ਜੁਲਾਈ 2018 ''ਚ ਲਾਂਚ ਹੋਵੇਗੀ ਹੌਂਡਾ ਦੀ ਨਵੀਂ ਬਾਈਕ Africa Twin

Thursday, May 10, 2018 - 12:56 PM (IST)

ਜੁਲਾਈ 2018 ''ਚ ਲਾਂਚ ਹੋਵੇਗੀ ਹੌਂਡਾ ਦੀ ਨਵੀਂ ਬਾਈਕ Africa Twin

ਜਲੰਧਰ— ਹੌਂਡਾ 2 ਵ੍ਹੀਲਰਜ਼ ਇਸ ਸਾਲ ਜੁਲਾਈ 'ਚ ਆਪਣੀ ਦਮਦਾਰ ਬਾਈਕ Africa Twin ਨੂੰ ਅਪਡੇਟ ਕਰਕੇ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਨਵੇਂ ਮਾਡਲ 'ਚ ਕੁਝ ਨਵੇਂ ਫੀਚਰਸ ਸ਼ਾਮਲ ਕੀਤੇ ਜਾ ਸਕਦੇ ਹਨ। ਆਓ ਜਾਣਦੇ ਹਾਂ ਇਸ ਵਿਚ ਹੋਰ ਕੀ ਕੁਝ ਨਵਾਂ ਮਿਲੇਗਾ।

ਇੰਜਣ ਦੀ ਗੱਲ ਕਰੀਏ ਤਾਂ ਬਾਈਕ 'ਚ 998 ਸੀਸੀ ਦਾ ਪਾਵਰਫੁੱਲ ਇੰਜਣ ਲੱਗਾ ਹੈ ਜੋ 94 ਐੱਚ.ਪੀ. ਅਤੇ 98 ਐੱਨ.ਐੱਮ. ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਇਹ 6 ਸਪੀਡ ਗਿਅਰਬਾਕਸ ਨਾਲ ਲੈਸ ਹੈ। ਸੇਫਟੀ ਲਈ ਇਸ ਬਾਈਕ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ ਦੀ ਸੁਵਿਧਾ ਮਿਲੇਗੀ ਨਾਲ ਹੀ ਇਸ ਵਿਚ ਟ੍ਰੈਕਸ਼ਨ ਕੰਟਰੋਲ ਸਿਸਟਮ ਵੀ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬਾਈਕ ਦੀ ਕੀਮਤ 13.8 ਲੱਖ ਰੁਪਏ ਹੋ ਸਕਦੀ ਹੈ। ਇਹ ਖਾਸ ਤੌਰ 'ਤੇ ਆਫ-ਰੋਡਿੰਗੀ ਲਈ ਡਿਜ਼ਾਇਨ ਕੀਤੀ ਗਈ ਹੈ। 

BMW F850 GS ਐਡਵੈਂਚਰ ਨਾਲ ਹੋਵੇਗਾ ਮੁਕਾਬਲਾ
BMW ਦੀ ਨਵੀਂ F850 GS 'ਚ ਵੀ ਪੈਰੇਲੇਲ-ਟਵਿਨ ਇੰਜਣ ਲੱਗਾ ਹੈ ਜੋ F850 GS ਐਡਵੈਂਚਰ ਦੇ ਸਟੈਂਡਡ ਮਾਡਲ ਦਿੱਤਾ ਗਿਆ ਹੈ। ਇਹ ਇੰਜਣ 95 ਬੀ.ਐੱਚ.ਪੀ. ਦੀ ਪਾਵਰ ਅਤੇ 92 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਐਡਵੈਂਚਰ ਮਾਡਲ ਰੈਗੁਲਰ ਮਾਡਲ ਦੇ ਮੁਕਾਬਲੇ ਥੋੜ੍ਹਾ ਚੌੜਾ ਅਤੇ ਲੰਬਾ ਹੋਵੇਗਾ, ਜਿਸ ਦਾ ਮਤਲਬ ਜ਼ਿਆਦਾ ਟ੍ਰੈਵਲ ਸਸਪੈਂਸ਼ਨ ਵੀ ਹੋ ਸਕਦਾ ਹੈ। ਇਸ ਨਵੀਂ ਬਾਈਕ ਨੂੰ ਭਾਰਤ 'ਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰ ੇਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਅਗਲੇ ਸਾਲ ਤਕ ਭਾਰਤ 'ਚ ਲਾਂਚ ਕਰੇਗੀ।


Related News