ਟਾਟਾ Harrier ''ਚ ਮਿਲੇਗਾ ਆਲ ਨਿਊ 2.0 ਲਿਟਰ KRYOTEC ਡੀਜ਼ਲ ਇੰਜਣ

Sunday, Oct 07, 2018 - 10:32 AM (IST)

ਟਾਟਾ Harrier ''ਚ ਮਿਲੇਗਾ ਆਲ ਨਿਊ 2.0 ਲਿਟਰ KRYOTEC ਡੀਜ਼ਲ ਇੰਜਣ

ਜਲੰਧਰ-ਟਾਟਾ ਮੋਟਰਸ ਨੇ ਆਲ ਨਿਊ 2.0 ਲੀਟਰ KRYOTEC ਡੀਜ਼ਲ ਇੰਜਣ ਪੇਸ਼ ਕੀਤਾ ਗਿਆ ਹੈ, ਜੋ ਕਿ ਕੰਪਨੀ ਦੁਆਰਾ ਬੈਸਟ ਇਨ ਡੀਜ਼ਲ ਤਕਨਾਲੋਜੀ ਦੱਸੀ ਜਾ ਰਹੀ ਹੈ। ਇਹ ਡੀਜ਼ਲ ਇੰਜਣ ਲਈ ਕੰਪਨੀ ਬੇਸਬਰੀ ਨਾਲ ਇੰਤਜ਼ਾਰ ਕੀਤੀ ਜਾ ਰਹੀ ਟਾਟਾ ਹੈਰੀਅਰ ਐੱਸ. ਯੂ. ਵੀ. 'ਚ ਦਿੱਤਾ ਜਾਵੇਗਾ।ਇਹ ਪਾਵਰਫੁੱਲ 4 ਸਿਲੰਡਰ ਇੰਜਣ ਹਰ ਡਰਾਈਵ 'ਤੇ ਅਸਾਧਾਰਨ ਰੂਪ ਨਾਲ ਰਿਫਾਇੰਡ ਡਰਾਈਵਬਿਲਿਟੀ ਅਤੇ ਪਰਫਾਰਮੈਂਸ ਦੇਣ 'ਚ ਸਮਰੱਥ ਹੈ। ਇਸ ਦੇ ਨਾਲ ਹੀ ਇਹ ਨੈਕਸਟ ਜਨਰੇਸ਼ਨ ਡੀਜ਼ਲ ਇੰਜਣ ਸਟੇਟ ਆਫ ਆਰਟ ਇੰਜਣ ਮੈਨੇਜਮੈਂਟ ਸਿਸਟਮ ਨਾਲ ਉਪਲੱਬਧ ਹੈ, ਜਿਸ ਦੇ ਚੱਲਦੇ ਉਪਚਾਰ ਪ੍ਰਣਾਲੀ ਤੋਂ ਬਾਅਦ ਐਗਜਾਸਟ ਨੂੰ ਬੇਹੱਦ ਘੱਟ ਕਾਰਬਨ ਫੁੱਟਪ੍ਰਿੰਟ ਦੇਣ ਦੇ ਲਈ ਟਿਊਨ ਕੀਤਾ ਗਿਆ ਹੈ।

ਟਾਟਾ ਮੋਟਰਸ ਡੀ. ਐੱਨ. ਏ. ਦਾ ਮਲਟੀ ਡਰਾਈਵ ਮੋਡਸ ਹਮੇਸ਼ਾ ਇਕ ਹਿੱਸਾ ਰਿਹਾ ਹੈ ਅਤੇ KRYOTEC  ਇੰਜਣ ਇਸ ਨੂੰ ਈ. ਐੱਸ. ਪੀ. (ESP) ਦੇ ਟੈਰੇਨ ਰਿਸਪਾਂਸ ਮੋਡ 'ਚ ਮਲਟੀ ਡਰਾਈਵ ਮੋਡ 'ਚ ਜੋੜ ਕੇ ਅਗਲੇ ਲੈਵਲ 'ਤੇ ਲੈ ਜਾਂਦਾ ਹੈ। ਐਂਡਵਾਂਸ ਇਲੈਕਟ੍ਰੋਨਿਕਲੀ ਕੰਟਰੋਲਸ ਵੇਰੀਏਬਲ ਜਿਓਮੈਟਰੀ ਟਰਬੋਚਾਰਜਰ (eVGT) ਕਿਸੇ ਵੀ ਟੇਰੇਨ ਨੂੰ ਲੈਣ ਦੇ ਲਈ ਸ਼ਾਨਦਾਰ ਪਾਵਰ ਅਤੇ ਪਿਕਅਪ ਜਰੂਰ ਕਰੇਗਾ। KRYOTEC ਅਸਾਧਾਰਨ ਫਿਊਲ ਆਰਥਿਕਤਾ ਪ੍ਰਦਾਨ ਕਰਨ ਅਤੇ ਸਖਤ ਐਮਿਸ਼ਨ ਲੋੜਾਂ ਪੂਰੀਆਂ ਕਰਨ ਦੇ ਲਈ ਘੱਟ ਫ੍ਰਿਕਸ਼ਨ ਵਾਲਵ ਟ੍ਰੇਨ ਆਰਕੀਟੈਕਚਰ ਅਤੇ ਐਡਵਾਂਸ ਈ. ਜੀ. ਆਰ. (EGR) ਦੇ ਨਾਲ ਆਉਂਦਾ ਹੈ।ਸਖਤ ਪਰਿਸਥਿਤੀਆਂ 'ਚ ਇਸ ਇੰਜਣ ਦੇ ਨਾਲ ਟਾਟਾ ਹੈਰੀਅਰ ਦੀ ਵਿਆਪਕ ਟੈਸਟਿੰਗ ਕੀਤੀ ਗਈ ਹੈ ਅਤੇ ਇਸ ਨੂੰ ਜ਼ਿਆਦਾ ਲਿਮਿਟ ਤੱਕ ਵਧਾ ਕੇ ਪਰਫਾਰਮੈਂਸ ਦੇ ਲਈ ਅਨੁਕੂਲ ਕੀਤੀ ਗਈ ਹੈ।

PunjabKesari

ਸਭ ਤੋਂ ਪਹਿਲਾਂ ਇਸ ਕੰਸੈਪਟ ਮਾਡਲ ਨੂੰ 2018 ਆਟੋ ਐਕਸਪੋ 'ਚ ਐੱਚ5 ਐਕਸ (H5X)ਨਾਂ ਨਾਲ ਪੇਸ਼ ਕੀਤੀ ਗਈ ਸੀ। ਟਾਟਾ ਹੈਰੀਅਰ ਨੂੰ 5 ਅਤੇ 7 ਸੀਟਰ ਆਪਸ਼ਨ 'ਚ ਲਾਂਚ ਕੀਤੀ ਜਾਵੇਗੀ। ਇਹ ਐੱਸ. ਯੂ. ਵੀ. ਨਵੇਂ  OMEGARC ਪਲੇਟਫਾਰਮ 'ਤੇ ਆਧਾਰਿਤ ਹੋਵੇਗੀ, ਜੋ ਕਿ ਲੈਂਡ ਰੋਵਰ ਡਿਸਕਵਰੀ ਸਪੋਰਟ ਦੇ ਐੱਲ. ਐੱਸ 550 (LS550) ਪਲੇਟਫਾਰਮ ਦੇ ਡੈਰੀਵੇਟਿਵ ਹੈ ਮਤਲਬ ਕਿ ਟਾਟਾ ਹੈਰੀਅਰ 'ਚ ਵਧੀਆ ਆਫ ਰੋਡਿੰਗ ਸਮਰੱਥਾਵਾਂ ਦੇ ਨਾਲ ਆਵੇਗੀ।

ਕੰਪਨੀ ਨੇ ਫਲੈਗਸ਼ਿਪ ਮਾਡਲ ਹੋਣ ਕਰਕੇ ਟਾਟਾ ਹੈਰੀਅਰ 'ਚ ਪ੍ਰੀਮੀਅਮ ਕੈਬਿਨ ਦੇ ਨਾਲ ਮਲਟੀਪਲ ਫੀਚਰਸ ਦਿੱਤੇ ਜਾਣਗੇ, ਜਿਸ 'ਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਹਰਮਨ ਕਾਰਡਨ ਆਡੀਓ ਸਿਸਟਮ ਵੀ ਸ਼ਾਮਿਲ ਹੋਵੇਗਾ। ਨਵੀਂ ਟਾਟਾ ਹੈਰੀਅਰ 2019 ਦੀ ਸ਼ੁਰੂਆਤ 'ਚ ਲਾਂਚ ਕੀਤੀ ਜਾਵੇਗੀ ਅਤੇ ਇਸ ਦੀ ਅਨੁਕੂਲ ਕੀਮਤ 12 ਲੱਖ ਰੁਪਏ (ਐਕਸ ਸ਼ੋਰੂਮ) ਤੋਂ ਸ਼ੁਰੂ ਹੋਵੇਗੀ।


Related News