ਕਰੈਸ਼ ਟੈਸਟ ''ਚ ਨਵੀਂ Honda CR-V ਨੂੰ ਮਿਲੀ 5-ਸਟਾਰ ਰੇਟਿੰਗ

08/18/2017 6:12:32 PM

ਜਲੰਧਰ- ਨਵੀਂ ਹੌਂਡਾ ਸੀ. ਆਰ-ਵੀ 'ਤੇ ਇਸ ਵਾਰ ਏਸ਼ੀਅਨ ਨਿਊ ਕਾਰ ਅਸੇਸਮੇਂਟ ਪ੍ਰੋਗਰਾਮ (ਐੱਨ. ਸੀ. ਏ. ਪੀ.) ਨੇ ਕਰੈਸ਼ ਟੈਸਟ ਕੀਤਾ ਹੈ, ਇਸ ਟੈਸਟ 'ਚ ਹੌਂਡਾ ਸੀ. ਆਰ-ਵੀ ਨੂੰ ਪੈਸੇਂਜਰ ਸੁਰੱਖਿਆ ਲਈ 5-ਸਟਾਰ ਮਿਲੇ ਹਨ। ਇਸ ਤੋਂ ਪਹਿਲਾਂ ਮਾਰਚ 2017 'ਚ ਅਮਰੀਕੀ ਸੰਸਥਾ ਦੁਆਰਾ ਵੀ ਨਵੀਂ ਸੀ ਆਰ-ਵੀ ਦਾ ਕਰੈਸ਼ ਟੈਸਟ ਕੀਤਾ ਗਿਆ ਸੀ, ਉਸ ਦੌਰਾਨ ਨਵੀਂ ਸੀ. ਆਰ-ਵੀ ਨੇ ਨਾਂ ਸਿਰਫ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਸਗੋਂ ਟਾਪ ਅਵਾਰਡ ਵੀ ਆਪਣੇ ਨਾਮ ਕੀਤਾ ਸੀ।PunjabKesari 

ਏਸ਼ੀਅਨ ਐੱਨ. ਸੀ. ਏ. ਪੀ. ਨੇ ਰਾਈਟ-ਹੈਂਡ-ਡਰਾਈਵ ਸੀ. ਆਰ-ਵੀ ਦਾ ਕਰੈਸ਼ ਟੈਸਟ ਕੀਤਾ ਹੈ, ਪਹਿਲੀ ਵਾਰ ਥਰਡ-ਰੋ ਸੀਟ ਵਾਲੀ ਸੀ. ਆਰ-ਵੀ. ਨੂੰ ਟੈਸਟ 'ਚ ਸ਼ਾਮਿਲ ਕੀਤਾ ਗਿਆ। ਕਰੈਸ਼ ਟੈਸਟ 'ਚ ਸੀ. ਆਰ-ਵੀ ਨੂੰ ਵਿਅਸਕ ਪੈਸੇਂਜਰ ਸੁਰੱਖਿਆ ਲਈ 50 'ਚੋਂ 47.25 ਪੁਵਾਇੰਟ, ਚਾਇਲਡ ਸੁਰੱਖਿਆ ਲਈ 25 'ਚੋਂ 22.84 ਪੁਵਾਇੰਟ ਅਤੇ ਸੇਫਟੀ ਅਸਿਸਟ ਟੈਕਨਾਲੋਜੀ ਲਈ 25 'ਚੋਂ 18.71 ਪੁਵਾਇੰਟ ਮਿਲੇ।


Related News