2023 ''ਚ ਲਾਂਚ ਹੋ ਸਕਦੀ ਹੈ Apple Car, ਆਈਫੋਨ ਤਰ੍ਹਾਂ ਬਾਜ਼ਾਰ ''ਚ ਲਿਆਏਗੀ ਕ੍ਰਾਂਤੀ

Thursday, Aug 16, 2018 - 05:17 PM (IST)

ਜਲੰਧਰ— ਆਈਫੋਨ ਨਿਰਮਾਤਾ ਕੰਪਨੀ ਆਉਣ ਵਾਲੇ ਸਾਲਾਂ 'ਚ ਐਪਲ ਕਾਰ ਲਾਂਚ ਕਰ ਸਕਦੀ ਹੈ। ਹਾਂਗਕਾਂਗ ਦੀ ਆਧਾਰਿਤ ਕੰਪਨੀ ਟੀ.ਐੱਫ. ਇੰਟਰਨੈਸ਼ਨਲ ਸਕਿਓਰਿਟੀਜ਼ ਨੇ ਦਾਅਵਾ ਕੀਤਾ ਹੈ ਕਿ ਸਾਲ 2023 ਤੰ 2025 ਵਿਚਕਾਰ ਕਦੇ ਵੀ ਕੰਪਨੀ ਐਪਲ ਕਾਰ ਲਾਂਚ ਕਰ ਸਕਦੀ ਹੈ। ਐਪਲ ਦੇ ਐਨਾਲਿਸਟ ਮੰਗ ਚੀ ਕੂ ਜੋ ਹੁਣ ਟੀ.ਐੱਫ. ਇੰਟਰਨੈਸ਼ਨਲ ਸਕਿਓਰਿਟੀ ਲਈ ਕੰਮ ਕਰਦੇ ਹਨ, ਨੇ ਕਿਹਾ ਕਿ ਐਪਲ ਆਪਣੀ ਸਰਵੀਸਿਜ ਬਿਜ਼ਨੈੱਸ ਜਿਵੇਂ- ਆਗਮੈਂਟਿਡ ਰਿਐਲਿਟੀ ਹੈੱਡਸੈੱਟ ਅਤੇ ਐਪਲ ਕਾਰ ਰਾਹੀਂ ਦੋ ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਕਮਾ ਸਕਦੀ ਹੈ।

ਮਿੰਗ ਪਹਲਾਂ ਤਾਈਵਾਨ ਆਧਾਰਿਤ ਕੇ.ਜੀ.ਆਈ. ਸਕਿਓਰਿਟੀਜ਼ ਦੇ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਇਕ ਨਵਾਂ ਨੋਟ ਭੇਜਿਆ ਹੈ। ਇਸ ਵਿਚ ਉਨ੍ਹਾਂ ਨੇ ਉਨ੍ਹਾਂ ਪ੍ਰੋਡਕਟਸ ਬਾਰੇ ਜ਼ਿਕਰ ਕੀਤਾ ਹੈ ਜੋ ਭਵਿੱਖ 'ਚ ਐਪਲ ਵਲੋਂ ਜਾਰੀ ਕੀਤੇ ਜਾ ਸਕਦੇ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਐਪਲ 2023 ਤੋਂ 2025 ਦੇ ਵਿਚਕਾਰ ਕਦੇ ਵੀ ਐਪਲ ਕਾਰ ਲਾਂਚ ਕਰ ਸਕਦੀ ਹੈ। ਇਹ ਨੈਕਸਟ ਸਟਾਰ ਪ੍ਰੋਡਕਟ ਹੋ ਸਕਦੀ ਹੈ। ਮਿੰਗ ਦਾ ਅਨੁਮਾਨ ਹੈ ਕਿ ਐਪਲ ਕਾਰ ਆਟੋਮੋਬਾਈਲ ਬਾਜ਼ਾਰ 'ਚ ਉਸੇ ਤਰ੍ਹਾਂ ਕ੍ਰਾਂਤੀ ਲਿਆਏਗੀ ਜਿਸ ਤਰ੍ਹਾਂ ਸਾਲ 2007 'ਚ ਆਈਫੋਨ ਲਿਆਇਆ ਸੀ। ਹਾਲਾਂਕਿ ਮਿੰਗ ਨੇ ਕਾਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਇਹ ਦੱਸਿਆ ਕਿ ਇਹ ਕਾਰ ਕਦੋਂ ਲਾਂਚ ਹੋਵੇਗੀ।


Related News