ਬਜਾਜ ਨੇ ਭਾਰਤ 'ਚ ਪੇਸ਼ ਕੀਤੀ Pulsar NS160 ਬਾਈਕ, ਜਾਣੋ ਕੀਮਤ
Friday, Jun 30, 2017 - 04:55 PM (IST)
ਜਲੰਧਰ- ਬਜਾਜ ਆਟੋ ਨੇ ਅੱਜ ਭਾਰਤ 'ਚ Pulsar NS160 ਬਾਈਕ ਦੇ ਲਾਂਚ ਦੀ ਘੋਸ਼ਣਾ ਕਰ ਦਿੱਤੀ। 160ਸੀ. ਸੀ ਇੰਜਣ ਸਮਰੱਥਾ ਵਾਲੀ ਇਸ ਬਾਈਕ ਦੀ ਮੁੰਬਈ 'ਚ ਐਕਸ ਸ਼ੋਰੂਮ ਕੀਮਤ 80, 648 ਰੁਪਏ ਰੱਖੀ ਗਈ ਹੈ। ਨਵੀਂ ਜੈਨਰੇਸ਼ਨ ਪਲਸਰ ਐੱਨ. ਐੱਸ 160 ਵਿਸ਼ੇਸ਼ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਹੈ ਜੋ ਰਫਤਾਰ ਦੇ ਸ਼ੌਕੀਨ ਹਨ। ਪ੍ਰੀਮੀਅਮ ਕੁਆਲਿਟੀ, ਇੰਟਰਨੈਸ਼ਨਲ ਸਟਾਈਲ ਅਤੇ ਪਰਫਾਰਮੇਨਸ ਦੇ ਮਾਮਲੇ 'ਚ ਇਸ ਬਾਈਕ ਨੂੰ ਬਜਾਜ਼ ਆਟੋ ਨੇ ਬਿਹਤਰੀਨ ਦੱਸਿਆ ਹੈ।

ਇਸ ਨੂੰ Pulsar NS 150 ਦੇ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਉਥੇ ਹੀ ਇਸ ਦੀ ਸਟਾਇਲ NS 200 ਮਾਡਲ ਤੋਂ ਕਾਪੀ ਕੀਤੀ ਗਈ ਹੈ। ਇਸ ਬਾਈਕ 'ਚ ਕੰਪਨੀ ਨੇ ਪੈਰਾਮੀਟਰ ਫ੍ਰੇਮ ਲਗਾਈ ਹੈ। ਬਾਈਕ 'ਚ 160. 3 ਸੀ. ਸੀ ਦਾ ਆਇਲ-ਕੂਲਡ ਇੰਜਣ ਦਿੱਤਾ ਗਿਆ ਹੈ। ਇੰਟਰਨੈਸ਼ਨਲ ਮਾਰਕੀਟ 'ਚ ਇਹ ਇੰਜਣ 15.2 ਬੀ. ਐੱਚ. ਪੀ ਪਾਵਰ ਅਤੇ 14.6 ਐੱਨ. ਐੱਮ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਬਾਈਕ ਦੇ ਨਾਲ 5 ਸਪੀਡ ਗਿਅਰਬਾਕਸ ਦਿੱਤਾ ਹੈ।

2017 ਬਜਾਜ ਪਲਸਰ NS160 'ਚ ਕਿੱਕ ਸਟਾਰਟ, ਹੈਲੋਜਨ ਹੈੱਡਲਾਈਟ, ਡਿਜੀਟਲ ਐਨਾਲਾਗ ਇੰਸਟਰੂਮੇਂਟ ਕਲਸਟਰ, ਟੈਕੋਮੀਟਰ, ਸਪਲਿਟ ਸੀਟ, ਸਪਲੀਟ ਐੱਲ. ਈ. ਡੀ ਟੇਲਲੈਂਪ ਅਤੇ ਇੰਜਣ ਕੁਆਇਲ ਜਿਹੇ ਫੀਚਰ ਹਨ। ਦੋਨੋਂ ਪਹਿਏ 17 ਇੰਚ ਦੇ ਹਨ। ਇਸ 'ਚ 240ਐੱਮ. ਐੱਮ ਦਾ ਡਿਸਕ ਬ੍ਰੇਕ ਵੀ ਲਗਾਈ ਗਈ ਹੈ। ਇਸ ਬਾਈਕ ਦੀ ਲੁੱਕ ਸਟ੍ਰੀਟ ਫਾਈਟਰ ਵਰਗੀ ਹੈ।

