Kawasaki ਨੇ ਭਾਰਤ 'ਚ ਲਾਂਚ ਕੀਤੀ ਇਹ ਨਵੀਂ ਦਮਦਾਰ ਕਰੂਜ਼ਰ ਬਾਈਕ
Saturday, Dec 30, 2017 - 08:31 PM (IST)
ਜਲੰਧਰ - ਦੋਪਹਿਆ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ 'ਚ ਆਪਣੀ ਨਵੀਂ ਬਾਈਕ 2018 ਕਾਵਾਸਾਕੀ ਵਲਕਨ ਐਸ ਕਰੂਜ਼ਰ ਨੂੰ 5.44 ਲੱਖ ਦੀ ਕੀਮਤ (ਐਕਸਸ਼ੋਰੂਮ ਦਿੱਲੀ) 'ਚ ਲਾਂਚ ਕਰ ਦਿੱਤੀ ਹੈ। ਵਲਕਨ ਐਸ ਭਾਰਤ ਚ ਕਾਵਾਸਾਕੀ ਦੀ ਪਹਿਲੀ ਕਰੂਜ਼ਰ ਬਾਈਕ ਹੈ ਅਤੇ ਕੰਪਨੀ ਇਸ ਬਾਈਕ ਨੂੰ 2018 ਆਟੋ ਐਕਸਪੋ 'ਚ ਆਧਿਕਾਰਤ ਰੂਪ ਤੋਂ ਪੇਸ਼ ਕਰੇਗੀ। ਉਥੇ ਹੀ ਕੰਪਨੀ ਨੇ ਇਸ ਬਾਈਕ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਬਾਈਕ ਲਾਂਚ ਦੇ ਮੌਕੇ 'ਤੇ ਕਾਵਾਸਾਕੀ ਮੋਟਰਸ ਇੰਡੀਆ ਦੇ ਡਾਇਰੈਕਟਰ ਯੂਕਾਤਾ ਯਾਮਾਸ਼ਿਤਾ ਨੇ ਕਿਹਾ ਕਿ, ਭਾਰਤੀ ਆਟੋਮੋਬਾਈਲ ਬਾਜ਼ਾਰ 'ਚ ਸਾਡੀ ਸਪੋਰਟਸ ਬਾਈਕ, ਟੂਰਰ ਬਾਈਕ, ਨੇਕਡ ਬਾਈਕ ਅਤੇ ਆਫਰੋਡ ਬਾਈਕਸ ਪਹਿਲਾਂ ਤੋਂ ਵੇਚੀ ਜਾ ਰਹੀ ਹਨ ਅਤੇ ਸਾਨੂੰ ਲਗਾ ਦਾ ਹੈ ਕਿ ਭਾਰਤ 'ਚ ਆਪਣੀ ਕਰੂਜ਼ਰ ਬਾਈਕ ਲਾਂਚ ਕਰਨ ਦਾ ਸਭ ਤੋਂ ਬਿਹਤਰ ਸਮਾਂ ਇਹੀ ਹੈ। ਲੋਕਾਂ ਲਈ ਇਸ ਬਾਈਕ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਬਿਹਤਰ ਹੋਵੇਗੀ। ਕਾਸਾਵਾਕੀ ਵਲਕਨ ਐੱਸ ਭਾਰਤ 'ਚ ਪੂਰੀ ਤਰ੍ਹਾਂ ਨਾਲ ਆਯਾਤ ਕੀਤੀ ਗਈ ਬਾਈਕ ਹੈ ਅਤੇ ਇਸ ਨੂੰ ਕੰਪਨੀ ਪੂਣੇ ਦੇ ਕੋਲ ਸਥਿਤ ਚਾਕਨ ਪਲਾਂਟ 'ਚ ਅਸੈਂਬਲ ਕਰੇਗੀ।
