ ਏਅਰਬੈਗਸ, ਏ. ਬੀ.ਐੈੱਸ., ਰਿਵਰਸ ਪਾਰਕਿੰਗ ਸੈਂਸਰਸ ਆਦਿ ਫੀਚਰਸ ਨਹੀਂ ਦਿੱਤੇ ਗਏ ਹਨ। ਇਸ ਨਵੇਂ ਫੀਚਰਸ ਦੇ ਜੁੜ ਜਾਣ ਤੋਂ ਬਾਅਦ ਬਲੇਰੋ ਹੋਰ ਵੀ ਸੁਰੱਖਿਅਤ ਹੋ ਜਾਵੇਗੀ, ਅਜਿਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਪਿੰਡਾਂ, ਕਸਬਿਆਂ 'ਚ ਸਭ ਤੋਂ ਜ਼ਿਆਦਾ ਲੋਕਪ੍ਰਿਯ ਮਹਿੰਦਰਾ ਦੀ ਇਹ ਗੱਡੀ ਵਿਕਰੀ ਦੇ ਲਿਹਾਜ਼ ਨਾਲ ਲਾਂਚਿੰਗ ਤੋਂ ਬਾਅਦ ਹੀ ਲਗਾਤਾਰ ਕਮਾਲ ਕਰ ਰਹੀ ਹੈ।
ਇੰਜਣ ਪਾਵਰ
ਮਹਿੰਦਰਾ ਬਲੇਰੋ ਨੂੰ ਦੋ ਇੰਜਣ ਆਪਸ਼ਨਸ ਦੇ ਨਾਲ ਵੇਚਿਆ ਜਾਂਦਾ ਹੈ। ਇਕ 1.5 ਲਿਟਰ, 3 ਸਿਲੈਂਡਰ ਟਵਿਨ ਟਰਬੋ-ਚਾਰਜਡ ਇੰਜਣ, ਜੋ ਕਿ 70 ਬੀ. ਐੱਚ. ਪੀ ਦੀ ਜ਼ਿਆਦਾਤਰ ਪਾਵਰ ਅਤੇ 195 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਦੂਜੀ ਆਪਸ਼ਨਚ 2.5 ਲਿਟਰ ਟਰਬੋ-ਚਾਰਜਡ ਡੀਜਲ ਇੰਜਣ ਦਾ ਹੈ ਜੋ ਕਿ 63 ਬੀ. ਐੱਚ. ਪੀ. ਦਾ ਪਾਵਰ ਅਤੇ 180 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਦੋਨਾਂ ਇੰਜਣਾਂ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਸਿਸਟਮ ਤੋਂ ਲੈਸ ਕੀਤਾ ਗਿਆ ਹੈ।
ਇਸ ਦੀ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 7.2 ਲੱਖ ਰੁਪਏ ਹੈ। ਏ. ਬੀ. ਐੱਸ, ਏਅਰਬੈਗਸ ਆਦਿ ਫੀਚਰਸ ਦੇ ਜੁੜਣ ਤੋਂ ਬਾਅਦ ਇਸ ਦੀ ਕੀਮਤ ਘੱਟ ਤੋਂ ਘੱਟ 30 ਹਜ਼ਾਰ ਰੁਪਏ ਤੱਕ ਵੱਧ ਸਕਦੀ ਹੈ।
