ਜੀਪ ਕੰਪਾਸ 'ਤੇ ਅਧਾਰਿਤ ਨਵੀਂ ਐੱਸ. ਯੂ. ਵੀ ਡਿਵੈੱਲਪ ਕਰੇਗੀ Fiat

Wednesday, Sep 27, 2017 - 05:20 PM (IST)

ਜੀਪ ਕੰਪਾਸ 'ਤੇ ਅਧਾਰਿਤ ਨਵੀਂ ਐੱਸ. ਯੂ. ਵੀ ਡਿਵੈੱਲਪ ਕਰੇਗੀ Fiat

ਜਲੰਧਰ- ਫਿਏਟ ਨੇ ਆਪਣੇ ਇੰਟਰਨੈਸ਼ਨਲ MPV ਕਾਰ ਨੂੰ ਰਿਪਲੇਸ ਕਰਨ ਦਾ ਮਨ ਬਣਾ ਲਿਆ ਹੈ। ਇਸ ਦੇ ਬਦਲੇ 'ਚ ਕੰਪਨੀ ਜੋ ਨਵੀਂ ਕਾਰ ਤਿਆਰ ਕਰ ਰਹੀ ਹੈ ਉਹ ਜੀਪ ਕੰਪਾਸ 'ਤੇ ਅਧਾਰਿਤ ਹੋਵੇਗੀ।  ਇਸ ਐੱਸ. ਯੂ. ਵੀ. ਨੂੰ ਗਲੋਬਲੀ ਸ਼ੋਅ-ਕੇਸ ਬਹੁਤ ਪਹਿਲਾਂ ਹੀ ਕੀਤਾ ਗਿਆ ਹੈ ਪਰ ਤਦ ਕੰਪਨੀ ਐਗਰੋ ਹੈਚਬੈਕ ਅਤੇ X6S ਸਿਡਾਨ ਜਿਹੇ ਕਈ ਹੋਰ ਪ੍ਰੋਜੈਕਟ 'ਤੇ ਕੰਮ ਕਰ ਰਹੀ ਸੀ।

ਹੁਣ ਫਿਏਟ ਨੇ ਇਸ ਪਲਾਨ 'ਤੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਨਵੀਂ ਫਿਏਟ SUV ਕਾਰ ਸਟਾਇਲ ਦੇ ਮਾਮਲੇ 'ਚ ਬਿਲਕੁੱਲ ਟੋਰੋ ਪਿਕਅਪ ਦੀ ਤਰ੍ਹਾਂ ਹੈ ਜੋ ਪਹਿਲਾਂ ਤੋਂ ਹੀ ਪਲੇਟਫਾਰਮ ਅਤੇ ਕਈ ਐਕਸਟੀਰਿਅਰ ਜਿਹੇ ਡੋਰ ਆਦਿ ਜੀਪ ਕੰਪਾਸ ਦੇ ਨਾਲ ਸਾਂਝੀ ਕਰਦੀ ਹੈ। ਨਵੀਂ ਫਿਏਟ SUV 'ਚ ਪਾਵਰ ਪੈਕ ਵੀ ਬਿਲਕੁੱਲ ਉਹੀ ਹੋਵੇਗਾ ਜੋ ਟੋਰੋ ਪਿਕਅਪ 'ਚ ਹੈ ਮਤਲਬ 138 ਐੱਚ. ਪੀ ਦੀ ਪਾਵਰ ਜਨਰੇਟ ਕਰਨ ਵਾਲਾ ਇੰਜਣ 1.8 ਲਿਟਰ ਏਥਨਾਲ/ਪੈਟਰੋਲ ਇੰਜਣ ਅਤੇ 170ਐੱਚ. ਪੀ ਪਾਵਰ ਜਨਰੇਟ ਕਰਨ ਵਾਲਾ 2.0 ਲਿਟਰ ਮਲਟੀਜੈੱਟ ਟਰਬੋ ਡੀਜ਼ਲ ਇੰਜਣ ਹੈ। ਛੋਟੇ ਇੰਜਣ ਦੇ ਨਾਲ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਡਰਾਵਿੰਗ ਫਰੰਟ ਵ੍ਹੀਲ ਦੇ ਨਾਲ ਦਿੱਤਾ ਜਾਵੇਗਾ ਜਦ ਕਿ ਵੱਡੇ ਡੀਜ਼ਲ ਇੰਜਣ ਦੇ ਨਾਲ 6 ਸਪੀਡ ਮੈਨੂਅਲ ਅਤੇ 9 ਸਪੀਡ ਆਟੋਮੈਟਿਕ ਗਿਅਰਬਾਕਸ ਆਪਸ਼ਨ ਦੇ ਤੌਰ 'ਤੇ ਦਿੱਤਾ ਜਾਵੇਗਾ। ਵੱਡੇ ਇੰਜਣ ਦੇ ਨਾਲ ਟਰਾਂਸਮਿਸ਼ਨ ਫਰੰਟ ਵ੍ਹੀਲ ਅਤੇ ਆਲ ਵ੍ਹੀਲ ਡਰਾਇਵ ਦੋਨਾਂ ਦੀ ਆਪਸ਼ਨ ਹੋਵੇਗੀ।

ਮੰਨਿਆ ਜਾ ਰਿਹਾ ਹੈ ਕਿ ਨਵੀਂ ਫਿਏਟ SUV 'ਚ ਕੁਝ ਖਾਸ ਫੀਚਰ ਵੀ ਹੋਣਗੇ ਜਿਵੇਂ ਐੱਫ. ਸੀ. ਏ ਦਾ 5 ਇੰਚ ਯੂਕਨੈਕਟ ਇੰਫੋਟੇਨਮੇਂਟ ਸਿਸਟਮ ਅਤੇ 7 ਇੰਚ ਐੱਮ. ਆਈ. ਡੀ.  ਇਸ ਤੋਂ ਇਲਾਵਾ ਰਿਵਰਸ ਪਾਰਕਿੰਗ ਸੈਂਸਰ ਅਤੇ ਕੈਮਰਾ, 7 ਏਅਰਬੈਗਸ ਅਤੇ ਪੈਨਾਰੋਮਿਕ ਗਲਾਸ ਰੂਫ ਆਦਿ ਵੀ ਹੋਣ ਦੀ ਸੰਭਾਵਨਾ ਹੈ। 

ਇਹ ਨਵੀਂ SUV ਸਭ ਤੋਂ ਪਹਿਲਾਂ ਸਾਊਥ ਅਮਰੀਕੀ ਮਾਰਕੀਟ 'ਚ ਉਤਾਰਾ ਜਾਵੇਗਾ ਅਤੇ ਉਸ ਤੋਂ ਬਾਅਦ ਦੁਨੀਆਭਰ ਦੇ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।


Related News