ਮਹਿੰਦਰਾ Thar ਦੇ ਨਵੇਂ Modified ਵਰਜ਼ਨ ਦਾ ਸਕੈਚ ਟੀਜ਼ਰ ਕੀਤਾ ਜਾਰੀ
Wednesday, Apr 26, 2017 - 02:48 PM (IST)

ਜਲੰਧਰ- ਡੀ. ਸੀ ਡਿਜ਼ਾਇਨ ਨੇ ਮਹਿੰਦਰਾ ਥਾਰ ਦੇ ਮਾਡੀਫਾਇਡ ਵਰਜ਼ਨ ''ਤੇ ਕੰਮ ਕਰ ਰਹੀ ਹੈ ਅਤੇ ਕੰਪਨੀ ਨੇ ਇਸ ਦਾ ਸਕੈਚ ਜਾਰੀ ਕੀਤਾ ਹੈ। ਥਾਰ ਦੇ ਨਵੇਂ ਵਰਜਨ ਦਾ ਟੀਜ਼ਰ ਸਕੈਚ ਡੀ. ਸੀ ਡਿਜ਼ਾਇਨ ਦੇ ਸੋਸ਼ਲ ਮੀਡੀਆ ਚੈਨਲ ''ਤੇ ਜਾਰੀ ਕੀਤਾ ਗਿਆ ਹੈ ਜੋ ਦਿਖਾਉਂਦਾ ਹੈ ਕਿ ਮਾਡੀਫਿਕੇਸ਼ਨ ਸਫਲ ਹੋ ਚੁੱਕਿਆ ਹੈ। ਨਵੇਂ ਡਿਜ਼ਾਇਨ ਦੇ ਸਕੈਚ ਨੂੰ ਵੇਖ ਕੇ ਕਿਹਾ ਜਾ ਰਿਹਾ ਹੈ ਇਸਦੇ ਮਜਬੂਤ ਫ੍ਰੰਟ ਬੰਪਰ ''ਚ ਬੁਲ ਵਾਰ ਇੰਟੀਗ੍ਰੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰਡਨਾਇਜ਼ਡ ਫੇਂਡਰ ਦੇ ਨਾਲ ਐੱਲ. ਈ. ਡੀ ਡੀ. ਆਰ. ਐੱਲ ਨੂੰ ਵੀ ਜੋੜਿਆ ਗਿਆ ਹੈ। ਆਰੀਜਿਨਲ ਥਾਰ ''ਚ ਸਾਇਡ ਇੰਡੀਕੇਟਰ ਸੀ ਜਿਸ ਨੂੰ ਬਦਲਿਆ ਗਿਆ ਹੈ। ਉਂਝ ਅਜਿਹਾ ਲਗਦਾ ਹੈ ਕਿ ਗਰਿਲ, ਹੁਡ ਅਤੇ ਡੋਰ ਨੂੰ ਆਰਿਜਿਨਲ ਥਾਰ ਤੋਂ ਹੀ ਲਿਆ ਜਾਵੇਗਾ। ਰਿਅਰ ਫੇਂਡਰ ਨੂੰ ਹੋਰ ਚੌੜਾ ਕੀਤਾ ਗਿਆ ਹੈ। ਇਸ ''ਚ ਬਦਲਾਵ ਕਰਦੇ ਹੋਏ ਉੱਥੇ ਸੀ ਸ਼ੇਪ ਦੀ ਐੱਲ. ਈ. ਡੀ ਟੇਲ ਲੈਂਪਸ ਲਗਾਏ ਗਏ ਹਨ। ਪਿੱਛੇ ਦਾ ਦਰਵਾਜਾ ਵੀ ਡਿਜ਼ਾਇਨ ਦੇ ਤੌਰ ''ਤੇ ਤਾਂ ਬਦਲਿਆ ਹੀ ਗਿਆ ਹੈ ਇਸ ਤੋਂ ਇਲਾਵਾ ਪੂਰੇ ਸੀ ਪਿਲਰਸ ਨੂੰ ਕਾਲੇ ਸ਼ੀਸ਼ੇ ਨਾਲ ਚੌਹਾਂ ਪਾਸਿਓ ਕਵਰ ਕੀਤਾ ਗਿਆ ਹੈ। ਕਾਂਟਰੈਸਟ ਕਲਰ ''ਚ ਨਵਾਂ ਫਲੋਟਿੰਗ ਰੂਫ ਵੀ ਦਿੱਤਾ ਗਿਆ ਹੈ ਜਿਸ ''ਚ ਲਾਈਟਸ ਅਤੇ ਹੁਕਸ ਵੀ ਅਟੈਚ ਕੀਤੇ ਗਏ ਹਨ।
ਥਾਰ ਦੀ ਨਵੀਂ ਤਸਵੀਰ ਨੂੰ ਵੇਖਕੇ ਲਗ ਰਿਹਾ ਹੈ ਕਿ ਟਾਇਰ ਜ਼ਿਆਦਾ ਚੌੜੇ ਕੀਤੇ ਗਏ ਹਨ। ਰਿਅਰ ਬੰਪਰ ''ਤੇ ਵਧਿਆ ਕੰਮ ਕਰਦੇ ਹੋਏ ਇਸ ਦੇ ਫੁੱਟ ਰੈਸਟ ਨੂੰ ਬਦਲਿਆ ਗਿਆ ਹੈ। ਸਪੇਅਰ ਵ੍ਹੀਲ, ਸਾਇਡ ਸਟੈਪਸ ਅਤੇ ਆਫ ਰੋਡ ਲਈ ਰਬੜਸ ਵੀ ਦਿੱਤਾ ਗਿਆ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਮਕੈਨਿਕਲ ਬਦਲਾਵ ਵੀ ਥਾਰ ''ਚ ਕੀਤਾ ਜਾਵੇਗਾ ਜਾਂ ਨਹੀਂ। ਕੰਪਨੀ ਵਲੋਂ ਨਵੀਂ ਥਾਰ ਨੂੰ ਲੈ ਕੇ ਆਧਿਕਾਰਕ ਘੋਸ਼ਣਾ ਅਜੇ ਤੱਕ ਨਹੀਂ ਕੀਤੀ ਗਈ ਹੈ। ਪਰ ਇਸ ਤੋਂ ਬਾਅਦ ਹੀ ਨਵੀਂ ਕੀਮਤਾਂ ਅਤੇ ਕੰਫੀਗਰੇਸ਼ਨ ਦੇ ਬਾਰੇ ''ਚ ਜਾਣਕਾਰੀ ਮਿਲ ਪਾਏਗੀ।
ਫਿਲਹਾਲ ਇਹ ਐੱਸ ਯੂ. ਵੀ ਅਜੇ ਦੋ ਇੰਜਣਾਂ ਦੇ ਨਾਲ ਉਪਲੱਬਧ ਹੈ। ਪਹਿਲਾ NEF TCI-CRDe 2.5-ਲਿਟਰ ਡੀਜਲ ਇੰਜਣ ਜੋ ਕਿ 79 ਕਿਲੋਵਾਟ (105 ਬੀ. ਐੱਚ. ਪੀ ) ਦਾ ਪਾਵਰ 3,800 ਆਰ. ਪੀ. ਐੱਮ ''ਤੇ ਅਤੇ 247 ਐਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਦੂੱਜਾ ਇੰਜਣ M2DICR 2.5-ਲਿਟਰ ਡੀਜਲ ਇੰਜਣ ਜੋ ਕਿ 46 ਕਿਲੋਵਾਟ ( 63 ਬੀ. ਐੱਚ. ਪੀ) ਪਾਵਰ 3, 200 ਆਰ. ਪੀ. ਐੱਮ ''ਤੇ ਅਤੇ 195ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ''ਚ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਗਿਆ ਹੈ।