ਬਜਾਜ ਨੇ ਆਪਣੀ ਇਸ ਪਾਵਰਫੁੱਲ ਬਾਈਕ ਦੀ ਕੀਮਤ 'ਚ ਕੀਤਾ ਵਾਧਾ
Tuesday, Jul 04, 2017 - 04:00 PM (IST)

ਜਲੰਧਰ- GST ਤੋਂ ਬਾਅਦ ਬਜਾਜ਼ ਆਟੋ ਨੇ ਜਿਥੇ ਬਾਇਕਸ ਦੇ ਮੁੱਲ ਘੱਟ ਕੀਤੇ ਉਹੀ ਆਪਣੀ ਪਾਵਰਫੁੱਲ ਬਾਈਕ ਡੋਮਿਨੌਰ 400 ਦੀ ਕੀਮਤ 'ਚ ਵਾਧਾ ਕੀਤਾ ਹੈ। ਇਹ ਬਾਈਕ 375cc ਇੰਜਣ ਨਾਲ ਲੈਸ ਹੈ ਅਤੇ GST ਤੋਂ ਬਾਅਦ ਤਾਂ 350cc ਤੋਂ ਜ਼ਿਆਦਾ ਇੰਜਣ ਵਾਲੀਆਂ ਬਾਈਕਸ ਦੇ ਮੁੱਲ ਉਂਝ ਹੀ ਵੱਧ ਗਏ ਹੈ।
ਡੋਮਿਨੌਰ 400 ਦੀ ਕੀਮਤ 'ਚ ਕੰਪਨੀ ਨੇ 2,214 ਰੁਪਏ ਵਧਾ ਦਿੱਤੇ ਹਨ। ਹਾਂਲਾਕਿ ਇਸ ਸੈਗਮੇਂਟ ਦੇ ਗਾਹਕਾਂ ਲਈ ਇਹ ਕੀਮਤ ਕੁੱਝ ਖਾਸ ਮਾਇਨੇ ਨਹੀ ਰੱਖਦੀ ਕਿਊਂਕਿ ਸੈਗਮੇਂਟ ਪ੍ਰੀਮੀਅਮ ਹੈ। ਇਸ ਸਮੇਂ ਨਾਨ-ਏ. ਬੀ. ਐੱਸ ਵਰਜਨ ਬਜਾਜ਼ ਡੋਮਿਨੌਰ 400 ਦੀ ਕੀਮਤ 141,054 ਲੱਖ ਰੁਪਏ ਹੈ। ਜੋ ਪਹਿਲਾਂ 139,000 ਲੱਖ ਰੁਪਏ ਸੀ। ਜਦੋਂ ਕਿ ਏ. ਬੀ. ਐੱਸ ਵਾਲੇ ਮਾਡਲ ਦੀ ਕੀਮਤ ਹੁਣ 155,215 ਹੋ ਗਈ ਹੈ। ਜਦ ਕਿ ਪਹਿਲਾਂ ਇਹ ਮਾਡਲ 153,001 ਰੁਪਏ 'ਚ ਮਿਲ ਰਿਹਾ ਸੀ।
ਡੋਮਿਨੌਰ 400 ਦਾ ਪਾਵਰਫੁੱਲ ਇੰਜਣ
ਬਾਈਕ 'ਚ 373.2 cc ਦਾ 4 ਵਾਲਵ DTS -i ਇੰਜਣ ਲਗਾ ਹੈ ਜੋ 35PS ਦੀ ਪਾਵਰ ਅਤੇ 35NM ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਬਾਈਕ 'ਚ 6 ਸਪੀਡ ਗਿਅਰ ਦਿੱਤੇ ਗਏ ਹਨ। 0-100 ਕਿਲੋਮੀਟਰ ਦੀ ਰਫ਼ਤਾਰ ਫੜਨ ਲਈ ਬਾਈਕ ਨੂੰ ਸਿਰਫ 8.2 sec 'ਚ ਦਾ ਟਾਈਮ ਲਗਦਾ ਹੈ। ਬਾਈਕ ਦੀ ਟਾਪ ਸਪੀਡ 148 kmph ਹੈ।