BMW ਨੇ ਭਾਰਤ 'ਚ ਲਾਂਚ ਕੀਤੀਆਂ ਦੋ ਐਡਵੇਂਚਰ ਟੂਰਿੰਗ ਬਾਈਕਸ, ਜਾਣੋ ਖੂਬੀਆਂ

Saturday, Sep 29, 2018 - 02:13 PM (IST)

BMW ਨੇ ਭਾਰਤ 'ਚ ਲਾਂਚ ਕੀਤੀਆਂ ਦੋ ਐਡਵੇਂਚਰ ਟੂਰਿੰਗ ਬਾਈਕਸ, ਜਾਣੋ ਖੂਬੀਆਂ

ਜਲੰਧਰ- ਬੀ. ਐੱਮ ਡਬਲਿਯੂ (BMW Motorrad india) ਨੇ ਭਾਰਤ 'ਚ ਆਪਣੀ ਦੋ ਨਵੀਆਂ ਅਡਵੈਂਚਰ ਬਾਈਕਸ F 750 GS ਤੇ F 850 GS ਲਾਂਚ ਕਰ ਦਿੱਤੀ। ਦੋਨਾਂ ਬਾਈਕਸ Standard, Pro ਤੇ Pro Low Suspension ਨਾਂ ਦੇ ਤਿੰਨ ਵੇਰੀਐਂਟ 'ਚ ਪੇਸ਼ ਕੀਤੀ ਗਈਆਂ ਹਨ। ਕੰਪਨੀ ਨੇ ਬੀ. ਐੱਮ. ਡਬਲਿਯੂ F 750 GS ਤੇ ਬੀ. ਐੱਮ. ਡਬਲਿਯੂ F 850 GS ਦੇ ਸਟੈਂਡਰਡ ਵੇਰੀਐਂਟ ਦੀ ਕੀਮਤ 11.95 ਲੱਖ ਰੁਪਏ 'ਤੇ 12.95 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਹੈ। ਇਨ੍ਹਾਂ ਦੋਨਾਂ ਬਾਈਕਸ ਦੀ ਸਟਾਈਲਿੰਗ ਬੀ. ਐੱਮ. ਡਬਲਿਯੂ ਦੀ ਫਲੈਗਸ਼ਿਪ ਅਡਵੈਂਚਰ ਟੂਰ ਵਾਲੀ ਬਾਈਕ R 1200 GS ਤੋਂ ਪ੍ਰੇਰਿਤ ਹੈ। ਅਡਵੈਂਚਰ ਟੂਰ ਵਾਲੀ ਇਨ੍ਹਾਂ ਦੋਨਾਂ ਬਾਈਕਸ ਦੀ ਭਾਰਤ 'ਚ ਬੁਕਿੰਗ ਸ਼ੁਰੂ ਹੋ ਗਈ ਹੈ।PunjabKesari 

ਸਟਾਈਲ ਦੀ ਗੱਲ ਕਰੋ, ਤਾਂ ਇਹ ਦੋਨਾਂ ਬਾਈਕਸ ਦੁਬਾਰਾ ਡਿਜ਼ਾਈਨ ਕੀਤੇ ਗਏ ਸੈਮੀ-ਡਿਜੀਟਲ ਇੰਟਸਟਰੂਮੇਂਟ ਕਲਸਟਰ ਨਾਲ ਲੈਸ ਹਨ। ਇਨ੍ਹਾਂ 'ਚ ਬਲੂਟੁੱਥ ਕੁਨੈੱਕਟੀਵਿਟੀ ਦੇ ਨਾਲ 6.5 ਇੰਚ ਦਾ ਫੁੱਲ- ਕਲਰ ਟੀ. ਐੱਫ. ਟੀ ਡਿਸਪਲੇਅ ਦਿੱਤੀ ਗਈ ਹੈ। ਬੀ. ਐੱਮ. ਡਬਲਿਯੂ ਨੇ ਇਨ੍ਹਾਂ ਦੋਵਾਂ ਬਾਈਕਸ 'ਚ 853cc ਦਾ ਟਵਿਨ-ਸਿਲੰਡਰ ਇੰਜਣ ਦਿੱਤਾ ਹੈ। 6 750 ਦਾ ਇੰਜਨ 77bhp ਦੀ ਪਾਵਰ ਤੇ 83Nm ਟਾਰਕ ਜਨਰੇਟ ਕਰਦਾ ਹੈ। ਉਥੇ ਹੀ, 6 850 'ਚ ਲਗਾ ਇੰਜਣ 85bhp ਤੇ 92Nm ਟਾਰਕ ਜਨਰੇਟ ਕਰਦਾ ਹੈ। 

ਇਨ੍ਹਾਂ ਦੇ ਬੇਸ ਵੇਰੀਐਂਟ 'ਚ Rain ਅਤੇ Road ਨਾਂ ਨਾਲ ਦੋ ਰਾਈਡਿੰਗ ਮੋਡ ਦਿੱਤੇ ਗਏ ਹਨ। ਕਸਟਮਰਸ Dynamic ਤੇ Enduro ਨਾਂ ਦੇ ਦੋ ਹੋਰ ਆਪਸ਼ਨਲ ਰਾਈਡਿੰਗ ਮੋਡ ਚੁੱਣ ਸਕਦੇ ਹਨ।  ਇਸ ਮਿਡ-ਰੇਂਜ ਅਡਵੈਂਚਰ ਟੂਰਰ ਬਾਈਕ 'ਚ ਨਵਾਂ ਮੋਨੋਕਾਕ ਫ੍ਰੇਮ ਤੇ ਰੀਵਾਇਜ਼ਡ ਸਸਪੈਂਸ਼ਨ ਦਿੱਤਾ ਗਿਆ ਹੈ। ਬੀ. ਐੱਮ. ਡਬਲਿਯੂ ਐਫ 750 ਜੀ. ਐੱਸ ਤੇ ਬੀ. ਐੱਮ. ਡਬਲਿਯੂ ਐੱਫ 850 ਜੀ. ਐੱਸ ਦੇ ਸਟੈਂਡਰਡ ਵੇਰੀਐਂਟ ਸਲਿਪਰ ਕਲਚ, ਏ. ਐੱਸ. ਸੀ (ਆਟੋਮੈਟਿਕ ਸਟੇਬੀਲਿਟੀ ਕੰਟਰੋਲ), ਡਿਊਲ ਚੈਨਲ ਏ. ਬੀ. ਐੱਸ, ਐੱਲ ਈ. ਡੀ ਹੈੱਡਲਾਈਟ, ਕਰੂਜ਼ ਕੰਟਰੋਲ ਤੇ ਡੀ. ਆਰ. ਐੱਲ ਜਿਹੇ ਫੀਚਰਸ ਨਾਲ ਲੈਸ ਹਨ।PunjabKesari

ਇਸ ਤੋਂ ਇਲਾਵਾ ਦੋਵਾਂ ਨਵੀਂ ਬਾਈਕਸ ਦੇ ਪ੍ਰੋ ਵੇਰੀਐਂਟ 'ਚ ਡੀ. ਟੀ. ਸੀ (ਡਾਇਨੈਮਿਕ ਟ੍ਰੈਕਸ਼ਨ ਕੰਟਰੋਲ), ਡਾਇਨੈਮਿਕ ਈ. ਐੱਸ. (ਸੈਮੀ ਐਕਟਿਵ ਸਸਪੈਂਸ਼ਨ ਸਿਸਟਮ), ਗਿਅਰਸ਼ਿਫਟ ਅਸਿਸਟ (ਕਵਿੱਕ ਸ਼ਿਫਟਰ), ਕਾਰਨਿੰਗ ਏੇ. ਬੀ. ਐੱਸ ਤੇ ਲਗੇਜ ਪੈਕ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ। ਉਥੇ ਹੀ  Pro Low Suspension ਵੇਰੀਐਂਟ 'ਚ ਲੋਅਰ ਸੀਟ ਹਾਈਟ ਦੇ ਨਾਲ ਸਸਪੈਂਸ਼ਨ ਘੱਟ ਕਰਨ ਦੀ ਇਕ ਕਿੱਟ ਦਿੱਤੀ ਗਈ ਹੈ।PunjabKesari

ਤਿੰਨਾਂ ਵੇਰੀਐਂਟਸ ਦੀ ਕੀਮਤ
ਤਿੰਨ ਵੇਰੀਐਂਟ 'ਚ ਲਾਂਚ ਕੀਤੀ ਗਈ BMW F 750 GS ਦੇ ਸਟੈਂਡਰਡ ਵੇਰੀਐਂਟ ਦੀ ਕੀਮਤ 11,95,000 ਰੁਪਏ ਹੈ, ਜਦ ਕਿ Pro Low Suspension ਵੇਰੀਐਂਟ ਦੀ ਕੀਮਤ 13,20, 000 ਰੁਪਏ ਤੇ Pro ਵੇਰੀਐਂਟ ਦੀ ਕੀਮਤ 13,40,000 ਰੁਪਏ ਹੈ। ਉਥੇ ਹੀ, BMW F 850 GS  ਦੇ ਸਟੈਂਡਰਡ ਵੇਰੀਐਂਟ ਦੀ ਕੀਮਤ 12,95,000 ਰੁਪਏ, Pro Low Suspension ਵੇਰਿਐਂਟ ਦੀ ਕੀਮਤ 14, 20,000 ਰੁਪਏ ਤੇ Pro ਵੇਰੀਐਂਟ ਦੀ ਕੀਮਤ 14,40,000 ਰੁਪਏ ਰੱਖੀ ਗਈ ਹੈ। ਇਹ ਸਾਰੀਆਂ ਕੀਮਤਾਂ ਭਾਰਤ 'ਚ ਐਕਸ ਸ਼ੋਰੂਮ ਹਨ।


Related News