Datsun ਦੀ ਇਹ ਨਵੀਂ ਕਾਰ ਹੋਵੇਗੀ ਹੋਰ ਵੀ ਪਾਵਰਫੁੱਲ, ਕਵਿੱਡ ਅਤੇ ਆਲਟੋ ਮਿਲੇਗੀ ਟੱਕਰ

Tuesday, Jun 20, 2017 - 02:40 PM (IST)

ਜਲੰਧਰ- ਡੈਟਸਨ ਆਪਣੀ ਹੈਚਬੈਕ ਕਾਰ ਰੈਡੀ ਗੋ ਨੂੰ ਹੁਣ ਜ਼ਿਆਦਾ ਪਾਵਰਫੁੱਲ ਬਣਾਉਣ ਜਾ ਰਹੀ ਹੈ। ਕੰਪਨੀ ਹੁਣ ਇਸ ਕਾਰ ਨੂੰ ਹੁਣ 1 ਲਿਟਰ ਦੇ ਪੈਟਰੋਲ ਇੰਜਣ ਦੇ ਨਾਲ ਲਾਂਚ ਕਰੇਗੀ। ਜਾਣਕਾਰੀ ਦੀਆਂ ਮੰਨੀਏ ਤਾਂ ਕੰਪਨੀ 1 ਲਿਟਰ ਵਾਲੀ ਰੈਡੀ-ਗੋ ਨੂੰ ਇਸ ਸਾਲ ਜੁਲਾਈ ਤੱਕ ਲਾਂਚ ਕਰ ਸਕਦੀ ਹੈ। ਸਭ ਤੋਂ ਪਹਿਲਾਂ ਕੰਪਨੀ ਨੇ ਡੈਟਸਨ ਰੈਡੀ ਗੋ ਨੂੰ ਜੁਲਾਈ 2016 'ਚ ਉਤਾਰਿਆ ਸੀ ਇਸ ਤੋਂ ਬਾਅਦ ਕੰਪਨੀ ਨੇ ਇਸ ਦਾ ਸਪੈਸ਼ਲ ਪੈਕੇਜ ਰੈਡੀ ਗੋ ਸਪੋਰਟਸ ਲਾਂਚ ਕੀਤਾ ਸੀ।

ਕਵਿਡ ਵਾਲਾ ਮਿਲੇਗਾ ਇੰਜਣ
-  ਡੈਟਸਨ ਰੇਡੀ ਗੋ ਦੇ ਪਲੇਟਫਾਰਮ 'ਤੇ ਬਣੀ ਰੇਨੋ ਦੀ ਕਵਿਡ ਅਤੇ ਕਵਿਡ 'ਚ ਲਗਾ 1.0 ਲਿਟਰ ਦਾ ਇੰਜਣ ਜੋ ਕਿ ਨਵੰਬਰ 2016 'ਚ ਲਾਂਚ ਕੀਤਾ ਗਿਆ ਸੀ। 
-  ਜਾਣਕਾਰਾਂ ਮੁਤਾਬਕ ਨਿਸਾਨ ਵੀ ਡੈਟਸਨ ਰੈਡੀ ਗੋ 'ਚ ਕਵਿਡ ਵਾਲਾ 1.0 ਲਿਟਰ ਇੰਜਣ ਲਿਆ ਸਕਦੀ ਹੈ।
-  ਰੈਡੀ ਗੋ ਦਾ ਇਹ ਇੰਜਣ ਕਵਿੱਡ ਦੀ ਤਰ੍ਹਾਂ ਹੀ ਆਟੋਮੈਟੇਡ ਮੈਨੂਅਲ ਟਰਾਂਸਮਿਸ਼ਨ (AMT) ਗਿਅਰਬਾਕਸ ਨਾਲ ਲੈਸ ਹੋਵੇਗਾ।  
-  1.0 ਲਿਟਰ ਇੰਜਣ ਅਤੇ 1M“ ਆਪਸ਼ਨ ਰੈਡੀ ਗੋ ਦੇ ਟਾਪ-ਐਂਡ S ਵੇਰਿਅੰਟ 'ਚ ਹੀ ਉਪਲੱਬਧ ਹੋਵੇਗਾ।

PunjabKesari

ਕੀ ਹੋਵੇਗਾ ਰੈਡੀ ਗੋ ਦਾ ਪਾਵਰ ਸਪੈਸੀਫਿਕੇਸ਼ਨ 
-  ਡੈਟਸਨ ਦੀ ਐਂਟਰੀ ਲੈਵਲ ਹੈੱਚਬੈਕ ਕਾਰ ਰੈਡੀ ਗੋ ਦੇ ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 1.0 ਲਿਟਰ ਪੈਟਰੋਲ ਇੰਜਣ ਮਿਲੇਗਾ।
-  ਇਹ ਇੰਜਣ 68Ps ਦੀ ਪਾਵਰ ਦੇ ਨਾਲ 91Nm ਦਾ ਟਾਰਕ ਜਨਰੇਟ ਕਰੇਗਾ।
-  ਇੰਜਣ 5 ਸਪੀਡ ਮੈਨੂਅਲ ਗਿਅਰਬਾਕਸ ਅਤੇ AMT ਗਿਅਰਬਾਕਸ ਨਾਲ ਲੈਸ ਹੋਵੇਗਾ।

PunjabKesari

ਕੀ ਹੋਵੇਗੀ ਨਵੀਂ ਰੈਡੀ ਗੋ ਦੀ ਕੀਮਤ
ਭਾਰਤ 'ਚ ਮੌਜੂਦਾ ਡੈਟਸਨ ਰੈਡੀ ਗੋ ਦੀ ਕੀਮਤ 2.38 ਲੱਖ ਤੋਂ ਲੈ ਕੇ 3.58 ਲੱਖ ਰੁਪਏ (ਦਿੱਲੀ ਐਕਸ ਸ਼ੋਰੂਮ) ਹੈ। 
-  ਕੰਪਨੀ 1.0 ਲਿਟਰ ਵੇਰਿਅੰਟ ਦੀ ਕੀਮਤ ਮੌਜੂਦਾ ਮਾਡਲ ਤੋਂ ਥੋੜ੍ਹੀ ਜ਼ਿਆਦਾ ਰੱਖ ਸਕਦੀ ਹੈ।
-  ਕੰਪਨੀ ਰੈਡੀ ਗੋ 1.0L ਦੀ ਅਨੁਮਾਨਿਤ ਕੀਮਤ 3.85 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਅਤੇ ਰੈਡੀ ਗੋ AMT ਵੇਰਿਅੰਟ ਦੀ ਕੀਮਤ 4 ਲੱਖ ਰੁਪਏ ਰੱਖ ਸਕਦੀ ਹੈ।

ਡੈਟਸਨ ਰੈਡੀ ਗੋ ਨੂੰ ਮਿਲਿਆ ਚੰਗਾ ਰਿਸਪਾਂਸ
-  ਰੈਡੀ ਗੋ ਦਾ 800 cc ਮਾਡਲ ਲੋਕਾਂ ਨੂੰ ਪਸੰਦ ਆ ਰਿਹਾ ਹਨ ਅਤੇ ਇਸ ਕਾਰ ਦੀ ਸੇਲ ਵੀ ਚੰਗੀ ਹੈ ਉਥੇ ਹੀ ਕੰਪਨੀ ਦਾ ਮੰਨਣਾ ਹੈ ਕਿ 1.0 ਲਿਟਰ ਇੰਜਣ ਅਤੇ AMT ਵੇਰਿਅੰਟ ਨੂੰ ਉਤਾਰਣ ਦੇ ਬਾਅਦ ਉਹ ਬਾਜ਼ਾਰ 'ਚ ਆਪਣੀ ਹਿੱਸੇਦਾਰੀ ਵਧਾ ਲਵੇਂਗੀ।


Related News