ਨਾ ਸੜਕ 'ਤੇ ਚੱਲੇਗੀ ਨਾ ਹਵਾ 'ਚ ਉਡੇਗੀ, ਪਾਣੀ 'ਚ ਪਣਡੁੱਬੀ ਦੀ ਤਰਾਂ ਤੈਰੇਗੀ ਇਹ ਕਾਰ

Thursday, May 03, 2018 - 04:20 PM (IST)

ਨਾ ਸੜਕ 'ਤੇ ਚੱਲੇਗੀ ਨਾ ਹਵਾ 'ਚ ਉਡੇਗੀ, ਪਾਣੀ 'ਚ ਪਣਡੁੱਬੀ ਦੀ ਤਰਾਂ ਤੈਰੇਗੀ ਇਹ ਕਾਰ

ਜਲੰਧਰ- ਐਸਟਨ ਮਾਰਟਿਨ ਅਤੇ ਟ੍ਰਾਇਟਨ ਸਬਮਰੀਨਸ ਦਾ ਐਲਾਨ ਕੀਤਾ ਹੈ ਕਿ ਪ੍ਰੋਜੈਕਟ ਨੈਪਚੂਅਨ ਦੇ ਡਿਜ਼ਾਇਨ ਨੂੰ ਪੂਰੀ ਤਰ੍ਹਾਂ ਨਾਲ ਬਣਾ ਲਿਆ ਗਿਆ ਹੈ ਅਤੇ ਇਸ ਦਾ ਪ੍ਰੋਡਕਸ਼ਨ ਸਾਲ ਦੇ ਅੰਤ 'ਚ ਹੋਣ ਵਾਲੇ ਪਬਲਿਕ ਡੈਬੀਊ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਐਸਟਨ ਮਾਰਟਿਨ ਅਤੇ ਟ੍ਰਾਇਟਨ ਨੇ ਮਿਲ ਕੇ ਇਸ ਨਵੇਂ ਡਿਜ਼ਾਇਨ 'ਚ Submersible ਦੇ ਹਾਈਡ੍ਰੋ ਡਾਇਨੈਮਿਕ 'ਤੇ ਕਾਫ਼ੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕਾਰ ਦੇ ਸਟਾਈਲ ਅਤੇ ਇੰਟੀਰਿਅਰ ਨੂੰ ਵੀ ਕਾਫ਼ੀ ਜ਼ਿਆਦਾ ਐਡਵਾਂਸ ਬਣਾਇਆ ਗਿਆ ਹੈ।

ਅਸਲ 'ਚ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਕਾਰ ਉੱਡਣ ਵਾਲੀ ਨਹੀਂ ਬਲਕੀ ਪਾਣੀ 'ਚ ਇਕ ਪਣਡੁੱਬੀ ਦੀ ਤਰ੍ਹਾਂ ਚੱਲੇਗੀ। ਕੰਪਨੀਆਂ ਨੇ ਮਿਲ ਕੇ ਇਸ ਕਾਰ ਦੇ ਤਕਨੀਕੀ ਪਹਿਲੂਆਂ ਦਾ ਕੰਮ ਪੂਰਾ ਕਰ ਲੈਣ ਦਾ ਵੀ ਐਲਾਨ ਕੀਤਾ ਹੈ ਅਤੇ ਇਹ ਕਾਰ 500 ਮੀਟਰ ਤੱਕ ਪਾਣੀ ਦੇ ਹੇਠਾਂ ਗੋਤਾ ਲਗਾ ਸਕਦੀ ਹੈ ਜਿਸ 'ਚ 2 ਸਵਾਰੀ ਅਤੇ 1 ਪਾਈਲਟ ਦੇ ਬੈਠਣ ਦੀ ਜਗ੍ਹਾ ਹੋਵੋਗੀ।

PunjabKesari

5 ਨਾਟਸ ਦੀ ਰਫਤਾਰ ਨਾਲ ਤੈਰੇਗੀ
ਐਸਟਨ ਮਾਰਟਿਨ ਅਤੇ ਟ੍ਰਾਇਟਨ ਨੇ ਮਿਲ ਕੇ ਬਿਲਕੁੱਲ ਨਵੀਂ ਪਾਣੀ 'ਚ ਗੋਤਾ ਲਗਾਉਣ ਵਾਲੀ ਕਾਰ ਦੀ ਹਾਈਡ੍ਰੋ ਡਾਇਨੈਮਿਕ ਸਮਰੱਥਾ ਨੂੰ ਬਿਹਤਰ ਕਰਨ ਦੇ ਨਾਲ ਹੀ ਇਸ ਦੇ ਅਗਲੇ ਹਿੱਸੇ ਨੂੰ ਛੋਟਾ ਰੱਖਿਆ ਹੈ, ਇਸ ਦਾ ਪਾਵਰ ਅਤੇ ਵਧਾਇਆ ਗਿਆ ਹੈ ਇਹ ਕਾਰ ਪਾਣੀ ਦੇ ਅੰਦਰ 5 ਨਾਟਸ ਦੀ ਰਫਤਾਰ ਨਾਲ ਤੈਰੇਗੀ ਜੋ ਟ੍ਰਾਇਟਨ ਦੇ ਟਾਪ ਮਾਡਲ 3300/3 ਤੋਂ ਲਗਭਗ 4 ਗੁਣਾ ਤੇਜ਼ ਰਫਤਾਰ ਹੋਵੇਗੀ। PunjabKesariPunjabKesari
 

ਸਟਾਈਲ ਤੇ ਇੰਟੀਰਿਅਰ 
ਹਾਲਾਂਕਿ ਇਸ ਕਾਰ ਬਾਰੇ ਕਾਫੀ ਸਾਰੀਆਂ ਜਾਣਕਾਰੀਆਂ ਹੁਣ ਤੱਕ ਸਾਹਮਣੇ ਨਹੀਂ ਆਈਆਂ ਹਨ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਣੀ 'ਚ ਗੋਤਾ ਲਗਾਉਣ ਲਈ ਕਾਰ ਦੇ ਇੰਟੀਰਿਅਰ 'ਤੇ ਕਾਫੀ ਸਾਰਾ ਕੰਮ ਕੀਤਾ ਗਿਆ ਹੋਵੇਗਾ। ਸਪੋਰਟ ਕਾਰ 'ਚ ਜਿਵੇਂ ਕਾਰ ਦਾ ਇੰਟੀਰਿਅਰ ਕਾਰ ਦੇ ਦਰਵਾਜ਼ੇ ਲਗਣ ਤੋਂ ਪਹਿਲਾਂ ਹੀ ਫਿੱਟ ਕਰ ਦਿੱਤਾ ਜਾਂਦਾ ਹੈ, ਇਸ ਦੇ ਬਿਲਕੁੱਲ ਉਲਟ ਇਸ ਕਾਰ ਦੇ ਇੰਟੀਰਿਅਰ ਨੂੰ ਡਿਜ਼ਾਇਨ ਦੇ ਹਿਸਾਬ ਨਾਲ ਬਣਾਇਆ ਗਿਆ ਹੈ। ਐਸਟਨ ਮਾਰਟਿਨ ਅਤੇ ਟ੍ਰਾਇਟਨ ਸਬਮਰੀਨਸ ਇਸ ਹਫਤੇ ਸਪੇਨ ਦੇ ਬਾਰਸਿਲੋਨਾ 'ਚ ਹੋਣ ਵਾਲੇ ਲਿਬਰਾ ਸੁਪਰਯਾਟ ਸ਼ੋਅ 'ਚ ਇਸ ਨੂੰ ਪੇਸ਼ ਕਰਣ ਵਾਲੀ ਹੈ।


Related News