ਛੇਤੀ ਹੀ Ford ਭਾਰਤ ਲਿਆ ਰਹੀ ਹੈ ਈਕੋਸਪੋਰਟ ਦਾ ਫੇਸਲਿਫਟ ਵਰਜ਼ਨ

Thursday, Nov 17, 2016 - 12:31 PM (IST)

ਛੇਤੀ ਹੀ Ford ਭਾਰਤ ਲਿਆ ਰਹੀ ਹੈ ਈਕੋਸਪੋਰਟ ਦਾ ਫੇਸਲਿਫਟ ਵਰਜ਼ਨ
ਜਲੰਧਰ - ਅਮਰੀਕੀ ਬਹੁਰਾਸ਼ਟਰੀ ਵਾਹਨ ਨਿਰਮਾਤਾ ਕੰਪਨੀ 6ord ਨੇ ਸੋਸ਼ਲ ਮੀਡਿਆ ਦੇ ਜ਼ਰੀਏ ਫੇਸਲਿਫਟ ਫੋਰਡ ਈਕੋ-ਸਪੋਰਟ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਨੂੰ ਦੁਨੀਆ ਦੇ ਸਾਹਮਣੇ ਛੇਤੀ ਹੀ ਲਾਸ ਐਂਜਲਿਸ ਮੋਟਰ-ਸ਼ੋਅ ''ਚ ਪੇਸ਼ ਕੀਤਾ ਜਾਵੇਗਾ। ਉਮੀਦ ਹੈ ਕਿ ਨਵੀਂ ਈਕੋ-ਸਪੋਰਟ ਨਵੇਂ ਸਾਲ ''ਚ ਭਾਰਤ ''ਚ ਦਸਤਕ ਦੇਵੇਗੀ।  ਫੇਸਲਿਫਟ ਈਕੋ-ਸਪੋਰਟ ਨੂੰ ਕੰਪਨੀ ਦੇ ਚੇਂਨਈ ਸਥਿਤ ਪਲਾਂਟ ''ਚ ਬਣਾਇਆ ਜਾਵੇਗਾ ਅਤੇ ਇਥੋਂ ਅਮਰੀਕਾ ਨਿਰਿਆਤ ਹੋਣ ਵਾਲੀ ਇਹ ਪਹਿਲੀ ਮੇਡ-ਇਨ-ਇੰਡੀਆ ਫੋਰਡ ਕਾਰ ਹੋਵੇਗੀ।
 
 
ਡਿਜ਼ਾਇਨ -
ਇਸ ਕਾਰ ਦੇ ਡਿਜ਼ਾਇਨ ''ਚ ਕਾਫ਼ੀ ਬਦਲਾਵ ਕੀਤੇ ਗਏ ਹਨ। ਕਾਰ ਦੇ ਅਗੇ ਦੀ ਵੱਲ ਕ੍ਰੋਮ ਗਰਿਲ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਨਵੀਂ ਅਡੈਂਵਰ ਦੀ ਗਰਿਲ ਨਾਲ ਮਿਲਦੀ-ਜੁਲਦੀ ਹੈ। ਨਵੀਂ ਈਕੋ-ਸਪੋਰਟ ਦੇ ਕੈਬਨ ''ਚ ਕਾਫ਼ੀ ਬਦਲਾਵ ਕੀਤੇ ਗਏ ਹਨ ਜਿਨ੍ਹਾਂ ''ਚ ਨਵਾਂ ਸਟੀਇਰਿੰਗ ਵ੍ਹੀਲ, ਟਵਿਨ-ਡਾਇਲ ਇੰਸਟਰੂਮੈਂਟ ਕਲਸਟਰ, ਸੈਂਟਰਲ ਕੰਸੋਲ ''ਤੇ ''ਫਲੋਟਿੰਗ'' ਟਾਈਪ ਟੱਚਸਕ੍ਰੀਨ ਇੰਫੋਟੇਂਮੈਂਟ ਸਿਸਟਮ ਆਦਿ ਸ਼ਾਮਿਲ ਹੈ।
 
 
ਕਾਰ ''ਚ ਲਗਾ ਇੰਫੋਟੇਨਮੈਂਟ ਸਿਸਟਮ 8 ਇੰਚ ਦਾ ਹੈ, ਜੋ ਐਪਲ ਕਾਰਪਲੇ, ਗੂਗਲ ਐਂਡ੍ਰਾਇਡ ਆਟੋ ਅਤੇ ਨੈਵੀਗੇਸ਼ਨ ਨੂੰ ਸਪੋਰਟ ਕਰਦਾ ਹੈ। ਨਵੀਂ ਈਕੋ-ਸਪੋਰਟ ''ਚ ਆਲ ਬਲੈਕ ਕੈਬਨ ਦੇ ਨਾਲ ਗਲਾਸੀ ਬਲੈਕ ਥੀਮ ਦਿੱਤਾ ਗਿਆ ਹੈ। ਫੇਸਲਿਫਟ ਈਕੋ- ਸਪਾਰਟ ''ਚ ਸੱਤ ਐਬੀਅੰਟ ਲਾਈਟ ਦਾ ਵਿਕਲਪ ਵੀ ਮਿਲੇਗਾ। ਇਸ ''ਚ ਨਵੇਂ ਲੇਆਉਟ ਵਾਲਾ ਆਟੋਮੈਟਿਕ ਕਲਾਇਮੇਟ ਕੰਟਰੋਲ ਅਤੇ ਐਂਡੇਵਰ ਜਿਵੇਂ ਨਵੇਂ ਸਵਿੱਚ ਗਿਅਰ ਮਿਲਣਗੇ।
 
 
ਇੰਜਣ -
ਫੋਰਡ ਈਕੋ- ਸਪੋਰਟ ਨੂੰ 1.0 ਲਿਟਰ ਦੇ 3-ਸਿਲੈਂਡਰ ਈਕੋ- ਬੂਸਟ ਟਰਬੋ ਪੈਟਰੋਲ ਅਤੇ ਆਪਸ਼ਨ ''ਚ 2.0 ਲਿਟਰ ਪੈਟਰੋਲ ਇੰਜਣ ''ਚ ਉਤਾਰਿਆ ਜਾਵੇਗਾ।  2.0 ਲਿਟਰ ਵਾਲੇ ਇੰਜਣ ਦੇ ਨਾਲ ਆਲ ਵ੍ਹੀਲ ਡਰਾਇਵ ਸਿਸਟਮ ਸਟੈਂਡਰਡ ਰਹੇਗਾ। ਭਾਰਤ ਦੀ ਗੱਲ ਕਰੀਏ ਤਾਂ ਇਥੇ ਈਕੋ- ਸਪਾਰਟ ਫੇਸਲਿਫਟ ਨੂੰ ਮੌਜੂਦਾ ਵਰਜ਼ਨ ਵਾਲੇ 1.5 ਲਿਟਰ ਟੀ. ਡੀ. ਸੀ. ਆਈ ਡੀਜ਼ਲ, 1.5 ਲਿਟਰ ਟੀ-ਵੀ. ਸੀ. ਟੀ ਅਤੇ 1.0 ਲਿਟਰ ਈਕੋ- ਬੂਸਟ ਪੈਟਰੋਲ ਇੰਜਣ ''ਚ ਉਤਾਰਿਆ ਜਾਵੇਗਾ। ਲਾਂਚਿੰਗ ਦੇ ਬਾਅਦ ਇਸ ਕਾਰ ਦਾ ਮਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜਾ, ਮਹਿੰਦਰਾ ਟੀ. ਯੂ. ਵੀ-300, ਨੂਵੋ-ਸਪੋਰਟ ਅਤੇ ਹੋਂਡਾ ਡਬਲਿਯੂ. ਆਰ-ਵੀ ਤੋਂ ਹੋਵੇਗਾ।

Related News