ਹੀਰੋ ਮੋਟੋਕਾਰਪ ਆਟੋ ਐਕਸਪੋ 2018 'ਚ ਪੇਸ਼ ਕਰੇਗੀ ਆਪਣੀ ਸਭ ਤੋਂ ਦਮਦਾਰ ਬਾਈਕ
Sunday, Jan 28, 2018 - 04:59 PM (IST)

ਜਲੰਧਰ - ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਆਟੋ ਐਕਸਪੋ 2018 'ਚ ਆਪਣੀ ਸਭ ਤੋਂ ਦਮਦਾਰ ਬਾਈਕ ਨੂੰ ਪੇਸ਼ ਕਰਣ ਵਾਲੀ ਹੈ। ਇਸ ਬਾਈਕ ਦੀ ਲੁੱਕ ਅਤੇ ਸਟਾਈਲ ਕਾਫੀ ਹੱਦ ਤੱਕ 2016 ਆਟੋ ਐਕਸਪੋ 'ਚ ਸ਼ੋਅ-ਕੇਸ ਹੋਈ ਹੀਰੋ ਦੀ ਕੰਸੈਪਟ ਬਾਈਕ XF3R ਜਿਹੀ ਹੈ। ਉਮੀਦ ਹੈ ਕੰਪਨੀ ਇਸ ਬਾਈਕ ਨੂੰ 2018 ਦੇ ਅਖਿਰ ਤੱਕ ਭਾਰਤ 'ਚ ਲਾਂਚ ਕਰ ਸਕਦੀ ਹੈ।
ਹੀਰੋ ਨੇ ਫਿਲਹਾਲ ਇਸ ਬਾਈਕ ਦੀ ਤਕਨੀਕੀ ਜਾਣਕਾਰੀ ਉਪਲੱਬਧ ਨਹੀਂ ਕਰਾਵਾਈ ਹੈ, ਪਰ ਇੰਜਣ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਿੰਗਲ-ਪਾਟ ਮਿਲ ਇੰਜਣ ਹੋਵੇਗਾ ਜੋ 300cc ਦਾ ਹੋ ਸਕਦਾ ਹੈ। ਬਾਈਕ 'ਚ ਲਗਾ ਇੰਜਣ ਲਗਭਗ 25 ਤੋਂ 28 bhp ਦੀ ਪਾਵਰ ਅਤੇ 25 Nm ਦਾ ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਤੋਂ ਇਲਾਵਾ ਬਾਈਕ ਦੀਆਂ ਲਾਈਟਸ ਐੈੱਲ. ਈ. ਡੀ ਹਨ ਅਤੇ ਟਵਿਨ-ਪੋਰਟ ਐਗਜ਼ਹਾਸਟ ਸਿਸਟਮ ਦੇ ਨਾਲ ਸਿੰਗਲ ਸਾਈਡ ਸਵਿੰਗਆਰਮ ਇਸ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ। ਹੀਰੋ XF3R ਨੂੰ ਕੰਪਨੀ ਨੇ ਨਾਂ ਸਿਰਫ ਇੱਕ ਬਿਹਤਰ ਆਫਰ ਵਾਲੀ ਬਾਈਕ ਬਣਾਈ ਹੈ ਸਗੋਂ ਮਾਇਲੇਜ ਦੇ ਮਾਮਲੇ 'ਚ ਵੀ ਹੀਰੋ ਨੇ ਇਸ ਬਾਈਕ ਨੂੰ ਕਿਫਾਇਤੀ ਬਣਾਇਆ ਹੈ। ਫਿਲਹਾਲ ਹੀਰੋ ਮੋਟੋਕਾਰਪ ਨੇ ਇਸ 'ਤੇ ਕੋਈ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਹੈ ਕਿ ਇਹ ਬਾਈਕ ਪ੍ਰੋਡਕਸ਼ਨ ਰੈੱਡੀ ਮਾਡਲ ਹੋਵੇਗੀ ਜਾਂ ਨਹੀਂ ਜਿਸ ਨੂੰ ਆਟੋ ਐਕਸਪੋ 2018 'ਚ ਸ਼ੋਕੇਸ ਕੀਤਾ ਜਾਵੇਗਾ।