ਹੀਰੋ Xtreme 200R ਦੀ ਬੂਕਿੰਗ ਸ਼ੁਰੂ, ਜਲਦ ਹੀ ਹੋਵੇਗੀ ਵਿਕਰੀ ਦੇ ਲਈ ਉਪਲੱਬਧ

Friday, Apr 20, 2018 - 12:12 PM (IST)

ਹੀਰੋ Xtreme 200R ਦੀ ਬੂਕਿੰਗ ਸ਼ੁਰੂ, ਜਲਦ ਹੀ ਹੋਵੇਗੀ ਵਿਕਰੀ ਦੇ ਲਈ ਉਪਲੱਬਧ

ਜਲੰਧਰ- ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੀ ਦਮਦਾਰ ਬਾਈਕ ਐਕਸਟ੍ਰੀਮ 200 ਆਰ. ਨੂੰ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਨੇ ਆਪਣੀ ਇਸ ਬਾਈਕ 'ਚ 200cc ਦਾ ਦਮਦਾਰ ਇੰਜਣ ਦਿੱਤਾ ਹੈ ਅਤੇ ਇਸ ਬਾਈਕ ਨੂੰ ਕਈ ਨਵੇਂ ਫੀਚਰਸ ਨਾਲ ਲੈਸ ਕੀਤਾ ਹੈ। ਹੀਰੋ ਦੀ ਇਸ ਬਾਈਕ ਦੀ ਵਿਕਰੀ ਮਈ ਜਾਂ ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਇਸ ਬਾਈਕ ਦੀ ਕੀਮਤ 80,000 ਤੋਂ 85,000 ਰੁਪਏ (ਐੱਕਸ ਸ਼ੋਅਰੂਮ) ਤੱਕ ਹੋ ਸਕਦੀ ਹੈ। ਇਸ ਬਾਈਕ ਦੀ ਬੂਕਿੰਗ ਸ਼ੁਰੂ ਕਰ ਦਿੱਤੀ ਹੈ। 

ਇੰਜਣ -
ਕੰਪਨੀ ਨੇ ਇਸ ਬਾਈਕ 'ਚ 200 ਸੀ. ਸੀ. ਦਾ ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8000rpm 'ਤੇ 13.5Kw ਦੀ ਪਾਵਰ ਅਤੇ 6500rpm 'ਤੇ 17.1Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ। 

ਰਫਤਾਰ -
ਇਸ ਬਾਈਕ 'ਚ ਦਿੱਤੇ ਗਏ ਦਮਦਾਰ ਇੰਜਣ ਦੇ ਕਾਰਨ ਇਹ ਬਾਈਕ 0 ਤੋਂ 60 ਕਿਲੋਮੀਟਰ ਦੀ ਰਫਤਾਰ ਫੜਨ 'ਚ ਸਿਰਫ 4.6 ਸੈਕਿੰਡ ਦਾ ਸਮਾਂ ਲੈਂਦੀ ਹੈ।

ਫੀਚਰਸ -
ਕੰਪਨੀ ਨੇ ਇਸ ਨਵੀਂ ਬਾਈਕ 'ਚ ਕਈ ਸ਼ਾਨਦਾਰ ਫੀਚਰਸ ਐਡ ਕੀਤੇ ਹਨ, ਜੋ ਬਾਈਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ। ਇਸ 'ਚ LED DRL, LED ਟੇਲਲਾਈਟ, ਡਿਜੀਟਲ ਇੰਸਟੂਮੈਂਟ ਕੰਸੋਲ ਅਤੇ ਏਲਾਏ ਵ੍ਹੀਲਸ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਨਵੀਂ ਬਾਈਕ ਨੂੰ ਮਾਰਕੀਟ ਤੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ।


Related News