ਹੁੰਡਈ ਕ੍ਰੇਟਾ ਫੇਸਲਿਫਟ ਦੀ ਬੁਕਿੰਗ ਸ਼ੁਰੂ, ਜਲਦੀ ਹੀ ਹੋਵੇਗੀ ਲਾਂਚ
Thursday, May 03, 2018 - 05:59 PM (IST)

ਜਲੰਧਰ- ਭਾਰਤੀ ਕਾਰ ਬਾਜ਼ਾਰ 'ਚ ਇਸ ਮਹੀਨੇ ਹੁੰਡਈ ਦੀ ਫੇਸਲਿਫਟ ਕ੍ਰੇਟਾ ਦਸਤਕ ਦੇਣ ਦੀ ਤਿਆਰੀ 'ਚ ਹੈ। ਆਟੋਮੋਬਾਈਲ ਵੈੱਬਸਾਈਟ ਕਾਰ ਦੇਖੋ ਦੀ ਮੰਨੀਏ ਤਾਂ ਹੁੰਡਈ ਦੇ ਕੁਝ ਡੀਲਰਾਂ ਨੇ ਫੇਸਲਿਫਟ ਕ੍ਰੇਟਾ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਬੁਕਿੰਗ ਲਈ ਡੀਲਰ 11,000 ਰੁਪਏ ਤੋਂ ਲੈ ਕੇ 51,000 ਰੁਪਏ ਤਕ ਲੈ ਰਹੇ ਹਨ ਪਰ ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਡੀਲਰਾਂ ਮੁਤਾਬਕ ਫੇਸਲਿਫਟ ਕ੍ਰੇਟਾ ਦੀ ਡਲਿਵਰੀ ਮਈ 2018 ਦੇ ਅੰਤ ਤਕ ਸ਼ੁਰੂ ਹੋਵੇਗੀ।
ਇੰਜਣ ਦੀ ਗੱਲ ਕਰੀਏ ਤਾਂ ਨਵੀਂ ਕ੍ਰੇਟਾ 'ਚ ਮੌਜੂਦਾ ਮਾਡਲ ਵਾਲੇ 1.4 ਡੀਜ਼ਲ ਅਤੇ 1.6 ਲੀਟਰ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਦੋਵਾਂ ਇੰਜਣਾਂ ਦੇ ਨਾਲ 6-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਰਹੇਗਾ। ਉਥੇ ਹੀ 1.6 ਲੀਟਰ ਇੰਜਣ ਦੇ ਨਾਲ 6-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਮਿਲੇਗਾ।
ਨਵੀਂ ਫੇਸਲਿਫਟ ਕ੍ਰੇਟਾ ਦੇ ਫਰੰਟ 'ਚ ਇਸ ਵਾਰ ਨਵਾਂਪਨ ਦੇਖਣ ਨੂੰ ਮਿਲੇਗਾ, ਇਸ ਦੇ ਫਰੰਟ 'ਚ ਨਵੀਂ ਹੈਕਸਾਗੋਨਲ ਗ੍ਰਿੱਲ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਇਸ ਦੀ ਗ੍ਰਿੱਲ ਦੇ ਦੋਵਾਂ ਪਾਸੇ ਨਵੇਂ ਹੈੱਡਲੈਂਪਸ, ਡੇਅ-ਟਾਈਮ ਰਨਿੰਗ ਐੱਲ.ਈ.ਡੀ. ਲਾਈਟਸ ਦੇ ਨਾਲ ਆਉਣਗੇ। ਫਰੰਟ ਬੰਪਰ ਅਤੇ ਫਾਗ ਲੈਂਪਸ 'ਚ ਵੀ ਬਦਲਾਅ ਨਜ਼ਰ ਆਏਗਾ। ਫੇਸਲਿਫਟ ਕ੍ਰੇਟਾ ਦੇ ਟਾਪ ਵੇਰੀਐਂਟ 'ਚ ਇਲੈਕਟਿਰਕ ਸਨਰੂਫ ਮਿਲੇਗੀ।