Auto Expo 2018: ਇਕੱਠੇ ਲਾਂਚ ਹੋਣਗੇ 50 ਇਲੈਕਟ੍ਰਿਕ ਅਤੇ ਹਾਈਬ੍ਰਿਡ ਵ੍ਹੀਕਲਸ

Wednesday, Feb 07, 2018 - 12:47 PM (IST)

Auto Expo 2018: ਇਕੱਠੇ ਲਾਂਚ ਹੋਣਗੇ 50 ਇਲੈਕਟ੍ਰਿਕ ਅਤੇ ਹਾਈਬ੍ਰਿਡ  ਵ੍ਹੀਕਲਸ

ਨਵੀਂ ਦਿੱਲੀ - 9 ਤੋਂ 14 ਫਰਵਰੀ ਤੱਕ ਗ੍ਰੇਟਰ ਨੋਇਡਾ ਦੇ ਇੰਡੀਆ ਐਕਸਪੋ ਮਾਰਟ 'ਚ ਆਯੋਜਿਤ ਹੋ ਰਹੇ ਆਟੋ ਐਕਸਪੋ 2018 ਦੌਰਾਨ ਇਸ ਵਾਰ 50 ਇਲੈਕਟ੍ਰਾਨਿਕ ਅਤੇ ਹਾਈਬ੍ਰਿਡ ਵਾਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਇਸ ਸ਼ੋਅ 'ਚ ਇਸ ਵਾਰ ਮਾਰੂਤੀ, ਹੁੰਡਈ, ਟੋਇਟਾ, ਮਹਿੰਦਰਾ ਅਤੇ ਹੋਰ ਵਿਦੇਸ਼ੀ ਕੰਪਨੀਆਂ ਵੀ ਆਪਣੇ ਵਾਹਨਾਂ ਦੀ ਪ੍ਰਦਰਸ਼ਨੀ ਲਗਾਵੇਗੀ।

ਇਕ ਦਰਜਨ ਸਟਾਰਟਅਪ ਪੇਸ਼ ਕਰਨਗੇ ਵਾਹਨ -
ਇਸ ਸ਼ੋਅ 'ਚ ਕਰੀਬ ਇਕ ਦਰਜਨ ਨਵੇਂ ਸਟਾਰਟਅਪਸ ਭਾਗ ਲੈਣਗੇ, ਜੋ ਆਪਣੇ ਬਿਹਤਰੀਨ ਵਾਹਨਾਂ ਨੂੰ ਪੇਸ਼ ਕਰਨਗੇ। ਤੁਹਾਨੂੰ ਦੱਸ ਦੱਈਏ ਕਿ ਆਟੋ ਐਕਸਪੋ 2016 'ਚ ਸਿਰਫ 12 ਸਟਾਟਰਅਪ ਨੂੰ ਸ਼ਾਮਿਲ ਕੀਤਾ ਗਿਆ ਸੀ।

ਪ੍ਰਦਰਸ਼ਨੀ 'ਚ ਵੱਧ ਰਹੀ ਕੰਪਨੀਆਂ -
ਤੁਹਾਨੂੰ ਦੱਸ ਦੱਈਏ ਕਿ ਸਾਲ 2016 'ਚ 65 ਕੰਪਨੀਆਂ ਦੀ 108 ਗੱਡੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਜਦਕਿ 2018 'ਚ 52 ਕੰਪਨੀਆਂ ਦੀ 100 ਕਾਰਾਂ ਨੂੰ ਦਿਖਾਇਆ ਜਾਵੇਗਾ। ਸਾਲ 2016 'ਚ ਕੁੱਲ 88 ਕੰਪਨੀਆਂ ਸ਼ਾਮਿਲ ਸਨ, 2108 'ਚ 101 ਕੰਪਨੀਆਂ ਸ਼ਾਮਿਲ ਹੋ ਰਹੀਆਂ ਹਨ। 

ਇਹ ਕੰਪਨੀਆਂ ਨਹੀਂ ਬਣ ਰਹੀਆਂ ਸ਼ੋਅ ਦਾ ਹਿੱਸਾ -
ਆਟੋ ਐਕਸਪੋ 'ਚ ਇਸ ਵਾਰ ਕੁਝ ਕੰਪਨੀਆਂ ਹਿੱਸਾ ਨਹੀਂ ਲੈ ਰਹੀਆਂ ਹਨ। ਇੰਨ੍ਹਾਂ 'ਚ ਬਜਾਜ ਆਟੋ, Eicher ਮੋਟਰਸ, ਵਾਕਸਵੈਗਨ ਗਰੁੱਪ, ਹਾਰਲੇ ਡੇਵਿਡਸਨ ਅਤੇ ਫੋਰਡ ਆਗਿ ਸ਼ਾਮਿਲ ਹਨ।


Related News