ਹੋਂਡਾ ਜਲਦ ਪੇਸ਼ ਕਰੇਗੀ ਆਪਣੀ ਨਵੀਂ ਬਜਟ SUV

Tuesday, Aug 21, 2018 - 11:59 AM (IST)

ਹੋਂਡਾ ਜਲਦ ਪੇਸ਼ ਕਰੇਗੀ ਆਪਣੀ ਨਵੀਂ ਬਜਟ SUV

ਜਲੰਧਰ-ਵਾਹਨ ਨਿਰਮਾਤਾ ਕੰਪਨੀ ਹੋਂਡਾ (Honda) ਭਾਰਤ 'ਚ ਆਪਣੀ ਨਵੀਂ ਸਬ-4 ਮੀਟਰ ਕੰਪੈਕਟ ਐੱਸ. ਯੂ. ਵੀ. (SUV) ਲਾਂਚ ਕਰਨ ਲਈ ਤਿਆਰੀ ਕਰ ਰਹੀ ਹੈ। ਇਹ ਐੱਸ. ਯੂ. ਵੀ. ਹੋਂਡਾ ਅਮੇਜ਼ (SUV Honda Amaze) 'ਤੇ ਆਧਾਰਿਤ ਹੋਵੇਗੀ। ਹੋਂਡਾ ਨੇ ਪਹਿਲਾਂ ਹੀ 5 ਨਵੇਂ ਮਾਡਲ ਭਾਰਤੀ ਬਾਜ਼ਾਰ 'ਚ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਦੋ ਮਾਡਲ ਐੱਸ. ਯੂ. ਵੀ. ਹੋਣਗੀਆਂ ਅਤੇ ਇਕ ਹੋਂਡਾ ਅਮੇਜ਼ ਵਾਲੇ ਪਲੇਟਫਾਰਮ 'ਤੇ ਬਣੀ ਹੋਵੇਗੀ। 

ਭਾਰਤ 'ਚ ਹੋਂਡਾ ਅਮੇਜ਼ 'ਤੇ ਆਧਾਰਿਤ ਇਸ ਐੱਸ. ਯੂ. ਵੀ. ਦਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ , ਫੋਰਡ ਈਕੋਸਪੋਰਟ ਅਤੇ ਟਾਟਾ ਨੈਕਸਨ ਨਾਲ ਮੁਕਾਬਲਾ ਹੋਵੇਗਾ। ਹੁਣ ਹੋਂਡਾ ਬ੍ਰਿਓ (Brio), ਅਮੇਜ਼ (Amaze) , ਡਬਲਿਊ ਆਰ-ਵੀ (WR-V) ਅਤੇ Mobilio ਨੂੰ ਜੀ. ਐੱਸ. ਪੀ. (GSP) ਪਲੇਟਫਾਰਮ 'ਤੇ ਤਿਆਰ ਕਰਦੀ ਹੈ। ਇਹ ਸਿਰਫ ਭਾਰਤ 'ਚ ਹੀ ਨਹੀਂ ਸਾਊਥ ਏਸ਼ੀਅਨ ਬਾਜਰਾਂ 'ਚ ਵੀ ਸਫਲ ਹੈ।

ਇਸ ਤੋਂ ਇਲਾਵਾ ਹੋਂਡਾ ਨੇ ਆਧਿਕਾਰਤ ਤੌਰ 'ਤੇ ਇਹ ਐਲਾਨ ਕੀਤਾ ਹੈ ਕਿ ਇਸ ਦੀ ਨਵੀਂ ਐੱਸ. ਯੂ. ਵੀ.(SUV) ਜੀ. ਐੱਸ. ਪੀ. ਪਲੇਟਫਾਰਮ 'ਤੇ ਆਧਾਰਿਤ ਹੋਵੇਗੀ ਜਾਂ ਨਹੀਂ। ਰਿਪੋਰਟ ਮੁਤਾਬਕ ਅਮੇਜ਼ ਆਧਾਰਿਤ ਇਸ ਨਵੀਂ ਐੱਸ. ਯੂ. ਵੀ. 'ਚ ਪੈਟਰੋਲ ਅਤੇ ਡੀਜ਼ਲ ਇੰਜਣ ਦਿੱਤੇ ਜਾਣਗੇ। ਇਸ ਦੀ ਕੀਮਤ 7 ਲੱਖ ਤੋਂ 10 ਲੱਖ ਰੁਪਏ ਹੋ ਸਕਦੀ ਹੈ। ਹੋਂਡਾ ਇਸ ਤੋਂ ਇਲਾਵਾ ਸਿਵਿਕ ਦਾ ਲੇਟੈਸਟ ਜਨਰੇਸ਼ਨ ਅਤੇ CR-V SUV ਆਉਣ ਵਾਲੇ ਮਹੀਨਿਆਂ 'ਚ ਲਾਂਚ ਕਰਨ ਵਾਲੀ ਹੈ।


Related News