ਇੰਡੀਅਨ ਨੇ ਭਾਰਤ ''ਚ ਲਾਂਚ ਕੀਤੀ ਆਪਣੀ ਪਾਵਰਫੁਲ ਮੋਟਰਸਾਈਕਲ Scout Bobber
Saturday, Nov 25, 2017 - 05:24 PM (IST)

ਜਲੰਧਰ- ਵਿਸ਼ਵ ਦੀ ਮਸ਼ਹੂਰ ਬਾਈਕ ਨਿਰਮਾਤਾ ਇੰਡੀਅਨ ਮੋਟਰਸਾਈਕਲ ਨੇ ਭਾਰਤ 'ਚ ਆਪਣੀ ਨਵੀਂ ਅਤੇ ਦਮਦਾਰ ਬਾਈਕ ਸਕਾਊਟ ਬਾਬਰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਦਿੱਲੀ 'ਚ ਇਸ ਬਾਈਕ ਦੀ ਐਕਸਸ਼ੋਰੂਮ ਕੀਮਤ 12.99 ਲੱਖ ਰੁਪਏ ਰੱਖੀ ਹੈ।
ਬਿਹਤਰੀਨ ਫੀਚਰਸ
ਕੰਪਨੀ ਨੇ ਬਾਈਕ ਦੇ ਡਿਜ਼ਾਇਨ ਨੂੰ ਬਿਹਤਰੀਨ ਬਣਾਇਆ ਹੈ ਅਤੇ ਇਸ 'ਚ ਲੱਗੇ ਮੋਟੇ ਟਾਇਰਸ, ਚਾਪਡ ਫੈਂਡਰ, ਸਿੱਧੇ ਆਕਾਰ ਦਾ ਹੈਂਡਲ, ਲੈਦਰ ਸੀਟ ਅਤੇ ਡੂੰਘੇ ਰੰਗ ਦੇ ਨਾਲ ਬਲੈਕ ਕਲਰ ਦਾ ਕੰਮ ਵੀ ਦਿੱਤਾ ਗਿਆ ਹੈ। ਕੰਪਨੀ ਨੇ ਇਸ ਬਾਈਕ ਨੂੰ ਭਾਰੀ-ਭਰਕਮ ਲੁੱਕ ਦੇਣ ਲਈ ਇਸ 'ਚ ਮਜ਼ਬੂਤ ਅਤੇ ਕਾਫ਼ੀ ਵੱਡੇ ਆਕਾਰ ਦੇ ਟਾਇਰਸ ਫਿੱਟ ਕੀਤੇ ਹਨ।
ਬਾਈਕ 'ਚ ਹੈ ਦਮਦਾਰ ਲਿਕਵਿਡ-ਕੂਲਡ ਵੀ-ਟਵਿਨ ਇੰਜਣ
ਇੰਡੀਅਨ ਮੋਟਰਸਾਇਕਲ ਨੇ ਬਾਈਕ 'ਚ ਨਵੇਂ ਇੰਜਣ ਕਵਰ ਦੇ ਨਾਲ ਫਿਊਲ ਟੈਂਕ 'ਤੇ ਨਵਾਂ ਚਪੜਾਸ ਲਗਾਇਆ ਹੈ। ਹੈਂਡਲ 'ਤੇ ਲੱਗੇ ਛੋਟੇ ਆਕਾਰ ਦੇ ਮਿਰਰ ਇਸ ਬਾਈਕ ਨੂੰ ਪੂਰੀ ਤਰ੍ਹਾਂ ਰੈਟਰੋ ਲੁੱਕ ਦਿੰਦੇ ਹਨ। ਬਾਈਕ ਦੇ ਅਗਲੇ ਪਹਿਏ 'ਚ ਨਵਾਂ ਟੈਲਿਸਕੋਪਿਕ ਸਸਪੇਂਸ਼ਨ ਦਿੱਤਾ ਗਿਆ ਹੈ, ਉਥੇ ਹੀ ਪਿਛਲੇ ਪਹਿਏ 'ਚ ਨਵਾਂ ਸਸਪੇਂਸ਼ਨ ਲਗਾਇਆ ਗਿਆ ਹੈ ਅਤੇ ਇਸ ਨੂੰ 45 mm ਹੇਠਾਂ ਕਰ ਦਿੱਤਾ ਗਿਆ ਹੈ। ਕੰਪਨੀ ਨੇ ਬਾਈਕ 'ਚ ਦਮਦਾਰ ਲਿਕਵਿਡ-ਕੂਲਡ ਵੀ-ਟਵਿਨ ਇੰਜਣ ਲਗਾਇਆ ਹੈ। ਇਹ ਇੰਜਣ 99 bhp ਪਾਵਰ ਅਤੇ 97.6 Nm ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਕੰਪਨੀ ਨੇ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ।
ਇੰਡਿਅਨ ਸਕਾਊਟ ਬਾਬਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ 50,000 ਰੁਪਏ ਟੋਕਨ ਮਨੀ ਦੇ ਕੇ ਤੁਸੀਂ ਇਸ ਸ਼ਾਨਦਾਰ ਬਾਇਕ ਨੂੰ ਬੁੱਕ ਕਰ ਸਕਦੇ ਹੋ ਭਾਰਤ 'ਚ ਇਸ ਬਾਈਕ ਦਾ ਮੁਕਾਬਲਾ ਹਾਰਲੇ- ਡੇਵਿਡਸਨ ਸਟਰੀਟ ਬਾਬ ਵਰਗੀ ਬਾਇਕਸ ਨਾਲ ਹੋਵੇਗਾ।