Ferrari ਦੀ ਸੁਪਰਕਾਰ 488 GTO ਦੀਆਂ ਤਸਵੀਰਾਂ ਅਤੇ ਡੀਟੇਲ ਹੋਈ ਲੀਕ

Saturday, Jan 27, 2018 - 05:17 PM (IST)

Ferrari ਦੀ ਸੁਪਰਕਾਰ 488 GTO ਦੀਆਂ ਤਸਵੀਰਾਂ ਅਤੇ ਡੀਟੇਲ ਹੋਈ ਲੀਕ

ਜਲੰਧਰ- ਲਗਜ਼ਰੀ ਕਾਰ ਮੇਕਰ ਫਰਾਰੀ ਦੀ ਫਰਾਰੀ 488 ਸੀਰੀਜ ਕਾਰਾਂ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੁਣ ਇਸ ਸੀਰੀਜ ਦੀ ਨਵੀਂ ਕਾਰ, Ferrari 488GTO ਦੀ ਤਸਵੀਰ ਅਤੇ ਡੀਟੇਲਸ ਲੀਕ ਹੋ ਗਈ ਹੈ। ਇਹ ਸੁਪਰਕਾਰ 2018 ਜਨੇਵਾ ਆਟੋ ਸ਼ੋਅ 'ਚ ਡੈਬਿਊ ਕਰ ਸਕਦੀ ਹੈ। ਇਸ ਨਵੀਂ ਸੁਪਰਕਾਰ 'ਚ 700 ਬੀ. ਐੱਚ. ਪੀ ਤੋਂ ਜ਼ਿਆਦਾ ਪਾਵਰ ਜਨਰੇਟ ਕਰਨ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਵੀ ਜੀ. ਟੀ. ਓ ਬੈਜ਼ ਦੇ ਤਹਿਤ ਕਾਰਾਂ ਆਉਂਦੀ ਰਹੀ ਹਨ।

ਫਰਾਰੀ 488GTO 'ਚ ਟਰਬੋ-ਚਾਰਜਡ ਵੀ8 ਇੰਜਣ ਹੋਵੇਗਾ ਅਤੇ ਇਸ 'ਚ ਹਾਇ-ਬਰਿਡ ਤਕਨੀਕ ਨਹੀਂ ਹੋਵੇਗੀ, ਜਿਸ ਦੇ ਹੋਣ ਦੀ ਪਹਿਲਾਂ ਉਮੀਦ ਕੀਤੀਆਂ ਜਾ ਰਹੀ ਸੀ। ਇਹ ਸਟੈਂਡਰਡ ਕਾਰ ਦੇ ਮੁਕਾਬਲੇ 10 ਫੀਸਦੀ ਹਲਕੀ ਹੈ। ਨਵੀਂ ਸੁਪਰਕਾਰ 'ਚ ਦੋਨਾਂ ਬੰਪਰਸ, ਹੁੱਡ ਅਤੇ ਡੋਰ ਪੈਨਲਸ ਨੂੰ ਕਾਰਬਨ ਫਾਇਬਰ ਨਾਲ ਬਣਾਇਆ ਗਿਆ ਹੈ। ਫਰਾਰੀ 488GTO 'ਚ 20 ਇੰਚ ਫੁੱਲ ਕਾਰਬਨ ਫਾਇਬਰ ਵ੍ਹੀਲਜ਼ ਹੋਣਗੇ। ਇਸ ਦੇ ਇੰਟੀਰਿਅਰ 'ਚ ਕਲਵ ਬਾਕਸ ਨਹੀਂ ਦਿੱਤਾ ਗਿਆ ਹੈ।PunjabKesari

488GTO ਦਾ ਸਟਾਈਲ 488 ਚੈਲੇਂਜ ਰੇਸ ਕਾਰ ਤੋਂ ਇੰਸਪਾਇਰਡ ਹੈ। ਇਸ ਦੀ ਰਿਅਰ ਲੁੱਕ ਕਾਫ਼ੀ ਅਗ੍ਰੇਸਿਵ ਹੈ। ਦੋਨੋਂ ਟੇਲ ਲੈਂਪਸ ਦੇ 'ਚ ਇਕ ਵੱਡੇ ਕਾਰਬਨ ਪੀਸ ਨੂੰ ਵੀ ਜਗ੍ਹਾ ਮਿਲੀ ਹੈ। ਕਾਰ ਲਿਮਟਿਡ ਅਡਿਸ਼ਨ ਹੋਵੇਗੀ ਮਤਲਬ ਇਸ ਦੀ ਸੀਮਿਤ ਯੂਨੀਟਸ ਹੀ ਬਣਨਗੀਆਂ ।


Related News