ਭਾਰਤ ਵਿਚ ਮਿਲਣ ਵਾਲੀਆਂ ਬੈਸਟ Hatchback Cars

Friday, Dec 30, 2016 - 11:48 AM (IST)

ਭਾਰਤ ਵਿਚ ਮਿਲਣ ਵਾਲੀਆਂ ਬੈਸਟ Hatchback Cars

ਜਲੰਧਰ : ਇੰਟਰਨੈਸ਼ਨਲ ਮਾਰਕੀਟ ਨਾਲ ਤੁਲਨਾ ਕਰੀਏ ਤਾਂ ਕਾਰ ਖਰੀਦਣ ਦੇ ਮਾਮਲੇ ਵਿਚ ਭਾਰਤੀ ਖਰੀਦਦਾਰ ਬਹੁਤ ਵੱਖ ਹਨ। ਇੱਥੇ ਲੋਕ ਲਗਜ਼ਰੀ ਇਕਵਿਪਮੈਂਟਸ ਅਤੇ ਇੰਜਣ ਪਰਫਾਰਮੈਂਸ ਦੀ ਤੁਲਨਾ ਵਿਚ ਇਸ ਗੱਲ ''ਤੇ ਧਿਆਨ ਦਿੰਦੇ ਹਨ ਕਿ ਕਾਰ ਉਨ੍ਹਾਂ ਦੇ ਬਜਟ ਵਿਚ ਹੋਵੇ। ਐਂਟਰੀ ਲੈਵਲ ਕਾਰ ਮਾਰਕੀਟ ਵਿਚ ਬਹੁਤ-ਸਾਰੀਆਂ ਕਾਰਾਂ ਉਪਲੱਬਧ ਹਨ ਜੋ ਨਵੇਂ ਡਿਜ਼ਾਇਨ ਅਤੇ ਬਿਹਤਰੀਨ ਫੀਚਰਸ ਦੇ ਨਾਲ ਆਉਂਦੀਆਂ ਹਨ। ਇਸ ਤੋਂ ਇਲਾਵਾ ਕੁੱਝ ਪੁਰਾਣੀਆਂ ਕਾਰਾਂ ਨਵੇਂ ਰੂਪ ਵਿਚ ਹੁਣ ਵੀ ਲੋਕਪ੍ਰਿਅ ਹਨ।

ਆਓ ਜੀ ਜਾਣਦੇ ਹਾਂ 2016 ਦੀ ਬੈਸਟ ਹੈਚਬੈਕ ਕਾਰਾਂ ਦੇ ਬਾਰੇ ਵਿਚ -

Tata Tiago

ਇੰਡੀਕਾ ਪਲੇਟਫਾਰਮ ਉੱਤੇ ਆਧਾਰਿਤ ਟਾਟਾ ਟਿਆਗੋ ਜਿੱਥੇ ਬਾਹਰ ਤੋਂ ਦੇਖਣ ਉੱਤੇ ਆਕਰਸ਼ਕ ਲਗਦੀ ਹੈ, ਉਥੇ ਹੀ ਇਸ ਕਾਰ ਦੇ ਅੰਦਰ ਲੱਗੀ ਪਲਾਸਟਿਕ ਦੀ ਕੁਵਾਲਿਟੀ ਵੀ ਵਧਿਆ ਹੈ। ਇਸ ਵਿਚ ਫਸਰਟ ਇਨ ਕਲਾਸ ਫੀਚਰਸ ਜਿਵੇਂ ਜੂਕ ਐਪ, ਮਲਟੀ-ਡਰਾਈਵ ਮੋਡਸ (ਈਕੋ ਅਤੇ ਸਿਟੀ) ਦਿੱਤੇ ਗਏ ਹਨ। ਟਿਆਗੋ ਵਿਚ 1.2 ਲਿਟਰ ਰੇਵੋਟਰੋਨ ਪੈਟਰੋਲ ਅਤੇ 1.05 ਲਿਟਰ ਰੇਵੋਟਾਰਕ ਡੀਜ਼ਲ ਇੰਜਨ ਲੱਗਾ ਹੈ। ਇਹ 5 ਸਪੀਡ ਮੈਨੂਅਲ ਗਿਅਰ ਬਾਕਸ ਦੇ ਨਾਲ ਆਉਂਦੀ ਹੈ

 

Maruti Suzuki Baleno

ਮਾਰੂਤੀ ਸੁਜ਼ੂਕੀ ਬਲੇਨੋ ਨੇ ਇਸ ਸਾਲ ਭਾਰਤ ਵਿਚ ਬਹੁਤ ਸੁਰਖੀਆਂ ਬਟੋਰੀਆਂ ਹਨ। ਜੇਕਰ ਤੁਸੀਂ ਸਵਿਫਟ ਤੋਂ ਚੰਗਾ ਵਿਕਲਪ ਚਾਹੁੰਦੇ ਹੋ ਤਾਂ ਉਹ ਬਲੇਨੋ ਹੈ। ਸਟਾਈਲਿਸ਼ ਐਕਸਟੀਰਿਅਰ ਫੀਚਰਸ ਅਤੇ ਸਮਾਰਟ ਸਮੱਗਰੀਆਂ ਨਾਲ ਲੈਸ ਬਲੇਨੋ ਦੇ ਟਾਪ ਵੇਰੀਅੰਟ ਵਿਚ ਸਮਾਰਟਪਲੇ ਇਨਫੋਟੇਨਮੈਂਟ ਸਿਸਟਮ, ਸਮਾਰਟਫੋਨ ਕੁਨੈਕਟ/ਐਪਲ ਕਾਰ ਪਲੇ, ਸਮਾਰਟਫੋਨ ਦੇ ਰਾਹੀਂ ਰਿਮੋਟ ਕੰਟਰੋਲ ਅਸੈੱਸ ਮਿਲਦਾ ਹੈ। ਇਸਦੇ ਇਲਾਵਾ ਡੂਅਲ ਏਅਰਬੈਗਸ ਇਸ ਕਾਰ ਵਿਚ ਸਟੈਂਡਰਡ ਹਨ। ਇਸ ਵਿਚ 1.2 ਲਿਟਰ ਪੈਟਰੋਲ ਅਤੇ 1.3 ਲਿਟਰ ਡੀਜ਼ਲ ਇੰਜਨ ਲੱਗਾ ਹੈ ਜੋ 5 ਸਪੀਡ ਮੈਨੂਅਲ ਅਤੇ ਸੀ. ਵੀ. ਟੀ. ਟਰਾਂਸਮੀਸ਼ਨ ਦੇ ਨਾਲ ਆਉਂਦਾ ਹੈ।

 

Renault Kwid

ਐਂਟਰੀ ਲੈਵਲ ਕਾਰ ਮਾਰਕੀਟ ਵਿਚ ਕਵਿਡ ਦੇ ਨਾਲ ਰੇਨੋ ਨੇ ਇਕ ਵੱਖ ਜਗ੍ਹਾ ਬਣਾ ਲਈ ਹੈ। ਇਹ ਨਵੇਂ ਸੀ. ਐੱਮ. ਐੱਫ. -ਏ ਪਲੇਟਫਾਰਮ ਉੱਤੇ ਆਧਾਰਿਤ ਹੈ ਅਤੇ ਦੇਖਣ ਵਿਚ ਸਟਾਈਲਿਸ਼ ਹੈ। ਇਸ ਵਿਚ ਬਹੁਤ ਸਾਰੇ ਬੈਸਟ ਇਨ ਕਲਾਸ ਫੀਚਰਸ ਦਿੱਤੇ ਗਏ ਹਨ ਜਿਸ ਵਿਚ ਟੱਚ ਸਕ੍ਰੀਨ ਇਨਫੋਟੇਨਮੈਂਟ ਸਿਸਟਮ, 300 ਲਿਟਰ ਦਾ ਬੂਟ ਸਪੇਸ, 180 ਐੱਮ. ਐੱਮ. ਦਾ ਗਰਾਊਂਡ ਕਲਿਅਰੈਂਸ, ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਕੈਬਿਨ ਵਿਚ ਚੰਗੀ ਸਪੇਸ ਮਿਲਦੀ ਹੈ। ਕਵਿੱਡ ਵਿਚ 799 ਸੀ. ਸੀ. ਪੈਟਰੋਲ ਇੰਜਨ ਲੱਗਾ ਹੈ ਜੋ 53 ਬੀ. ਐੱਚ. ਪੀ. ਦੀ ਪਾਵਰ ਅਤੇ 72 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕਵਿਡ ਨੂੰ 1.0 ਲਿਟਰ ਇੰਜਣ ਵੇਰੀਅੰਟ ਵਿਚ ਵੀ ਲਾਂਚ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

 

Hyundai Elite i20

ਇਸ ਸੈਗਮੈਂਟ ਵਿਚ ਬਹੁਤ ਸਾਰੇ ਲੋਕ ਆਈ20 ਨੂੰ ਅਗੇਤ ਦਿੰਦੇ ਹਨ ।ਹਾਲਾਂਕਿ ਇਹ ਕਾਰ ਹੋਰ ਕਾਰਾਂ ਨਾਲੋਂ ਮਹਿੰਗੀ ਹੈ ਪਰ ਇਸ ਵਿਚ ਦਿੱਤੇ ਗਏ ਫੀਚਰਸ ਉਸ ਕਮੀ ਨੂੰ ਪੂਰਾ ਕਰ ਦਿੰਦੇ ਹਨ ।  Fluidic Sculpture 2.0 ਉੱਤੇ ਆਧਾਰਿਤ ਇਲੀਟ ਆਈ20 ਬੈਸਟ ਇਨ ਕਲਾਸ ਐਕਸਟੀਰਿਅਰ ਸਟਾਈਲਿੰਗ ਦੇ ਨਾਲ ਆਉਂਦੀ ਹੈ ।  

 

ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਚੰਗੀ ਸਪੇਸ ਅਤੇ ਇਕਵਿਪਮੈਂਟਸ ਜਿਵੇਂ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ,  ਮਲਟੀ ਫੰਕਸ਼ਨਲ ਸਟੇਅਰਿੰਗ ਵ੍ਹੀਲ, ਕੀ-ਲੈੱਸ ਐਂਟਰੀ, ਸਟਾਰਟ ਸਟਾਪ ਇੰਜਨ ਬਟਨ ਇਸ ਨੂੰ ਬੈਸਟ ਹੈਚਬੈਕ ਦੀ ਲਿਸਟ ਵਿਚ ਸ਼ਾਮਿਲ ਕਰਦੇ ਹਨ । ਇਸ ਵਿਚ 1.2 ਲਿਟਰ ਕਾਪਾ ਡੂਅਲ ਵੀ. ਟੀ. ਵੀ. ਟੀ. ਪੈਟਰੋਲ ਅਤੇ 1.4 ਲਿਟਰ ਯੂ2 ਸੀ. ਆਰ. ਡੀ. ਆਈ. ਡੀਜ਼ਲ ਇੰਜਨ ਦਾ ਆਪਸ਼ਨ ਮਿਲਦਾ ਹੈ । ਦੋਵੇਂ ਇੰਜਨ ਆਪਸ਼ਨਜ਼ ਵਿਚ 5 ਸਪੀਡ ਮੈਨੂਅਲ ਅਤੇ ਡੀਜ਼ਲ ਇੰਜਨ ਵਿਚ 6 ਸਪੀਡ ਮੈਨੂਅਲ ਗਿਅਰ ਬਾਕਸ ਦਾ ਆਪਸ਼ਨ ਮਿਲਦਾ ਹੈ ।

 

Maruti Suzuki Swift

ਪਿਛਲੇ ਕਈ ਸਾਲਾਂ ਤੋਂ ਇਹ ਕਾਰ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ । ਸਮੇਂ ਦੇ ਨਾਲ-ਨਾਲ ਇਸਦੇ ਡਿਜ਼ਾਇਨ ਵਿਚ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲੇ ਹਨ ਅਤੇ ਹੁਣ ਅਜਿਹੀ ਉਮੀਦ ਹੈ ਕਿ ਅਗਲੇ ਸਾਲ ਸਵਿਫਟ ਵਿਚ ਆਟੋਮੈਟਿਕ ਟਰਾਂਸਮੀਸ਼ਨ ਦੇਖਣ ਨੂੰ ਮਿਲੇਗਾ । ਸਵਿਫਟ  ਦੇ ਟਾਪ ਵੇਰੀਅੰਟ ਵਿਚ ਡਰਾਈਵਰ ਅਤੇ ਕੋ- ਪੈਸੇਂਜਰ ਏਅਰਬੈਗਸ ਸਟੈਂਡਰਡ ਆਪਸ਼ਨ ਦੇ ਤੌਰ ਉੱਤੇ ਮਿਲਦੇ ਹਨ । ਇਸ ਵਿਚ 1.2 ਲਿਟਰ, ਕੇ-ਸੀਰੀਜ਼ ਵੀ. ਟੀ. ਵੀ. ਟੀ. ਪੈਟਰੋਲ ਇੰਜਨ ਅਤੇ 1.3 ਲਿਟਰ ਮਲਟੀ ਜੈਟ ਇੰਜਨ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ ਆਉਂਦਾ ਹੈ ।


Related News