2018 yamaha R3 ਦੇ ਨਵੇਂ ਮਾਡਲ ਤੋਂ ਉਠਿਆ ਪਰਦਾ, ਜਾਣੋ ਕਦੋਂ ਭਾਰਤ 'ਚ ਹੋਵੇਗੀ ਲਾਂਚ

11/19/2017 2:15:57 PM

ਜਲੰਧਰ- ਯਾਮਾਹਾ ਨੇ ਆਪਣੀ ਨਵੀਂ ਸੁਪਰਬਾਈਕ ਯਾਮਾਹਾ ਆਰ3 ਦੇ 2018 'ਚ ਲਾਂਚ ਹੋਣ ਵਾਲੇ ਮਾਡਲ ਨੂੰ ਅਨਵੀਲ ਕਰ ਦਿੱਤਾ। ਇਸ ਨੂੰ ਭਾਰਤ 'ਚ ਛੇਤੀ ਹੀ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾਂ ਜਾਣੋ ਕਿ ਆਖੀਰ ਇਸ ਬਾਇਕ 'ਚ ਕੀ ਕੁਝ ਖਾਸ ਹੈ।PunjabKesari

ਯਾਮਾਹਾ ਆਰ3 ਦਾ 2018 ਵਰਜਨ 3 ਰੰਗਾਂ, ਟੀਮ ਯਾਮਾਹਾ ਬਲੂ, ਵਿਵਿਡ ਵਾਈਟ ਅਤੇ ਰਾਵੇਨ 'ਚ ਪੇਸ਼ ਹੋਵੇਗੀ। ਫਿਲਹਾਲ, ਇਸ ਬਾਈਕ ਨੂੰ ਯਾਮਾਹਾ ਦੀ ਇੰਡੋਨੇਸ਼ੀਆਈ ਫੈਕਟਰੀ 'ਚ ਬਣਾਇਆ ਜਾ ਰਿਹਾ ਹੈ। ਭਾਰਤ 'ਚ ਵਿਕਣ ਲਈ ਇਸ ਨੂੰ ਇੱਥੇ ਅਸੈਂਬਲ ਕੀਤਾ ਜਾਵੇਗਾ। ਇਸ ਬਾਈਕ 'ਚ 321 ਸੀ. ਸੀ. ਦਾ 4 ਸਟ੍ਰੋਕ ਇੰਜਣ ਦਿੱਤਾ ਗਿਆ ਹੈ ਜੋ ਕਿ 42 ਪੀ. ਐੱਸ ਦਾ ਪਾਵਰ ਅਤੇ 30 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਪੈਰੇਲਲ ਟਵਿਨ ਹੈ ਅਤੇ ਲਿਕਵਿਡ ਕੂਲਿੰਗ ਅਤੇ ਫਿਏਲ ਇੰਜੈਕਸ਼ਨ ਦਾ ਇਸਤੇਮਾਲ ਕਰਦਾ ਹੈ।PunjabKesari

ਇਸ 'ਚ ਟੈਲੀਸਕੋਪਿਕ ਫਰੰਟ ਸਸਪੇਂਸ਼ਨ ਅਤੇ ਮੋਨੋਸ਼ਾਕ ਰਿਅਰ ਸਸਪੈਂਸ਼ਨ ਹੈ। ਦੋਨਾਂ ਪਹੀਆਂ 'ਚ ਡਿਸਕ ਬ੍ਰੇਕ ਹੈ ਅਤੇ ਇਹ ਅਲੌਏ ਵ੍ਹੀਲਜ਼ ਹਨ। ਇਨ੍ਹਾਂ 'ਚ ਟਿਊਬਲੈੱਸ ਟਾਇਰਸ ਲੱਗੇ ਹਨ। ਬਾਈਕ ਦਾ ਭਾਰ ਤਕਰੀਬਨ 170 ਕਿੱਲੋਗ੍ਰਾਮ ਹੈ ਅਤੇ ਇਹ 170 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਨਾਲ  ਦੋੜ ਸਕਦੀ ਹੈ। 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜਨ 'ਚ ਇਹ ਸਿਰਫ਼ 5.5 ਸੈਕਿੰਡਸ ਦਾ ਸਮਾਂ ਲੈਂਦੀ ਹੈ। ਯਾਮਾਹਾ ਨੇ ਆਰ 3 ਦੇ ਪੁਰਾਣੇ ਮਾਡਲ ਨੂੰ ਭਾਰਤ 'ਚ ਵੇਚਣਾ ਬੰਦ ਕਰ ਦਿੱਤਾ ਸੀ ਕਿਉਂਕਿ ਇੱਥੇ ਬੀ. ਐੱਸ 4 ਮਾਨਕਾਂ ਮੁਤਾਬਕ ਵਾਹਣ ਕੰਪਲਸਰੀ ਹੋ ਗਏ ਸਨ। ਹੁਣ ਇਹ ਬਾਈਕ ਬੀ. ਐੱਸ 4 ਮਾਨਕਾਂ ਦੇ ਹਿਸਾਬ ਨਾਲ ਲਾਂਚ ਕੀਤੀ ਜਾਵੇਗੀ। ਯਾਮਾਹਾ ਨਵੀਂ ਆਰ3 ਸੁਪਰਬਾਈਕ ਨੂੰ 2018 ਆਟੋ ਐਕਸਪੋ 'ਚ ਲਾਂਚ ਕਰ ਸਕਦੀ ਹੈ।PunjabKesari


Related News