ਫਾਰਚੂਨਰ ਤੇ ਫੋਰਡ ਅੰਡੈਵਰ ਨੂੰ ਟੱਕਰ ਦੇਵੇਗੀ ਮਿਤਸੁਬਿਸ਼ੀ ਦੀ ਨਵੀਂ ਆਊਟਲੈਂਡਰ SUV

05/19/2018 12:18:45 PM

ਜਲੰਧਰ- ਮਿਤਸੁਬਿਸ਼ੀ ਨੇ ਨਵੀਂ ਆਉਟਲੈਂਡਰ ਐੱਸ. ਯੂ. ਵੀ. ਨੂੰ ਆਪਣੀ ਆਫਿਸ਼ੀਅਲੀ ਵੈੱਬਸਾਈਟ 'ਤੇ ਅਗਸਤ 2017 'ਚ ਲਿਸਟ ਕੀਤਾ ਸੀ। ਸੈਕਿੰਡ ਜਨਰੇਸ਼ਨ ਆਊਟਲੈਂਡਰ ਨੇ 2008 ਨੂੰ ਭਾਰਤੀ ਬਾਜ਼ਾਰ 'ਚ ਐਂਟਰੀ ਕੀਤੀ। ਕੰਪਿਟੀਸ਼ਨ ਵੱਧਣ ਦੇ ਚੱਲਦੇ ਇਸ ਦੀ ਵਿਕਰੀ ਜ਼ਿਆਦਾ ਚੰਗੀ ਨਹੀਂ ਹੋਈ ਸੀ। ਹੁਣ ਇਸ ਦਾ ਨਵਾਂ ਅਵਤਾਰ ਪੈਟਰੋਲ ਵਰਜ਼ਨ 'ਚ ਲਾਂਚ ਕਰ ਦਿੱਤਾ ਗਿਆ ਹੈ।

ਕੀਮਤ
ਨਵੀਂ ਮਿਤਸੁਬਿਕਸ਼ੀ ਆਊਂਟਲੈਂਡਰ ਐੱਸ. ਯੂ .ਵੀ. ਦੀ ਐਕਸ-ਸ਼ੋਰੂਮ ਕੀਮਤ 32 ਲੱਖ ਰੁਪਏ ਹੈ। ਨਵੀਂ ਜਨਰੇਸ਼ਨ ਆਊਟਲੈਂਡਰ ਨੂੰ ਸਿੰਗਲ ਫੁਲੀ ਲੋਡੇਡ ਟ੍ਰਿਮ 'ਚ ਆਫਰ ਕੀਤਾ ਜਾ ਰਿਹਾ ਹੈ। ਡਾਇਮੇਂਸ਼ਨ  ਦੇ ਲਿਹਾਜ਼ 'ਚ ਤਾਂ ਇਹ 4,695 mm ਲੰਬੀ, 1, 10 mm ਚੌੜੀ ਹੈ। ਇਸ ਦੀ ਹਾਈਟ 1,710 mm ਹੈ ਅਤੇ ਇਸ ਦਾ ਵ੍ਹੀਲਬੇਸ 2,670 mm ਹੈ। ਇਸ ਗੱਡੀ 'ਚ 190 mm ਗਰਾਊਂਡ ਕਲਿਅਰੰਸ ਦਿੱਤਾ ਗਿਆ ਹੈ। ਫਿਊਲ ਟੈਂਕ 60 ਲਿਟਰ ਦਾ ਹੈ।PunjabKesari 
ਪੈਟਰੋਲ ਇੰਜਣ 6 ਸਪੀਡ ਸੀ. ਵੀ. ਟੀ. ਗਿਅਰਬਾਕਸ ਨਾਲ ਲੈਸ
ਇਹ 7 ਸੀਟਰ ਐੱਸ. ਯੂ. ਵੀ. ਹੈ ਅਤੇ ਇਸ 'ਚ 2.4 ਲਿਟਰ MIVEC,16 ਵਾਲਵ, DOHC 4 ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 6,000 ਆਰ. ਪੀ. ਐੱਮ 'ਤੇ 167 ਪੀ. ਐੈੱਸ ਦਾ ਪਾਵਰ ਜਨਰੇਟ ਕਰਦਾ ਹੈ ਅਤੇ 4,100 ਆਰ. ਪੀ. ਐੈੱਮ 'ਤੇ 222 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਪਾਵਰ ਲਈ ਇੰਜਣ ਨੂੰ 6 ਸਪੀਡ ਸੀ. ਵੀ. ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ 'ਚ 4 ਵੀਲ ਡਰਾਈਵ ਸਿਸਟਮ ਵੀ ਦਿੱਤਾ ਗਿਆ ਹੈ।

PunjabKesari

ਫਰੰਟ ਅਤੇ ਰਿਅਰ 'ਚ ਹਨ ਡਿਸਕ ਬ੍ਰੇਕ
ਇਸ ਐੱਸ. ਯੂ. ਵੀ. ਦੇ ਫਰੰਟ ਅਤੇ ਰਿਅਰ 'ਚ ਡਿਸਕ ਬ੍ਰੇਕ ਦਿੱਤੀਆਂ ਗਈਆਂ ਹਨ। ਇਸ 'ਚ ਇਲੈਕਟ੍ਰਿਕ ਪਾਰਕਿੰਗ ਬ੍ਰੇਕ ਵੀ ਹਨ ਜੋ ਕਿ ਆਟੋ ਹੋਲਡ ਫੰਕਸ਼ਨ ਨਾਲ ਲੈਸ ਹੈ। ਇਸ ਦਾ ਇਲੈਕਟ੍ਰਾਨਿਕਲ ਕੰਟਰੋਲਡ ਫਿਊਲ ਇੰਜੈਕਸ਼ਨ ਸਿਸਟਮ ਇਸ ਨੂੰ 11 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦਵਾਉਣ 'ਚ ਮਦਦ ਕਰਦਾ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੱਡੀ 11.1 ਸੈਕਿੰਡਸ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ ਸਕਦੀ ਹੈ। 

PunjabKesari

ਕਲਰ ਆਪਸ਼ਨਸ
ਇਹ ਗੱਡੀ ਬਲੈਕ ਪਰਲ, ਓਰਿਐਂਟ ਰੈੱਡ, ਕਾਸਮਿਕ ਬਲੂ, ਟਾਇਟੇਨੀਅਮ ਗ੍ਰੇ, ਵਾਈਟ ਸਾਲਿਡ, ਵਾਈਟ ਪਰਲ ਅਤੇ ਕੂਲ ਸਿਲਵਰ ਕਲਰਸ 'ਚ ਅਵੇਲੇਬਲ ਹੋਵੇਗੀ। ਇਸ ਦੇ ਇੰਟੀਰਿਅਰ 'ਚ ਬਲੈਕ ਲੇ-ਆਉਟ ਦੇਖਣ ਨੂੰ ਮਿਲਦਾ ਹੈ। ਲੈਦਰ ਸੀਟਾਂ ਹਨ ਜੋ ਕਿ ਪਾਵਰ ਤੋਂ ਅਜਸਟ ਹੋ ਸਕਦੀਆਂ ਹਨ। 

PunjabKesari

ਇਹ ਹਨ ਕੁੱਝ ਖਾਸ ਫੀਚਰਸ
ਇਸ ਐੱਸ. ਯੂ. ਵੀ. 'ਚ ਆਟੋਮੈਟਿਕ ਕਲਾਇਮੇਟ ਕੰਟਰੋਲ, ਇਲੈਕਟ੍ਰਾਨਿਕ ਪਾਵਰ ਸਟੀਅਰਿੰਗ, ਏ. ਸੀ. ਏਅਰ ਫਿਲਟਰ, ਕੀ-ਲੈੱਸ ਇਗਨਿਸ਼ਨ, ਲੈਦਰ ਗਿਅਰਸ਼ਿਫਟ ਨਾਬ, ਐਂਟੀ ਟ੍ਰੈਪਿੰਗ ਇਲੈਕਟ੍ਰਿਕ ਸਨਰੂਫ , 6.1 ਇੰਚ ਆਡੀਓ ਸਿਸਟਮ ਆਦਿ ਖੂਬੀਆਂ ਹਨ। 7 ਏਅਰਬੈਗਸ, ਹਿੱਲ ਸਟਾਰਟ ਸਿਸਟਮ, ਸਕਿਓਰਿਟੀ ਅਲਾਰਮ, ਏ. ਬੀ. ਐੱਸ, ਈ. ਬੀ. ਡੀ, ਏ. ਐੈੱਸ. ਸੀ, ਫਰੰਟ ਅਤੇ ਰਿਅਰ ਇੰਪੈਕਟ ਵਾਰ, ਸੀਟ ਬੈਲਟ ਪ੍ਰੀ-ਟੇਂਸ਼ਨਰ, ਐਡਜਸਟੇਬਲ ਸੀਟ-ਬੈਲਟ ਐਂਕਰ, ਬ੍ਰੇਕ ਅਸਿਸਟ ਸਿਸਟਮ ਅਤੇ ਆਟੋ ਹੈੱਡਲੈਂਪਸ ਵੀ ਹਨ। ਗੱਡੀ 'ਚ ਕ੍ਰੋਮ ਗਾਰਨੀਸ਼ਿੰਗ, ਸਲੀਕ ਆਟੋ ਲੈਵਲ ਐੱਲ. ਈ. ਡੀ. ਹੈੱਡਲੈਂਪਸ, ਇੰਟੀਗਰੇਟਡ ਐੱਲ. ਈ. ਡੀ. ਡੀ. ਆਰ. ਐੱਲ, ਮੈਸਕੁਲਿਨ ਫਰੰਟ ਬੰਪਰ, ਨਵੀਂ ਐੱਲ. ਈ. ਡੀ. ਫਾਗ ਲੈਂਪਸ ਆਦਿ ਖੂਬੀਆਂ ਦਿੱਤੀ ਗਈਆਂ ਹਨ। ਇਸ 'ਚ ਬਲੈਕ ਰੂਫ ਮੋਲਡਿੰਗ, ਲਾਈਸੈਂਸ ਪਲੇਟ ਗਾਰਨਿਸ਼, ਹੀ-ਟੇਡ ਡੋਰ ਮਿਰਰ, ਰੇਨ ਸੈਂਸਿੰਗ ਵਿੰਡਸ਼ੀਲਡ ਵਾਇਪਰ ਅਤੇ ਵਾਸ਼ਰ ਆਦਿ ਫੀਚਰਸ ਵੀ ਹਨ।

ਬਾਜ਼ਾਰ 'ਚ ਇਸ ਗੱਡੀ ਦਾ ਮੁਕਾਬਲਾ ਹੌਂਡਾ ਸੀ-ਆਰ-ਵੀ, ਟੋਇਟਾ ਫਾਰਚੂਨਰ, ਫੋਰਡ ਅੰਡੈਵਰ ਅਤੇ ਫਾਕਸਵੈਗਨ ਟਿਗੂਆਨ ਨਾਲ ਹੋਵੇਗਾ।


Related News