LED ਡੇ-ਟਾਈਮ ਰਨਿੰਗ ਲਾਈਟਸ ਨਾਲ ਭਾਰਤ ''ਚ ਲਾਂਚ ਹੋਈ ਨਵੀਂ Bajaj Platina Comfortec

Wednesday, Oct 11, 2017 - 06:02 PM (IST)

LED ਡੇ-ਟਾਈਮ ਰਨਿੰਗ ਲਾਈਟਸ ਨਾਲ ਭਾਰਤ ''ਚ ਲਾਂਚ ਹੋਈ ਨਵੀਂ Bajaj Platina Comfortec

ਜਲੰਧਰ- ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਨੇ ਆਪਣੀ ਨਵੀਂ ਬਾਈਕ ਨਿਊ ਪਲੈਟਿਨਾ ਕੰਫਰਟੈਕ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ ਜਿਸ ਦੀ ਕੀਮਤ 46,656 ਰੁਪਏ ਰੱਖੀ ਗਈ ਹੈ। ਦੱਸ ਦਈਏ ਕਿ ਇਹ ਬਾਈਕ ਸਫਰ ਦੌਰਾਨ ਝਟਕੇ ਲੱਗਣ ਤੋਂ ਬਚਾਉਂਦੀ ਹੈ ਅਤੇ ਸਫਰ ਨੂੰ ਆਰਾਮਦਾਇਕ ਬਣਾਉਂਦੀ ਹੈ। ਇਸ ਵਿਚ ਐੱਲ.ਈ.ਡੀ. ਡੀ.ਆਰ.ਐੱਲ. ਅਤੇ ਰਿਵਾਈਜ਼ਡ ਇੰਸਟਰੂਮੈਂਟ ਕਲੱਸਟਰ ਵੀ ਸ਼ਾਮਲ ਹੈ। 

ਇੰਜਣ
ਬਜਾਜ ਦੀ ਨਿਊ ਪਲੈਟਿਨਾ ਕੰਫਰਟੈਕ ਬਾਈਕ 'ਚ 102 ਸੀ.ਸੀ. ਦਾ ਸਿੰਗਲ ਸਿਲੰਡਰ 2-ਵਾਲਵ ਡੀ.ਟੀ.ਐੱਸ.-ਆਈ ਇੰਜਣ ਲੱਗਾ ਹੈ ਜੋ 7.7 ਬੀ.ਐੱਚ.ਪੀ. ਦੀ ਪਾਵਰ 7500 ਆਰ.ਪੀ.ਐੱਮ. 'ਤੇ ਅਤੇ 8.34 ਐੱਨ.ਐੱਮ. ਦਾ ਟਾਰਕ 5.500 ਆਰ.ਪੀ.ਐੱਮ. 'ਤੇ ਪੈਦਾ ਕਰਦਾ ਹੈ। ਕੰਪਨੀ ਨੇ ਇਸ ਬਾਈਕ 'ਚ 4-ਸਪੀਡ ਗਿਅਰਬਾਕਸ ਦਿੱਤਾ ਹੈ। ਕੰਪਨੀ ਇਸ ਬਾਈਕ 'ਚ ਇਲੈਕਟ੍ਰੋਨਿਕ ਸਪੀਡ ਲਿਮਟ 90kpph ਦੀ ਰੱਖੀ ਗਈ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ 2017 ਬਜਾਜ ਪਲੈਟਿਨਾ ਕੰਫਰਟੈਕ ਇਕ ਲੀਟਰ 'ਚ 104 kmpl ਦੀ ਮਾਈਲੇਜ ਦੇਵੇਗੀ, ਜਦ ਕਿ ਉਲਟ ਹਾਲਾਤਾਂ, ਜਿਵੇਂ ਜਾਮ ਆਦਿ 'ਚ ਵੀ 80 kmpl ਦੀ ਮਾਈਲੇਜ ਤਾਂ ਹਰ ਲਾਹ 'ਚ ਦੇਵੇਗੀ।PunjabKesari

ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ ਬਾਈਕ 'ਚ 28 ਫੀਸਦੀ ਫਰੰਟ ਅਤੇ 22 ਫੀਸਦੀ ਰਿਅਰ ਜ਼ਿਆਦਾ ਲੰਬਾ ਸਸਪੈਂਸ਼ਨ ਦਿੱਤਾ ਹੈ। ਬਾਈਕ 'ਚ ਟੈਲੀਸਕੋਪਿਕ ਫਾਰਕ ਟਾਇਰ ਅਤੇ ਹਾਈਡ੍ਰੋਨਿਕ ਸਪ੍ਰਿੰਗ ਲਗਾਇਆ ਗਿਆ ਹੈ। ਫਰੰਟ ਬ੍ਰੇਕ ਤਾਂ ਪੁਰਾਣੇ ਮਾਡਲ ਵਰਗਾ ਹੀ ਹੈ ਜਦ ਕਿ ਪਿਛਲੀ ਬ੍ਰੇਕ 'ਚ 20 ਐੱਮ.ਐੱਮ. ਜ਼ਿਆਦਾ ਵੱਡਾ ਡਰੱਮ ਲਗਾਇਆ ਗਿਆ ਹੈ।


Related News