Audi ਨੇ ਆਪਣੀ ਨਵੀਂ ਇਲੈਕਟ੍ਰਿਕ SUV E-Tron ਤੋਂ ਚੁੱਕਿਆ ਪਰਦਾ

09/18/2018 11:58:41 AM

ਜਲੰਧਰ- ਕਈ ਮਹੀਨਿਆਂ ਤੱਕ ਟੀਜ਼ ਕਰਨ ਤੋਂ ਬਾਅਦ ਆਡੀ ਨੇ ਆਿਖ਼ਰਕਾਰ ਆਪਣੀ ਨਵੀਂ ਇਲੈਕਟਿ੍ਕ ਐੱਸ. ਯੂ. ਵੀ, E-Tron ਤੋਂ ਪਰਦਾ ਚੁੱਕ ਦਿੱਤਾ | ਇਹ ਆਡੀ ਦੀ ਪਹਿਲੀ ਫੁੱਲੀ ਇਲੈਕਟਿ੍ਕ ਕਾਰ ਹੈ | ਇਸ ਨੂੰ 2018 ਆਡੀ ਗਲੋਬਲ ਸਮਿਟ 'ਚ ਰਿਵੀਲ ਕੀਤਾ ਗਿਆ | ਯੂਰਪੀ ਬਾਜ਼ਾਰ 'ਚ ਇਸ ਦੀ ਵਿਕਰੀ ਸਤੰਬਰ 2018 ਤੋਂ ਸ਼ੁਰੂ ਹੋ ਜਾਵੇਗੀ | ਉੱਥੇ ਇਸ ਦੀ ਡਿਲੀਵਰੀਜ਼ ਸਾਲ ਦੇ ਅੰਤ ਤੱਕ ਸ਼ੁਰੂ ਹੋ ਸਕਦੀ ਹੈ |

ਆਡੀ ਦੀ ਇਸ ਨਵੀਂ ਐੱਸ. ਯੂ. ਵੀ ਦੀ ਇਹ ਹੈ ਕੀਮਤ

ਆਡੀ E-Tron ਐੱਸ. ਯੂ. ਵੀ ਦੀ ਯੂਰਪੀ ਬਾਜ਼ਾਰ 'ਚ ਸ਼ੁਰੂਆਤੀ ਕੀਮਤ 79,000 ਯੂਰੋ ਮਤਲਬ ਲਗਭਗ 66.92 ਲੱਖ ਰੱਖੀ ਗਈ ਹੈ | ਚੰਗੀ ਖਬਰ ਇਹ ਹੈ ਕਿ ਆਡੀ ਈ-ਟਰਾਨ ਇਲੈਕਟਿ੍ਕ ਐੱਸ. ਯ .ਵੀ ਨੂੰ ਭਾਰਤ 'ਚ ਵੀ ਲਾਂਚ ਕਰੇਗੀ | ਇਸ ਨੂੰ ਇੱਥੇ 2019 'ਚ ਲਾਂਚ ਕੀਤੀ ਜਾਣੀ ਹੈ |

PunjabKesari 
ਦੇਖਣ ਨੂੰ ਮਿਲਦਾ ਹੈ ਆਡੀ ਦਾ ਟਿਪੀਕਲ ਸਟਾਈਲ 

ਆਡੀ E-Tron 'ਚ ਟਿਪੀਕਲ ਆਡੀ ਸਟਾਈਲ ਦੇਖਣ ਨੂੰ ਮਿਲਦਾ ਹੈ | ਸ਼ਾਰਪ ਤੇ ਸਮੁਥ ਲੁੱਕ ਵਾਲੀ ਇਸ ਐੈੱਸ. ਯੂ. ਵੀ ਦੇ ਫਰੰਟ 'ਚ ਆਕਟਾਗੋਨਲ ਗਰਿਲ ਦਿੱਤੀ ਗਈ ਹੈ | ਇਹ ਗਰਿਲ ਐਕਟਿਵ ਫਲੈਪਸ ਨਾਲ ਲੈਸ ਹੈ ਜੋ ਕਿ ਹਵਾ ਨੂੰ ਆਪਣੇ ਚੋਂ ਕਰਾਸ ਹੋਣ ਦਿੰਦਾ ਹੈ ਤੇ ਫਰੰਟ ਐਕਸਲ ਮੋਟਰ ਨੂੰ ਠੰਡਾ ਕਰਦਾ ਹੈ | E-Tron SUV ਇਕ ਟਿਪੀਕਲ ਕਰਾਸਓਵਰ ਹੈ ਤੇ ਇਸ ਨੂੰ ਆਡੀ Q5 ਤੇ ਆਡੀ Q7 ਐੱਸ. ਯੂ. ਵੀ ਦੇ ਵਿਚਕਾਰ ਪਲੇਸ ਕੀਤੀ ਗਈ ਹੈ |

PunjabKesari
 

ਆਡੀ ਈ-ਟਰਾਨ ਐੈੱਸ. ਯੂ. ਵੀ ਦੇ ਪਿਛਲੇ ਹਿੱਸੇ ਦੀ ਗੱਲ ਕਰੀਏ ਤਾਂ ਇਸ 'ਚ ਸਲੋਪੀ ਰੂਫਲਾਈਨ ਤੇ LED ਟੇਲ-ਲਾਈਟਸ ਦੇਖਣ ਨੂੰ ਮਿਲਦੀਆਂ ਹਨ ਜੋ ਕਿ ਐੱਸ. ਯੂ .ਵੀ ਦੇ ਬੂਟ ਤੱਕ ਜਾਂਦੀਆਂ ਹਨ | ਓਵਰਆਲ, Audi E-Tron ਦਾ ਡਿਜ਼ਾਈਨ ਕੰਪਨੀ ਦੀ ਕਿਯੂ ਰੇਂਜ ਵਾਲੀ ਐੱਸ. ਯੂ. ਵੀਜ਼ ਤੋਂ ਜ਼ਿਆਦਾ ਅਲਗ ਤਾਂ ਨਹੀਂ ਹੈ ਪਰ ਫਿਰ ਵੀ ਇਸ ਨੂੰ ਅਲਗ ਤੋਂ ਪਛਾਣਿਆ ਜਾ ਸਕਦਾ ਹੈ |

PunjabKesari

ਦੋ ਇਲੈਕਟ੍ਰਿਕ ਮੋਟਰਾਂ ਤੋਂ ਲੈਸ ਹੈ ਇਹ ਗੱਡੀ

ਆਡੀ E-Tron ਐੱਸ ਯੂ ਵੀ 'ਚ ਦੋ ਇਲੈਕਟਿ੍ਕ ਮੋਟਰ ਦਿੱਤੀਆਂ ਗਈਆਂ ਹਨ | ਫਰੰਟ ਐਕਸਲ ਵਾਲਾ ਮੋਟਰ 125 kW ਦਾ ਪਾਵਰ ਜਨਰੇਟ ਕਰਦਾ ਹੈ ਤਾਂ ਉਥੇ ਹੀ ਰੀਅਰ ਐਕਸਲ ਵਾਲਾ ਮੋਟਰ 140 kW ਦਾ ਪਾਵਰ | ਮਤਲਬ ਕੁੱਲ ਮਿਲਾ ਕੇ ਇਹ ਐੈੱਸ. ਯੂ. ਵੀ. 265 kW ਜਾਂ 355 bhp ਦਾ ਪਾਵਰ ਜਨਰੇਟ ਕਰਦੀ ਹੈ | ਇਸ ਦਾ ਪੀਕ ਟਾਰਕ ਆਉਟਪੁੱਟ 561 Nm ਹੈ | ਹਾਲਾਂਕਿ,  ਇਸ 'ਚ ਇਕ ਬੂਸਟ ਮੋਡ ਵੀ ਹੈ | ਇਸ ਮੋਡ 'ਤੇ ਪਾਵਰ ਆਉਟਪੁੱਟ 300 kW ਜਾਂ 408 bhp ਤੱਕ ਚਲਿਆ ਜਾਂਦਾ ਹੈ |

ਸਿੰਗਲ ਚਾਰਜਿੰਗ 'ਤੇ 400 ਕਿਲੋਮੀਟਰ ਦੀ ਦੂਰੀ ਕਰੇਗੀ ਤੈਅ !
ਆਡੀ ਦਾ ਦਾਅਵਾ ਹੈ ਕਿ ਆਡੀ ਈ-ਟਰਾਨ ਐੈੱਸ. ਯੂ. ਵੀ ਸਿੰਗਲ ਚਾਰਜਿੰਗ 'ਤੇ 400 ਕਿਲੋਮੀਟਰ ਦੀ ਰੇਂਜ ਤੈਅ ਕਰ ਸਕਦੀ ਹੈ। ਇਸ ਦੀ ਟਾਪ ਸਪੀਡ 200 ਕਿਲੋਮੀਟਰ ਪ੍ਰਤੀ ਘੰਟੇ ਦੀ ਦੱਸੀ ਗਈ ਹੈ। ਇੰਨਾ ਹੀ ਨਹੀਂ, 0-100 kmph ਦੀ ਸਪੀਡ ਫੜਨ 'ਚ ਇਸ ਇਲੈਕਟ੍ਰਿਕ ਐੈੱਸ. ਯੂ. ਵੀ ਨੂੰ ਸਿਰਫ 6.6 ਸੈਕਿੰਡ ਦਾ ਸਮਾਂ ਲੱਗਦਾ ਹੈ। ਉਥੇ ਹੀ ਬੂਸਟ ਮੋਡ 'ਚ ਇਹ ਟਾਈਮ ਘੱਟ ਕੇ 5.7 ਸੈਕਿੰਡ ਹੀ ਰਹਿ ਜਾਂਦਾ ਹੈ।

PunjabKesari ਇਸ ਐੱਸ. ਯੂ .ਵੀ ਚ 432 ਸੇਲ ਲਗੇ ਹਨ ਜੋ ਕਿ ਇਸ ਦੇ ਫਲੋਰ 'ਤੇ ਵਿਛਾਏ ਗਏ ਹਨ। ਇਨ੍ਹਾਂ ਦਾ ਭਾਰ 699 ਕਿੱਲੋਗ੍ਰਾਮ ਹੈ। Audi E-tron ਇਲੈਕਟ੍ਰਿਕ ਐੈੱਸ. ਯੂ. ਵੀ. 'ਚ ਪੰਜ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਹੈ ਤੇ ਪਿੱਛੇ 660 ਲਿਟਰ ਦਾ ਬੂਟ ਸਪੇਸ ਹੈ। ਇਸ ਐੱਸ. ਯੂ. ਵੀ 'ਚ ਬਟਨ ਕਾਫ਼ੀ ਘੱਟ ਮਿਲਣਗੇ। ਜ਼ਿਆਦਾਤਰ ਕੰਟਰੋਲਿੰਗ ਡੈਸ਼-ਬੋਰਡ 'ਤੇ ਲੱਗੀ ਡਿਸਪਲੇਅ ਪੈਨਲਸ ਨਾਲ ਹੋਵੇਗੀ। Audi E-Tron SUV 'ਚ ਵਰਚੂਅਲ ਕੈਮਰਾ ਮਤਲਬ ਰੀਅਰ ਵਿਊ ਮਿਰਰਸ ਵੀ ਹਨ।


Related News