10 ਮਾਰਚ ਨੂੰ ਭਾਰਤ 'ਚ ਦਸਤਕ ਦੇਵੇਗੀ Ferrari 812 Superfast
Saturday, Mar 10, 2018 - 11:45 AM (IST)

ਜਲੰਧਰ - ਸੁਪਰਕਾਰ ਨਿਰਮਾਤਾ ਕੰਪਨੀ ਫੇਰਾਰੀ ਭਾਰਤ 'ਚ ਜਲਦ ਹੀ ਆਪਣੀ 812 ਸੁਪਰਫਾਸਟ ਕਾਰ ਨੂੰ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੰਪਨੀ ਆਪਣੀ ਇਸ ਨਵੀਂ ਕਾਰ ਨੂੰ 10 ਮਾਰਚ ਨੂੰ ਲਾਂਚ ਕਰੇਗੀ। ਹਾਂਲਾਕਿ ਕੰਪਨੀ ਨੇ ਕਾਰ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਫਰਾਰੀ 812 ਸੁਪਰਫਾਸਟ ਦੀ ਅਨੁਮਾਨਿਤ ਕੀਮਤ 5 ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗੀ। ਇਸ ਸੁਪਰਫਾਸਟ ਕਾਰ ਦਾ ਮੁਕਾਬਲਾ ਐਸਟਨ ਮਾਰਟਿਨ 4211, ਬੈਂਟਲੇ ਕਾਂਟਿਨੇਂਟਲ ਜੀ. ਟੀ. ਅਤੇ ਪਾਪੂਲਰ ਲੈਂਬੌਰਗਿਨੀ ਅਵੇਂਟਾਡੋਰ ਐੱਸ ਨਾਲ ਹੋਵੇਗਾ।
ਪਾਵਰ ਡਿਟੇਲਸ
ਦੁਨੀਆਭਰ ਦੀ ਕਾਰ ਕੰਪਨੀਆਂ ਇਲੈਕਟ੍ਰਿਕ ਵਾਹਨਾਂ ਦੀ ਵੱਲ ਆਪਣਾ ਰੁੱਖ਼ ਕਰ ਚੁੱਕੀਆਂ ਹਨ। ਅਜਿਹੇ 'ਚ ਕਾਰ ਦੇ ਨਾਲ ਇਹ ਆਖਰੀ ਨੈਚੂਰਲੀ ਐਸਪਾਇਰਡ V12 ਇੰਜਣ ਹੋ ਸਕਦਾ ਹੈ। ਇਹ ਇੰਜਣ 789 bhp ਦੀ ਪਾਵਰ ਅਤੇ 819 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ।
ਉਥੇ ਹੀ ਇਸ ਇੰਜਣ ਪਾਵਰ ਦੀ ਜਾਂਚ ਕਰਨ ਦੇ ਨਵਾਂ ਫਰਾਰੀ ਟਰੈਕਸ਼ਨ ਕੰਟਰੋਲ ਸਿਸਟਮ ਲਗਾਇਆ ਹੈ। ਇਹ ਰਿਅਰ ਵ੍ਹੀਲ ਡਰਾਇਵ ਕਾਰ ਹੈ ਅਤੇ ਕੰਪਨੀ ਨੇ ਇਸ 'ਚ ਪਿਛਲੇ ਪਹੀਏ ਨੂੰ ਕੰਟਰੋਲ ਕਰਨ ਲਈ ਰਿਅਰ ਵ੍ਹੀਲ ਸਟੀਅਰਿੰਗ ਵੀ ਦਿੱਤੀ ਗਈ ਹੈ।
ਰਫਤਾਰ
ਫਰਾਰੀ ਨੇ ਆਪਣੀ ਨਵੀਂ ਕਾਰ 812 ਸੁਪਰਫਾਸਟ ਨੂੰ ਬੇਹੱਦ ਤੇਜ਼ ਰਫਤਾਰ ਬਣਾਇਆ ਹੈ ਅਤੇ ਕਾਰ ਦੀ ਟਾਪ ਸਪੀਡ 340 ਕਿ. ਮੀ/ਘੰਟਾ ਹੈ।
ਡਿਜ਼ਾਇਨ
ਨਵੀਂ ਫਰਾਰੀ 812 ਸੁਪਰਫਾਸਟ ਨੂੰ ਫਰਾਰੀ ਦੀ ਨਵੀਂ ਡਿਜ਼ਾਇਨ ਲੈਗਵੇਜ਼ 'ਤੇ ਬਣਾਇਆ ਗਿਆ ਹੈ ਅਤੇ ਕਾਰ ਵਿਚ ਬੇਹੱਦ ਪਤਲੇ ਅਤੇ ਸ਼ਾਨਦਾਰ ਲੁੱਕ ਵਾਲੇ ਹੈਡਲੈਂਪਸ ਦੇ ਨਾਲ ਚੌੜੀ ਫਰੰਟ ਗਰਿਲ ਲਗਾਈ ਗਈ ਹੈ।