ਜਲਦ ਹੀ ਕਾਰ ਮਾਰਕੀਟ 'ਚ ਦਸਤਕ ਦੇਵੇਗੀ ਲੈਂਬੋਰਗਿਨੀ ਦੀ ਨਵੀਂ Avantador SVJ

Sunday, Apr 01, 2018 - 02:10 PM (IST)

ਜਲਦ ਹੀ ਕਾਰ ਮਾਰਕੀਟ 'ਚ ਦਸਤਕ ਦੇਵੇਗੀ ਲੈਂਬੋਰਗਿਨੀ ਦੀ ਨਵੀਂ Avantador SVJ

ਜਲੰਧਰ: ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਲੈਂਬੋਰਗਿਨੀ ਦੀ ਨਵੀਂ ਅਵੇਂਟਾਡੋਰ SVJ ਜਲਦ ਹੀ ਕਾਰ ਬਾਜ਼ਾਰ 'ਚ ਦਸਤਕ ਦੇਣ ਵਾਲੀ ਹੈ। ਹਾਲਾਂਕਿ ਇਸ ਦੀ ਲਾਂਚਿੰਗ ਤਾਰੀਕ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਅਗਲੇ ਕੁਝ ਮਹੀਨੇ 'ਚ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਕਾਰ ਦੀ ਅਨੁਮਾਨਿਤ ਕੀਮਤ 6 ਕਰੋੜ ਰੁਪਏ (ਐਕਸ-ਸ਼ੋਰੂਮ) ਮੰਨੀ ਜਾ ਰਹੀ ਹੈ।PunjabKesariPunjabKesari

ਪਾਵਰਫੁਲ ਇੰਜਣ :
ਕੰਪਨੀ ਨੇ ਇਸ ਸ਼ਾਨਦਾਰ ਕਾਰ 'ਚ 6.5 ਲਿਟਰ ਵੀ-12 ਦੇਵੇਗੀ ਜੋ 770 ਦੀ ਪਾਵਰ ਅਤੇ 690 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਦਾ ਇੰਜਣ ਬੇਹੱਦ ਪਾਵਰਫੁਲ ਹੋਵੇਗਾ। ਕਾਰ ਦੇ ਮੈਕੇਨਿਕਲ ਅਪਗਰੇਡ ਤੋਂ ਇਲਾਵਾ ਇਸ 'ਚ ਜ਼ਿਆਦਾ ਐਡਵਾਂਸਡ ਐਗਜਾਸਟ ਸਿਸਟਮ ਲਗਾਇਆ ਜਾਵੇਗਾ। ਨਵੀਂ ਅਵੇਂਟਾਡੋਰ SVJ 'ਚ ਨਵਾਂ ਫਰੰਟ ਬੰਪਰ, ਪਿੱਛੇ ਦੀ ਵੱਲ ਵੱਡੇ ਡਿਫਿਊਜ਼ਰ ਅਤੇ ਐਕਟਿਵ ਰਿਅਰ ਵਿੰਗਸ ਦੇਖਣ ਨੂੰ ਵੀ ਮਿਲ ਸਕਦੇ ਹਨ।


Related News