ਨੀਲਾਮ ਹੋਣ ਜਾ ਰਹੀ ਹੈ ਜੇਮਸ ਬਾਂਡ ਦੀ ਕਾਰ, 10.15 ਕਰੋੜ ਤੋਂ ਸ਼ੁਰੂ ਹੋਵੇਗੀ ਬੋਲੀ

Monday, May 28, 2018 - 06:11 PM (IST)

ਨੀਲਾਮ ਹੋਣ ਜਾ ਰਹੀ ਹੈ ਜੇਮਸ ਬਾਂਡ ਦੀ ਕਾਰ, 10.15 ਕਰੋੜ ਤੋਂ ਸ਼ੁਰੂ ਹੋਵੇਗੀ ਬੋਲੀ

ਜਲੰਧਰ— ਜੇਮਸ ਬਾਂਡ ਦੀ ਮਸ਼ਹੂਰ ਫਿਲਮ ਗੋਲਡਨ ਆਈ 'ਚ ਦਿਖਾਈ ਗਈ Aston Martin DB5 ਕਾਰ ਦੀ ਨੀਲਾਮੀ ਹੋਣ ਵਾਲੀ ਹੈ। ਇਸ ਨੂੰ ਬ੍ਰਿਟਿਸ਼ ਕੰਪਨੀ Bonhams ਦੁਆਰਾ ਗੁਡਵੁਡ ਫੈਸਟੀਵਲ ਆਫ ਸਪੀਡ ਦੌਰਾਨ 13 ਜੁਲਾਈ 2018 ਨੂੰ ਨੀਲਾਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਦੀ ਬੋਲੀ 10.15 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ। ਕਾਰ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਦੀ ਬੋਲੀ 13.54 ਕਰੋੜ ਰੁਪਏ ਤਕ ਜਾ ਸਕਦੀ ਹੈ। 

PunjabKesari

ਇਸ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ ਜੇਮਸ ਬਾਂਡ ਦੇ ਫੈਨਸ
ਗੋਲਡਨ ਆਈ ਫਿਲਮ ਸਾਲ 1995 'ਚ ਰਿਲੀਜ਼ ਹੋਈ ਸੀ ਅਤੇ ਉਦੋਂ ਇਹ ਕਾਰ ਚਰਚਾ ਦਾ ਵਿਸ਼ਾ ਬਣੀ ਸੀ। ਜੇਮਸ ਬਾਂਡ ਦੇ ਫੈਨਸ ਇਸ ਕਾਰ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ ਕਿਉਂਕਿ ਇਸ ਨੂੰ ਜੇਮਸ ਦੀਆਂ 7 ਫਿਲਮਾਂ 'ਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਕਾਰ ਨੂੰ ਕਈ ਆਟੋਮੋਟਿਵ ਸ਼ੋਅਜ਼ 'ਚ ਵੀ ਦੇਖਿਆ ਜਾ ਚੁੱਕਾ ਹੈ। 

PunjabKesari

ਕੁਲ ਮਿਲਾ ਕੇ 1059 ਕਾਰਾਂ ਦੀ ਹੋਈ ਸੀ ਪ੍ਰੋਡਕਸ਼ਨ
ਐਸਟਨ ਮਾਰਟਿਨ ਡੀ.ਬੀ. 5 ਦੀ ਪ੍ਰੋਡਕਸ਼ਨ ਸਾਲ 1963 ਤੋਂ 1965 ਦੇ ਵਿਚਕਾਰ ਹੋਈ ਸੀ ਅਤੇ ਉਦੋਂ ਕੁਲ ਮਿਲਾ ਕੇ ਸਿਰਫ 1059 ਕਾਰਾਂ ਹੀ ਬਣਾਈਆਂ ਗਈਆਂ ਸਨ। ਪਾਵਰ ਦੀ ਗੱਲ ਕਰੀਏ ਤਾਂ ਡੀ.ਬੀ. 5 'ਚ 4.0 ਲੀਟਰ ਦਾ ਸਟ੍ਰੇਟ ਇੰਜਣ ਲੱਗਾ ਹੈ ਜੋ 282bhp ਦੀ ਪਾਵਰ ਅਤੇ 380Nm ਦਾ ਟਾਰਕ ਪੈਦਾ ਕਰਦਾ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹਨ 'ਚ 7.1 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 228 kmph ਦੱਸੀ ਗਈ ਹੈ।


Related News