ਐਸਟਨ ਮਾਰਟਿਨ ਨੇ ਪੇਸ਼ ਕੀਤੀ ਆਪਣੀ ਨਵੀਂ ਫਲੈਗਸ਼ਿਪ ਕਾਰ DB11 AMR
Wednesday, May 16, 2018 - 01:50 PM (IST)

ਜਲੰਧਰ- ਜੇਕਰ ਮਹਿੰਗੀਆਂ ਕਾਰਾਂ ਦੀ ਗੱਲ ਕਰੀਏ ਤਾਂ ਇਸ 'ਚ ਕੈਟਾਗਿਰੀ 'ਚ ਬੁਗਾਟੀ, ਫਰਾਰੀ, ਲੈਂਬੌਰਗਿਨੀ ਅਤੇ ਮਰਸਡੀਜ਼ ਤੋਂ ਇਲਾਵਾ ਇਕ ਹੋਰ ਕੰਪਨੀ ਦਾ ਨਾਂ ਆਉਂਦਾ ਹੈ ਅਤੇ ਉਹ ਹੈ ਐਸਟਨ ਮਾਰਟਿਨ। ਇਸ ਕੰਪਨੀ ਦੀਆਂ ਕਾਰਾਂ ਨੂੰ ਲੈ ਕੇ ਲੋਕਾਂ 'ਚ ਅਲਗ ਹੀ ਰੋਮਾਂਚ ਹੁੰਦਾ ਹੈ। ਹਾਲ ਹੀ 'ਚ ਇਸ ਦਾ DB11 ਫੈਮਿਲੀ ਦਾ ਨਵਾਂ ਮਾਡਲ DB11 AMR ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ।
ਜ਼ਿਆਦਾ ਪਾਵਰ, ਬਿਹਤਰ ਪਰਫਾਰਮੇਨਸ
DB11 AMR ਕੰਪਨੀ ਦੀ ਨਵੀਂ ਫਲੈਗਸ਼ਿਪ ਕਾਰ ਹੈ। ਇਸ ਦੇ ਰਾਹੀਂ ਇਸ ਨੇ ਆਪਣੀ ਪੁਰਾਣੀ V12-ਇੰਜਣ ਵਾਲੀ DB11 ਨੂੰ ਰਿਪਲੇਸ ਕੀਤਾ ਹੈ। ਕਾਰਮੇਕਰਸ ਦਾ ਕਹਿਣਾ ਹੈ ਕਿ ਇਹ ਨਵੀਂ ਕਾਰ ਜ਼ਿਆਦਾ ਪਾਵਰ, ਬਿਹਤਰ ਪਰਫਾਰਮੇਨਸ ਅਤੇ ਜ਼ਿਆਦਾ ਡਰਾਈਵਿੰਗ ਡਾਇਨੈਮਿਕਸ ਨਾਲ ਲੈਸ ਹੈ।
ਕਾਰ 'ਚ 5.2-ਲਿਟਰ ਦਾ V12 ਇੰਜਣ
ਇਸ ਨਵੀਂ ਕਾਰ 'ਚ 5.2-ਲਿਟਰ V12 ਇੰਜਣ ਲਗਾ ਹੈ ਜੋ 630bhp ਦੀ ਪਾਵਰ ਪੈਦਾ ਕਰਦਾ ਹੈ। ਇਹ ਆਪਣੇ ਪੁਰਾਣੇ ਮਾਡਲ ਤੋਂ 30bhp ਜ਼ਿਆਦਾ ਹੈ। ਹਾਲਾਂਕਿ ਦੋਨਾਂ 'ਚ ਟਾਰਕ ਇਕ ਸਮਾਨ ਮਤਲਬ ਕਿ 700Nm ਹੈ।
ਕਾਰ ਦੀ ਟਾਪ ਸਪੀਡ
ਇਹ ਕਾਰ 3.7 ਸੈਕਿੰਡ 'ਚ 0 ਤੋਂ 100kmph ਦੀ ਰਫਤਾਰ ਫੜ ਲੈਂਦੀ ਹੈ ਜੋ ਕਿ ਇਸ ਦੇ ਪੁਰਾਣੇ ਮਾਡਲ ਤੋਂ 0.2 ਸੈਕਿੰਡ ਜ਼ਿਆਦਾ ਹੈ। ਕਾਰ ਦੀ ਟਾਪ ਸਪੀਡ 208mph (334kmph) ਹੈ।
DB11 AMR ਨਾਂ ਸਿਰਫ DB11 V12 ਤੋਂ ਤੇਜ਼ ਅਤੇ ਜ਼ਿਆਦਾ ਪਾਵਰਫੁਲ ਹੈ ਬਲਕਿ ਇਹ ਉਸ ਤੋਂ ਬਿਹਤਰ ਵੀ ਦਿਖਾਈ ਦਿੰਦੀ ਹੈ। ਕਾਰ ਦੇ ਡਿਜ਼ਾਇਨ 'ਚ ਬਾਹਰ ਅਤੇ ਅੰਦਰ ਦੋਨੋਂ ਥਾਵਾਂ 'ਚ ਐਕਸਪੋਜ਼ਡ ਕਾਰਬਨ ਫਾਇਬਰ ਅਤੇ ਗਰਾਸ ਬਲੈਕ ਡੀਟੇਲਿੰਗ ਦਾ ਮਿਕਸਚਰ ਹੈ। ਇਸ ਕਾਰ 'ਚ ਵੀ ਐਸਟਨ ਮਾਰਟਿਨ ਦਾ ਆਪਣਾ ਟਿਪੀਕਲ ਫ਼ੈਸ਼ਨ ਦਿਖਦਾ ਹੈ ਪਰ ਫਰੰਟ ਅਤੇ ਬੈਕ 'ਚ ਇਸ ਦੇ ਡਿਜ਼ਾਇਨ ਨੂੰ ਕਾਫ਼ੀ ਰਿਫਾਇਨ ਕੀਤਾ ਗਿਆ ਹੈ ਜੋ ਕਿ ਇਸ ਨੂੰ ਪੁਰਾਣੇ ਮਾਡਲ ਤੋਂ ਹੋਰ ਜ਼ਿਆਦਾ ਖੂਬਸੁਰਤ ਬਣਾਉਂਦਾ ਹੈ।
ਕਾਰ ਦੀ ਹਾਇਲਾਈਟਸ ਦੀ ਗੱਲ ਕਰੀਏ ਤਾਂ ਇਸ 'ਚ ਕੰਟਰਾਸਟ ਕਲਰ ਦੇ ਬ੍ਰੇਕ ਕੈਲਿਪਰਸ, ਡਿਊਲ ਐਗਜ਼ਾਸਟ, ਫਲੈਟ ਬਾਟਮ ਸਟੀਇਰਿੰਗ ਵੀਲ ਅਤੇ ਰੇਸਿੰਗ ਸੀਟਸ ਹਨ। AMR ਦਾ ਐਕਸਕਲੂਜ਼ਿਵ ਸਿਗਨਚਰ ਐਡਿਸ਼ਨ ਵੀ ਹੈ ਜੋ ਗਰੀਨ ਅਤੇ ਲਾਈਮ ਕਲਰ 'ਚ ਆਉਂਦਾ ਹੈ। ਇਹ ਸਟੈਂਡਰਡ ਕਲਰ ਅਤੇ ਟ੍ਰਿਮ ਆਪਸ਼ਨਸ ਦੀ ਆਪਸ਼ਨ ਐਕਟਰਾ ਹੈ।
ਐਕਸਟੀਰਿਅਰ
ਇਸ ਕਾਰ 'ਚ ਵੀ ਐਕਸਟੈਂਸਿਵ ਕਾਰਬਨ ਫਾਇਬਰ ਡੀਟੇਲਿੰਗ ਹੈ। ਕਾਰ ਦੇ ਅੰਦਰ ਵੇਖੀਏ ਜਾਵੇ ਤਾਂ ਇਹ ਡਾਰਕ ਨਾਈਟ ਲੈਦਰ, ਲਾਈਮ ਡੀਟੇਲਿੰਗ ਅਤੇ ਡਾਰਕ ਕ੍ਰੋਮ ਅਤੇ ਸਵਿਚਗਿਅਰ ਨਾਲ ਲੈਸ ਹੈ। ਕੀਮਤ
ਜੇਕਰ ਇਸ ਸ਼ਾਨਦਾਰ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ DB11 AMR ਸਿਗਨਚਰ ਐਡਿਸ਼ਨ ਦੀ ਕੀਮਤ 1.84 ਕਰੋੜ ਰੁਪਏ ਹੈ।